ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਪਬਲਿਕ ਹੈਲਥ (ਟੀਪੀਐਚ) ਵੱਲੋਂ ਇਸ ਗੱਲ ਦੀ ਪੁਸਟੀ ਕੀਤੀ ਗਈ ਹੈ ਕਿ ਟੋਰਾਂਟੋ ਦੇ ਅਜਿਹੇ ਅੱਠ ਸਕੂਲ ਹਨ ਜਿੱਥੇ ਕੋਵਿਡ-19 ਦੇ ਵੇਰੀਐਂਟ ਆਫ ਕਨਸਰਨ (ਵੀਓਸੀ) ਨਾਲ ਘੱਟੋ ਘੱਟ ਇੱਕ ਵਿਅਕਤੀ ਜਰੂਰ ਪਾਜੀਟਿਵ ਪਾਇਆ ਗਿਆ ਹੈ।
ਟੋਰਾਂਟੋ ਪਬਲਿਕ ਹੈਲਥ ਨੇ ਦੱਸਿਆ ਕਿ ਸਾਰੇ ਪਾਜੀਟਿਵ ਪਾਏ ਗਏ ਵਿਅਕਤੀਆਂ ਨੂੰ ਘਰ ਭੇਜ ਦਿੱਤਾ ਗਿਆ ਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਵੀ ਟੈਸਟ ਕਰਵਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਟੀਪੀਐਚ ਦਾ ਕਹਿਣਾ ਹੈ ਕਿ ਸਕੂਲਾਂ ਨੂੰ ਸੇਫ ਰੱਖਣ ਤੇ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਉੱਥੇ ਇੱਕ ਖਾਸ ਪ੍ਰੋਟੋਕਾਲ ਦੀ ਪਾਲਣਾ ਕੀਤੀ ਜਾਂਦੀ ਹੈ। ਪ੍ਰੋਟੋਕਾਲ ਤਹਿਤ ਕੋਵਿਡ-19 ਟੈਸਟਿੰਗ, ਰੋਜਾਨਾ ਸਕਰੀਨਿੰਗ, ਫਿਜੀਕਲ ਡਿਸਟੈਂਸਿੰਗ, ਮਾਸਕਸ ਤੇ ਟਾਰਗੈੱਟ ਤੈਅ ਕਰਕੇ ਟੈਸਟਿੰਗ ਕਰਵਾਈ ਜਾਣਾ ਸਾਮਲ ਹੈ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੇਰੀਐਂਟਸ ਵਧੇਰੇ ਇਨਫੈਕਸੀਅਸ ਹਨ ਤੇ ਇਹ ਤੇਜੀ ਨਾਲ ਫੈਲਦੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …