ਵਿਦੇਸ਼ ਤੋਂ ਕੈਨੇਡਾ ਪੁੱਜੇ ਹਰੇਕ ਵਿਅਕਤੀ ਨੂੰ 14 ਦਿਨ ਇਕਾਂਤਵਾਸ ‘ਚ ਰਹਿਣਾ ਜ਼ਰੂਰੀ ਹੈ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਕੈਨੇਡਾ ਦੇ ਇਕਾਂਤਵਾਸ ਐਕਟ ਤਹਿਤ ਵਿਦੇਸ਼ ਤੋਂ ਪੁੱਜੇ ਹਰੇਕ ਵਿਅਕਤੀ ਨੂੰ 14 ਦਿਨ ਇਕਾਂਤਵਾਸ ‘ਚ ਰਹਿਣਾ ਜ਼ਰੂਰੀ ਹੈ।
ਅਣਗਹਿਲੀ ਦਾ ਨਤੀਜਾ ਜੇਲ੍ਹ ਅਤੇ (ਵੱਡਾ) ਜੁਰਮਾਨਾ ਹੋ ਸਕਦਾ ਹੈ। ਇਸ ਬਾਰੇ ਹਵਾਈ ਅੱਡੇ ‘ਤੇ ਕਾਗਜੀ ਕਾਰਵਾਈ ਪੂਰੀ ਕੀਤੀ ਜਾਂਦੀ ਹੈ ਜਿਸ ਵਿਚ ਵਿਅਕਤੀ ਦਾ ਪਤਾ ਅਤੇ ਸੰਪਰਕ ਨੰਬਰ ਭਰੇ ਜਾਂਦੇ ਹਨ। ਉਪਰੰਤ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵਲੋਂ ਪੁਲਿਸ ਦੀ ਸਹਾਇਤਾ ਨਾਲ ਕੰਟਰੋਲ ਰੱਖਿਆ ਜਾਂਦਾ ਹੈ।
ਮਿਲੀ ਜਾਣਕਾਰੀ ਅਨੁਸਾਰ ਬੀਤੇ ਕੁਝ ਹਫਤਿਆਂ ਦੌਰਾਨ ਕੈਨੇਡਾ ‘ਚ ਹਵਾਈ ਅੱਡਿਆਂ ਤੋਂ ਘਰਾਂ ਨੂੰ ਗਏ 2200 ਦੇ ਕਰੀਬ ਵਿਅਕਤੀਆਂ ਉਪਰ ਇਕਾਂਤਵਾਸ ਪਾਲਣ ਕਰਨ ਬਾਰੇ ਪੁਲਿਸ ਵਲੋਂ ਨਿਗਾਹ ਰੱਖੀ ਗਈ। ਜਿਨ੍ਹਾਂ ‘ਚ ਉਂਟਾਰੀਓ ਵਿੱਚ 705, ਅਲਬਰਟਾ ‘ਚ 299, ਕਿਊਬਕ ‘ਚ 294, ਬ੍ਰਿਟਿਸ਼ ਕੋਲੰਬੀਆ ‘ਚ 254, ਮੈਨੀਟੋਬਾ ‘ਚ 176 ਵਿਅਕਤੀ ਸ਼ਾਮਿਲ ਹਨ। ਰਿਚਮੰਡ ਹਿੱਲ (ਬੀ.ਸੀ.) ਵਿਖੇ ਅਣਗਹਿਲੀ ਕਰਨ ਵਾਲੇ ਇਕ ਵਿਅਕਤੀ ਨੂੰ 1000 ਡਾਲਰ ਜੁਰਮਾਨਾ ਕੀਤੇ ਜਾਣ ਬਾਰੇ ਪਤਾ ਲੱਗਾ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਵੱਡੀ ਗਿਣਤੀ ਲੋਕ ਨਿਯਮਾਂ ਦਾ ਪਾਲਣ ਕਰਦੇ ਹਨ ਕਿਉਂਕਿ ਉਹ ਆਪਣੀ ਅਤੇ ਹੋਰਨਾਂ ਲੋਕਾਂ ਦੀ ਜਾਨ ਖਤਰੇ ‘ਚ ਨਾ ਪਾਉਣ ਪ੍ਰਤੀ ਸੰਜੀਦਾ ਹੁੰਦੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …