ਬਰੈਂਪਟਨ : ਬਰੈਂਪਟਨ ਦੇ ਉਸ ਪਰਿਵਾਰ ਨੂੰ ਉਸ ਸਮੇਂ ਬੇਹੱਦ ਹੈਰਾਨੀ ਹੋਈ, ਜਦੋਂ ਐਨੀਮਲ ਕੰਟਰੋਲ ਅਧਿਕਾਰੀ ਉਨ੍ਹਾਂ ਦੀ ਪੰਜ ਸਾਲ ਪਹਿਲਾਂ ਗਵਾਚੀ ਬਿੱਲੀ ਨੂੰ ਲੈ ਕੇ ਆ ਗਏ। ਅਧਿਕਾਰੀਆਂ ਨੂੰ ਉਨ੍ਹਾਂ ਦੀ ਗਵਾਚੀ ਬਿੱਲੀ ਮਿਲ ਗਈ ਸੀ ਅਤੇ ਪੰਜ ਸਾਲ ਬਾਅਦ ਸ਼ੇਰੀ ਓਕਲੇ ਨੂੰ ਆਪਣਾ ਪਰਿਵਾਰ ਦਾ ਮੈਂਬਰ ਮੰਨੀ ਜਾਂਦੀ ਬਿੱਲੀ ਦੁਬਾਰਾ ਮਿਲ ਗਈ।
ਸ਼ੇਰੀ ਨੇ ਟੈਬੀ ਕਿਟਨ ਨੂੰ ਅਪਨਾਇਆ ਸੀ ਅਤੇ ਉਸ ਦਾ ਨਾਂਅ ਲਿਓ ਰੱਖਿਆ ਸੀ ਅਤੇ ਮੁੜ ਅਚਾਨਕ ਹੀ ਪੰਜ ਸਾਲ ਪਹਿਲਾਂ ਉਹ ਗੁੰਮ ਹੋ ਗਈ। ਪਰਿਵਾਰ ਨੇ ਉਸ ਨੂੰ ਕਾਫ਼ੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਕੁਝ ਅਤਾ-ਪਤਾ ਨਾ ਲੱਗ ਸਕਿਆ। ਉਨ੍ਹਾਂ ਨੂੰ ਲੱਗਿਆ ਕਿ ਕਿਸੇ ਨੇ ਅਵਾਰਾ ਬਿੱਲੀ ਸਮਝ ਕੇ ਉਸ ਨੂੰ ਰੱਖ ਲਿਆ ਹੋਵੇਗਾ। ਉਹ ਕਈ ਵਾਰ ਲੋਕਲ ਸ਼ੈਲਟਰਾਂ ਵਿਚ ਵੀ ਗਈ ਕਿ ਕਿਤੇ ਉਨ੍ਹਾਂ ਦੀ ਬਿੱਲੀ ਮਿਲੀ ਹੋਵੇ ਤਾਂ ਉਨ੍ਹਾਂ ਨੂੰ ਵਾਪਸ ਮਿਲ ਜਾਵੇ। ਪੰਜ ਸਾਲ ਬਾਅਦ ਐਨੀਮਲ ਕੰਟਰੋਲ ਅਧਿਕਾਰੀ ਨੇ ਉਨ੍ਹਾਂ ਨੂੰ ਆ ਕੇ ਦੱਸਿਆ ਕਿ ਉਨ੍ਹਾਂ ਦੇ ਘਰ ਤੋਂ ਕੁਝ ਗਲੀਆਂ ਦੀ ਦੂਰੀ ‘ਤੇ ਹੀ ਇਹ ਬਿੱਲੀ ਉਨ੍ਹਾਂ ਨੂੰ ਮਿਲੀ ਹੈ। ਆਪਣੀ ਗਵਾਚੀ ਬਿੱਲੀ ਨੂੰ ਮੁੜ ਆਪਣੇ ਕੋਲ ਦੇਖ ਕੇ ਪੂਰਾ ਪਰਿਵਾਰ ਹੀ ਹੈਰਾਨ ਰਹਿ ਗਿਆ ਅਤੇ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਨ੍ਹਾਂ ਨੂੰ ਆਪਣੀ ਬਿੱਲੀ ਦੀ ਪਛਾਣ ਕਰਨ ‘ਚ ਕੁਝ ਸਮਾਂ ਤਾਂ ਲੱਗਾ ਪਰ ਉਨ੍ਹਾਂ ਨੇ ਆਖ਼ਰਕਾਰ ਆਪਣੀ ਬਿੱਲੀ ਪਛਾਣ ਹੀ ਲਈ।
ਮਾਈਕ੍ਰੋਚਿਪ ਨਾਲ ਹੋਈ ਪਛਾਣ : ਦਰਅਸਲ ਪਰਿਵਾਰ ਨੇ ਬਿੱਲੀ ਦੇ ਗਲੇ ਵਿਚ ਇਕ ਮਾਈਕ੍ਰੋਚਿਪ ਬੰਨ੍ਹੀ ਹੋਈ ਸੀ, ਜਿਸ ‘ਤੇ ਜੀ.ਪੀ.ਐਸ. ਟ੍ਰੈਕਿੰਗ ਵੀ ਸੀ ਪਰ ਉਹ ਉਸ ਨੂੰ ਪਹਿਲਾਂ ਟਰੈਕ ਨਹੀਂ ਕਰ ਸਕੇ। ਹਾਲਾਂਕਿ ਉਸ ‘ਚ ਉਨ੍ਹਾਂ ਦੀ ਸਾਰੀ ਜਾਣਕਾਰੀ ਸੀ ਅਤੇ ਉਸ ਦੀ ਮਦਦ ਨਾਲ ਬਿੱਲੀ ਉਨ੍ਹਾਂ ਦੇ ਕੋਲ ਵਾਪਸ ਆ ਸਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਾਫ਼ੀ ਲੋਕ ਤਾਂ ਆਪਣੇ ਪਾਲਤੂ ਗੁੰਮ ਹੋਣ ‘ਤੇ ਕੋਈ ਜਾਣਕਾਰੀ ਵੀ ਨਹੀਂ ਦਿੰਦੇ ਜਦੋਂਕਿ ਇਸ ਪਰਿਵਾਰ ਨੇ ਆਪਣੀ ਜਾਣਕਾਰੀ ਦਿੱਤੀ ਹੋਈ ਸੀ, ਜਿਸ ਨਾਲ ਬਿੱਲੀ ਦੀ ਪਛਾਣ ਕਰਨ ਵਿਚ ਕਾਫ਼ੀ ਆਸਾਨੀ ਰਹੀ।ઠઠ
Check Also
DENTAL IMPLANTS
WHAT IS A DENTAL IMPLANT ? A dental implant is an artificial structure that replaces …