11.9 C
Toronto
Saturday, October 18, 2025
spot_img
Homeਜੀ.ਟੀ.ਏ. ਨਿਊਜ਼ਓਨਟਾਰੀਓ ਵਿਚ ਬਣਿਆ ਮਨੁੱਖੀ ਸਮਗਲਿੰਗ ਖਿਲਾਫ ਨਵਾਂ ਕਾਨੂੰਨ

ਓਨਟਾਰੀਓ ਵਿਚ ਬਣਿਆ ਮਨੁੱਖੀ ਸਮਗਲਿੰਗ ਖਿਲਾਫ ਨਵਾਂ ਕਾਨੂੰਨ

ਨਵੇਂ ਕਾਨੂੰਨ ਨਾਲ ਪੈਦਾ ਹੋਵੇਗੀ ਜਾਗਰੂਕਤਾ : ਡਗ ਫੋਰਡ
ਡਗ ਫੋਰਡ ਨੇ ਕਿਹਾ ਕਿ ਓਨਟਾਰੀਓ ਮਨੁੱਖੀ ਸਮਗਲਿੰਗ ਦਾ ਗੜ੍ਹ ਬਣ ਚੁੱਕਿਆ ਹੈ
ਟੋਰਾਂਟੋ/ਬਿਊਰੋ ਨਿਊਜ਼
ਮਨੁੱਖੀ ਸਮਗਲਿੰਗ ਦੇ ਸਬੰਧ ਵਿੱਚ ਓਨਟਾਰੀਓ ਸਰਕਾਰ ਵੱਲੋਂ ਨਵੇਂ ਕਾਨੂੰਨ ਦਾ ਐਲਾਨ ਕੀਤਾ ਗਿਆ ਹੈ। ਜਿਨ੍ਹਾਂ ਬੱਚਿਆਂ ਦਾ ਸ਼ੋਸ਼ਣ ਹੋਇਆ ਉਨ੍ਹਾਂ ਦੀ ਹਿਫਾਜਤ ਉੱਤੇ ਧਿਆਨ ਕੇਂਦਰਿਤ ਕਰਨ ਤੇ ਲਾਅ ਐਨਫੋਰਸਮੈਂਟ ਅਧਿਕਾਰੀਆਂ ਦੇ ਹੱਥ ਹੋਰ ਮਜ਼ਬੂਤ ਕਰਨ ਲਈ ਇਹ ਕਾਨੂੰਨ ਲਿਆਂਦਾ ਗਿਆ ਹੈ।
ਕੁਈਨਜ ਪਾਰਕ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਕੈਨੇਡਾ ਵਿੱਚ ਇਹ ਆਪਣੀ ਕਿਸਮ ਦਾ ਕਾਨੂੰਨ ਹੋਵੇਗਾ ਜੋ ਕਿ ਪ੍ਰੋਵਿੰਸ ਦੀ ਮਨੁੱਖੀ ਸਮਗਲਿੰਗ ਵਿਰੋਧੀ ਰਣਨੀਤੀ ਉੱਤੇ 307 ਮਿਲੀਅਨ ਡਾਲਰ ਦੇ ਨਿਵੇਸ਼ ਨਾਲ ਕਾਇਮ ਹੋਇਆ ਹੈ।
ਕੌਮੀ ਮਨੁੱਖੀ ਸਮਗਲਿੰਗ ਅਵੇਅਰਨੈੱਸ ਡੇਅ ਮੌਕੇ ਸੌਲੀਸਿਟਰ ਜਨਰਲ ਸਿਲਵੀਆ ਜੋਨਜ, ਐਸੋਸੀਏਟ ਮਨਿਸਟਰ ਆਫ ਚਿਲਡਰਨ ਐਂਡ ਵੁਮਨਜ ਇਸੂਜ ਜਿੱਲ ਡਨਲਪ ਦੀ ਹਾਜ਼ਰੀ ਵਿੱਚ ਪ੍ਰੀਮੀਅਰ ਫੋਰਡ ਨੇ ਆਖਿਆ ਕਿ ਇਹ ਨਵਾਂ ਕਾਨੂੰਨ ਤੇ ਮੌਜੂਦਾ ਕਾਨੂੰਨ ਵਿੱਚ ਸੋਧ ਨਾਲ ਜਾਗਰੂਕਤਾ ਪੈਦਾ ਹੋਵੇਗੀ, ਇਸ ਤਰ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਲੋਕਾਂ ਦੀ ਹਿਫਾਜ਼ਤ ਹੋਵੇਗੀ, ਸਰਵਾਈਵਰਜ ਦੀ ਮਦਦ ਕਰਾਂਗੇ ਤੇ ਮੁਜਰਮਾਂ ਨੂੰ ਜਵਾਬਦੇਹ ਠਹਿਰਾਵਾਂਗੇ।
ਫੋਰਡ ਨੇ ਅੱਗੇ ਆਖਿਆ ਕਿ ਮਨੁੱਖੀ ਸਮਗਲਿੰਗ ਦੇ ਪਿੱਛੇ ਕੰਮ ਕਰਨ ਵਾਲੇ ਲੋਕ ਦੁਨੀਆਂ ਵਿੱਚ ਸਭ ਤੋਂ ਗਏ ਗੁਜਰੇ ਹਨ। ਉਹ ਨੌਜਵਾਨ ਤੇ ਕਮਜ਼ੋਰ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ। ਪ੍ਰੀਮੀਅਰ ਡਗ ਫੋਰਡ ਨੇ ਆਖਿਆ ਕਿ ਓਨਟਾਰੀਓ ਮਨੁੱਖੀ ਸਮਗਲਿੰਗ ਦਾ ਗੜ੍ਹ ਬਣ ਚੁੱਕਿਆ ਹੈ। ਦੇਸ਼ ਵਿੱਚ 2019 ਵਿੱਚ ਜਿੰਨੀਆਂ ਵੀ ਮਨੁੱਖੀ ਸਮਗਲਿੰਗ ਦੀਆਂ ਘਟਨਾਵਾਂ ਵਾਪਰੀਆਂ ਉਨ੍ਹਾਂ ਵਿੱਚੋਂ ਸਭ ਤੋਂ ਵੱਧ ਇੱਥੇ ਹੀ ਪਾਈਆਂ ਗਈਆਂ।

RELATED ARTICLES
POPULAR POSTS