-4.2 C
Toronto
Wednesday, January 21, 2026
spot_img
Homeਜੀ.ਟੀ.ਏ. ਨਿਊਜ਼ਉਨਟਾਰੀਓ 'ਚ ਹਾਦਸੇ ਦੌਰਾਨ ਜ਼ੀਰਾ ਦੇ ਨੌਜਵਾਨ ਦੀ ਮੌਤ

ਉਨਟਾਰੀਓ ‘ਚ ਹਾਦਸੇ ਦੌਰਾਨ ਜ਼ੀਰਾ ਦੇ ਨੌਜਵਾਨ ਦੀ ਮੌਤ

ਉਨਟਾਰੀਓ, ਜ਼ੀਰਾ : ਉਨਟਾਰੀਓ ਵਿੱਚ ਪਿਛਲੇ ਦਿਨੀਂ ਵਾਪਰੇ ਸੜਕ ਹਾਦਸੇ ‘ਚ ਜ਼ੀਰਾ ਦੇ ਨੌਜਵਾਨ ਨਰਿੰਦਰ ਸਿੰਘ (22) ਦੀ ਮੌਤ ਹੋ ਗਈ। ਨਰਿੰਦਰ ਦੇ ਪਿਤਾ ਬੋਘਾ ਸਿੰਘ ਅਤੇ ਵੱਡੇ ਭਰਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਨਰਿੰਦਰ ਸਿੰਘ ਕਰੀਬ ਸਾਢੇ ਤਿੰਨ ਸਾਲ ਪਹਿਲਾਂ ਪੜ੍ਹਾਈ ਕਰਨ ਕੈਨੇਡਾ ਦੇ ਉਨਟਾਰੀਓ ਵਿੱਚ ਪਹੁੰਚਿਆ ਸੀ। ਪਿਛਲੇ ਦਿਨੀਂ ਜਦੋਂ ਉਹ ਕੰਮ ਤੋਂ ਘਰ ਪਰਤ ਰਿਹਾ ਸੀ ਤਾਂ ਉਸਦੀ ਗੱਡੀ ਬੇਕਾਬੂ ਹੋਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਉਸ ਦੀ ਥਾਂ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਨਰਿੰਦਰ ਸਿੰਘ ਦੀ ਦੇਹ ਭਾਰਤ ਲਿਆਉਣ ਲਈ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ।

 

RELATED ARTICLES
POPULAR POSTS