2.8 C
Toronto
Saturday, April 11, 2026
spot_img
Homeਜੀ.ਟੀ.ਏ. ਨਿਊਜ਼ਸੈਕਸ ਐਜੂਕੇਸ਼ਨ ਮਾਮਲੇ 'ਚ ਕੈਥਲੀਨ ਵਿੰਨ ਦੇ ਫੈਸਲੇ ਨੂੰ ਆਉਂਦਿਆਂ ਹੀ ਬਦਲਿਆ...

ਸੈਕਸ ਐਜੂਕੇਸ਼ਨ ਮਾਮਲੇ ‘ਚ ਕੈਥਲੀਨ ਵਿੰਨ ਦੇ ਫੈਸਲੇ ਨੂੰ ਆਉਂਦਿਆਂ ਹੀ ਬਦਲਿਆ ਫੋਰਡ ਨੇ

ਨਵਾਂ ਸੈਕਸ ਸਿਲੇਬਸ ਰੱਦ
1990 ਵਾਲਾ ਹੀ ਪੜ੍ਹਾਇਆ ਜਾਵੇਗਾ
ਸਿੱਖਿਆ ਮੰਤਰਾਲਾ ਸਕੂਲ ਬੋਰਡਜ਼ ਨੂੰ ਆਪਣੇ ਇਸ ਫੈਸਲੇ ਬਾਰੇ ਦੱਸਣ ਲਈ ਕਰ ਰਿਹਾ ਹੈ ਕੰਮ : ਲੀਜਾ ਥੌਪਸਨ
ਟੋਰਾਂਟੋ/ਬਿਊਰੋ ਨਿਊਜ਼ : ਸੈਕਸ ਐਜੂਕੇਸ਼ਨ ਮਾਮਲੇ ਵਿਚ ਕੈਥਲੀਨ ਵਿੰਨ ਦੇ ਫੈਸਲੇ ਨੂੰ ਪਲਟਦਿਆਂ ਡਗ ਫੋਰਡ ਦੀ ਅਗਵਾਈ ਪ੍ਰੋਵਿੰਸ਼ੀਅਲ ਸਰਕਾਰ ਨੇ ਫੈਸਲਾ ਲਿਆ ਹੈ ਕਿ 1990 ਵਾਲੀ ਹੀ ਸੈਕਸ ਸਿੱਖਿਆ ਓਨਟਾਰੀਓ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਵੇਗਾ। ਇਸ ਲਈ ਨਵੇਂ ਸੈਕਸ ਸਿਲੇਬਸ ਦਾ ਫੈਸਲਾ ਰੱਦ ਕੀਤਾ ਜਾਂਦਾ ਹੈ। ਪਿਛਲੀ ਲਿਬਰਲ ਸਰਕਾਰ ਵੱਲੋਂ ਸੈਕਸ ਐਜੂਕੇਸ਼ਨ ਲਈ ਲਿਆਂਦੇ ਗਏ ਨਵੇਂ ਪਾਠਕ੍ਰਮ ਨੂੰ ਰੱਦ ਕਰਦਿਆਂ ਹੋਇਆਂ ਨਵੀਂ ਪ੍ਰੋਵਿੰਸ਼ੀਅਲ ਸਰਕਾਰ ਨੇ ਐਲਾਨ ਕੀਤਾ ਕਿ ਓਨਟਾਰੀਓ ਦੇ ਸਕੂਲਾਂ ਵਿੱਚ ਉਹੀ ਸੈਕਸ ਐਜੂਕੇਸ਼ਨ ਦਿੱਤੀ ਜਾਵੇਗੀ ਜਿਹੜੀ 1990ਵਿਆਂ ਵਿੱਚ ਦਿੱਤੀ ਜਾਂਦੀ ਸੀ। ਇਸ ਤੋਂ ਭਾਵ ਕਿ ਇਸ ਸਬੰਧ ਵਿੱਚ ਪੁਰਾਣਾ ਸਿਲੇਬਸ ਹੀ ਲਾਗੂ ਕੀਤਾ ਜਾਵੇਗਾ।
ਗਰਮੀਆਂ ਦੀਆਂ ਛੁੱਟੀਆਂ ਹੋਇਆਂ ਨੂੰ ਅਜੇ ਇੱਕ ਹਫਤਾ ਹੋਇਆ ਹੈ ਤੇ ਅਜਿਹੇ ਵਿੱਚ ਸਿੱਖਿਆ ਮੰਤਰੀ ਲੀਜ਼ਾ ਥੌਪਸਨ ਨੇ ਆਖਿਆ ਕਿ ਉਨ੍ਹਾਂ ਦੇ ਮੰਤਰਾਲੇ ਦਾ ਅਮਲਾ ਸਕੂਲ ਬੋਰਡਜ਼ ਨੂੰ ਆਪਣੇ ਇਸ ਫੈਸਲੇ ਬਾਰੇ ਦੱਸਣ ਲਈ ਕੰਮ ਕਰ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਉਹੀ ਪਾਠਕ੍ਰਮ ਪੜ੍ਹਾਇਆ ਜਾਵੇ ਜਿਹੜਾ 2015 ਤੋਂ ਪਹਿਲਾਂ ਮੌਜੂਦ ਸੀ। ਇੱਥੇ ਦੱਸਣਾ ਬਣਦਾ ਹੈ ਕਿ ਸੈਕਸ ਐਜੂਕੇਸ਼ਨ ਸਬੰਧੀ ਨਵੇਂ ਪਾਠਕ੍ਰਮ ਕਾਰਨ ਵਿਵਾਦ ਖੜ੍ਹਾ ਹੋ ਗਿਆ ਸੀ। ਜਦੋਂ ਤਿੰਨ ਸਾਲ ਪਹਿਲਾਂ ਲਿਬਰਲ ਸਰਕਾਰ ਨੇ ਇਹ ਨਵਾਂ ਪਾਠਕ੍ਰਮ ਪੇਸ਼ ਕੀਤਾ ਸੀ ਤਾਂ ਖਾਸ ਤੌਰ ਉੱਤੇ ਸੋਸ਼ਲ ਕੰਸਰਵੇਟਿਵਜ਼ ਨੂੰ ਇਸ ਉੱਤੇ ਕਾਫੀ ਇਤਰਾਜ਼ ਹੋਇਆ ਸੀ। 1998 ਤੋਂ ਬਾਅਦ ਪਹਿਲੀ ਵਾਰੀ ਉਦੋਂ ਹੀ ਇਸ ਪਾਠਕ੍ਰਮ ਨੂੰ ਅਪਡੇਟ ਕੀਤਾ ਗਿਆ ਸੀ।
ਇਸ ਵਿੱਚ ਬੁਲਿੰਗ ਤੇ ਸੈਕਸਟਿੰਗ ਦੇ ਸਬੰਧ ਵਿੱਚ ਵੀ ਚਿਤਾਵਨੀਆਂ ਸਨ, ਜੋ ਕਿ ਉਸ ਦੇ ਪਿਛਲੇ ਸੰਸਕਰਣ ਵਿੱਚ ਨਹੀਂ ਸਨ। ਪਰ ਇਸ ਦੇ ਕਈ ਹਿੱਸਿਆਂ ਨੂੰ ਲੈ ਕੇ ਲੋਕਾਂ ਵੱਲੋਂ ਰੋਸ ਵੀ ਪ੍ਰਗਟਾਇਆ ਗਿਆ ਸੀ।ਇੱਕ ਗਰੁੱਪ ਨੇ ਉਸ ਪਾਠਕ੍ਰਮ ਦੇ ਹੱਕ ਵਿੱਚ ਬੁੱਧਵਾਰ ਨੂੰ ਵਿਧਾਨ ਸਭਾ ਦੇ ਬਾਹਰ ਤਿੰਨ ਮੀਟਰ ਲੰਮਾ ਸਾਈਨ ਵੀ ਲਾਇਆ।
ਓਨਟਾਰੀਓ ਦੀਆਂ ਦੋ ਸੱਭ ਤੋਂ ਵੱਡੀਆਂ ਟੀਚਰਜ਼ ਯੂਨੀਅਨਜ਼ ਨੇ ਆਖਿਆ ਕਿ ਉਹ ਇਸ ਫੈਸਲੇ ਦਾ ਵਿਰੋਧ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਠਕ੍ਰਮ ਨੂੰ ਅਪਡੇਟ ਕਰਨ ਤੋਂ ਪਹਿਲਾਂ ਮਾਪਿਆਂ ਤੇ ਐਜੂਕੇਟਰਜ਼ ਨਾਲ ਚੰਗੀ ਤਰ੍ਹਾਂ ਵਿਚਾਰ ਵਟਾਂਦਰਾ ਕੀਤਾ ਗਿਆ ਸੀ।

RELATED ARTICLES
POPULAR POSTS