ਓਟਵਾ : ਕੈਨੇਡੀਅਨ ਪੁਲਿਸ ‘ਚ ਕੰਮ ਕਰਦੀ ਪੰਜਾਬਣ ਜਸਮੀਨ ਕੌਰ ਥਿਆੜਾ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮਿਲੀ ਖਬਰ ਅਨੁਸਾਰ ਜਸਮੀਨ ਕੌਰ ਥਿਆੜਾ ਨੇ ਆਪਣੇ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਸਮੀਨ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਰਿਚਮੰਡ ਵਿਖੇ ਸੇਵਾਵਾਂ ਨਿਭਾ ਰਹੀ ਸੀ ਪਰ ਘਟਨਾ ਮੌਕੇ ਉਹ ਡਿਊਟੀ ‘ਤੇ ਨਹੀਂ ਸੀ। ਜਸਮੀਨ ਕੌਰ ਥਿਆੜਾ ਵਲੋਂ ਕੀਤੀ ਖੁਦਕੁਸੀ ਦੇ ਕਾਰਨਾਂ ਦਾ ਭਾਵੇਂ ਅਜੇ ਪਤਾ ਨਹੀਂ ਲੱਗ ਸਕਿਆ ਪਰ ਦੱਸਿਆ ਜਾ ਰਿਹਾ ਹੈ ਕਿ ਉਹ ਕਿਸੇ ਗੱਲ ਨੂੰ ਲੈ ਕੇ ਮਾਨਸਿਕ ਤਣਾਅ ਵਿਚੋਂ ਗੁਜਰ ਰਹੀ ਸੀ। ਪੁਲਿਸ ਜਸਮੀਨ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …