Breaking News
Home / ਘਰ ਪਰਿਵਾਰ / ਮਲਟੀਕਲਚਰਲ ਮਾਰਕੀਟਿੰਗ ਦੀ ਸਿਰਮੌਰ ਸ਼ਖ਼ਸੀਅਤ – ਸ਼ਰੀਫਾ ਖ਼ਾਨ

ਮਲਟੀਕਲਚਰਲ ਮਾਰਕੀਟਿੰਗ ਦੀ ਸਿਰਮੌਰ ਸ਼ਖ਼ਸੀਅਤ – ਸ਼ਰੀਫਾ ਖ਼ਾਨ

RBC ਦੇ ਸਨਮਾਨਿਤ 2017 ਕੈਨੇਡੀਅਨ ਵੁਮੈੱਨ ਐਂਟਰਪ੍ਰਿਨਿਓਰ ਐਵਾਰਡ ਮੁਕਾਬਲੇ ਦੇ ਅੰਤਿਮ ਦੌਰ ਵਿੱਚ
ਟੋਰਾਂਟੋ : ਇਸ ਸਾਲ ਦੇ ਪ੍ਰਭਾਵਸ਼ਾਲੀ ਔਰਤਾਂ ਵਾਲੇ 2017 RBC ਕੈਨੇਡੀਅਨ ਵੁਮੈੱਨ ਉਦਯੋਗਪਤੀ ਐਵਾਰਡ ਲਈ ਰਿਕਾਰਡ-ਤੋੜ 6,400 ਔਰਤਾਂ ਨਾਮਜ਼ਦ ਹੋਈਆਂ ਅਤੇ ਮਲਟੀਕਲਚਰਲ ਮਾਰਕੀਟਿੰਗ ਦੀ ਮੋਹਰੀ, ਸ਼ਰੀਫਾ ਖ਼ਾਨ ਦਾ ਨਾਮ ਫਾਈਨਲ ‘ਚ ਪਹੁੰਚੇ 18 ਚੁਣੇ ਗਏ ਉਮੀਦਵਾਰਾਂ ਵਿੱਚ ਇੱਕ ਹੈ।
ਬਾਲਮੋਰਲ ਮਲਟੀਕਲਚਰਲ ਮਾਰਕੀਟਿੰਗ ਕੈਨੇਡਾ ਵਿੱਚ ਲੰਮੇ ਸਮੇਂ ਤੋਂ ਸੰਚਾਰ ਲਈ ਕੰਮ ਕਰ ਰਹੀਆਂ ਮਲਟੀਕਲਚਰਲ ਕੰਪਨੀਆਂ ਵਿੱਚੋਂ ਇੱਕ ਹੈ ਅਤੇ ਸ਼ਰੀਫਾ ਖ਼ਾਨ ਇਸ ਦੀ ਪ੍ਰੈਜ਼ੀਡੈਂਟ ਅਤੇ ਸੀਈਓ ਹੈ। ਖ਼ਾਨ ਦਾ ਨਾਮ ਦੇਸ਼-ਭਰ ਵਿੱਚੋਂ ਫਾਈਨਲ ਤੱਕ ਪਹੁੰਚੀਆਂ ਅਸਾਧਾਰਨ ਸ਼ਖ਼ਸੀਅਤਾਂ ਦੀ ਸੂਚੀ ਵਿੱਚ ਸ਼ਾਮਿਲ ਹੈ ਅਤੇ ਉਹ ਇਸ ਸਾਲ, ਕਮਿਊਨੀਕੇਸ਼ਨ ਉਦਯੋਗ ਦੀ ਨੁਮਾਇੰਦਗੀ ਕਰਨ ਵਾਲੀ ਇੱਕੋ ਇੱਕ ਸ਼ਖ਼ਸੀਅਤ ਹੈ। ਇਹ ਔਰਤਾਂ, ਜਿਨ੍ਹਾਂ ਵਿੱਚ ਖ਼ਾਨ ਵੀ ਸ਼ਾਮਿਲ ਹੈ, ਬਹੁਤ ਸਾਰੇ ਉਦਯੋਗਾਂ ਜਿਵੇਂ ਫਾਈਨੈਂਸ, ਟੈਕਨਾਲੋਜੀ, ਨਿਰਮਾਣ, ਮਹਿਮਾਨ ਨਿਵਾਜੀ ਅਤੇ ਸਿਹਤ ਸਬੰਧੀ ਸੇਵਾਵਾਂ ਵਰਗੇ ਖੇਤਰਾਂ ਵਿੱਚ ਕੀਤੀਆਂ ਪ੍ਰਾਪਤੀਆਂ ਲਈ ਚੁਣੀਆਂ ਗਈਆਂ।
ਖ਼ਾਨ ਦਾ ਨਾਮ ਸਨਮਾਨਿਤ ਟੈਲੱਸ ਸਿਰਮੌਰ ਸ਼ਖ਼ਸੀਅਤ ਐਵਾਰਡ ਲਈ ਵੀ ਚੁਣਿਆ ਗਿਆ ਹੈ ਜੋ ਐਸੀ ਸ਼੍ਰੇਣੀ ਵਾਲਾ ਐਵਾਰਡ ਹੈ ਜਿਸ ਵਿੱਚ ਕੈਨੇਡਾ ਦੇ ਨਵੀਆਂ ਲੀਹਾਂ ਪਾਉਣ ਵਾਲੇ ਮੋਹਰੀਆਂ ਦੀ ਤਲਾਸ਼ ਕੀਤੀ ਜਾਂਦੀ ਹੈ। ਇਸ ਐਵਾਰਡ ਦੇ ਅੰਤਿਮ ਦੌਰ ਵਿੱਚ ਪਹੁੰਚੇ ਅਤੇ ਜੇਤੂ ਸ਼ਖ਼ਸੀਅਤ ਨੇ ਕਿਸੇ ਨਵੀਂ ਮਾਰਕਿਟ, ਉਤਪਾਦਨ, ਸੇਵਾਵਾਂ, ਟੈਕਨਾਲੋਜੀ ਵਿੱਚ ਕੁਝ ਨਵਾਂ ਜਾਂ ਨਵੇਂ ਮੌਕਿਆਂ ਦੀ ਤਲਾਸ਼ ਕਰਨ ਵਿੱਚ ਕਦਮ ਚੁੱਕ ਕੇ ਬਾਕੀਆਂ ਲਈ ਰਸਤਾ ਖੋਲ੍ਹਿਆ ਹੋਵੇ। ਉਸ ਦੀ ਅਗਵਾਈ ਕਮਾਲ ਦੀ ਰਹੀ ਹੋਵੇ ਅਤੇ ਸਿਰਫ਼ ਆਪਣੀ ਕੰਪਨੀ ਵਿੱਚ ਹੀ ਨਹੀਂ, ਆਪਣੀ ਮਾਰਕਿਟ ਵਿੱਚ ਵੀ ਨਾਮ ਕਮਾਇਆ ਹੋਵੇ, ਅਤੇ ਮੂਲ ਰੂਪ ਵਿੱਚ, ਕੁਆਲਿਟੀ ਅਤੇ ਸਫ਼ਲ ਪ੍ਰਬੰਧ ਦਾ ਪ੍ਰਮਾਣਿਤ ਮਿਆਰ ਵੀ ਵਧੀਆ ਬਣਾ ਕੇ ਰੱਖਿਆ ਹੋਵੇ।
”ਜਦੋਂ 28 ਸਾਲ ਪਹਿਲਾਂ, ਮੈਂ ਬਾਲਮੋਰਲ ਕੰਪਨੀ ਸ਼ੁਰੂ ਕੀਤੀ ਸੀ, ਮੈਂ ਦੇਖਿਆ ਕਿਵੇਂ ਆਵਾਸੀਆਂ ਦਾ ਰੁਖ਼ ਕੈਨੇਡਾ ਵੱਲ ਹੋ ਰਿਹਾ ਸੀ – ਅਤੇ ਉਹ ਸਾਰੇ ਕੈਨੇਡੀਅਨ ਬਣ ਕੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਲੋਚਦੇ ਸਨ।
ਮੈਂ ਜਾਣ ਗਈ ਸਾਂ ਕਿ ਆਪਸੀ ਤਾਲ-ਮੇਲ ਦੀ ਬਹੁਤ ਲੋੜ ਹੈ, ਉਸ ਵਕਤ ਇਹ ਇੱਕ ਸੁਪਨੇ ਦੇ ਬੀਜ ਵਾਂਗ ਹੀ ਸੀ”, ਖ਼ਾਨ ਦਾ ਕਹਿਣਾ ਸੀ। ”ਅੱਜ ਮੈਂ, ਅੰਤਿਮ ਦੌਰ ਵਿੱਚ ਪਹੁੰਚੀਆਂ ਇਨ੍ਹਾਂ ਕਮਾਲ ਦੀਆਂ, ਪ੍ਰੇਰਣਾਦਾਇਕ ਅਤੇ ਨਿਪੁੰਨ ਸ਼ਖ਼ਸੀਅਤਾਂ ਦੇ ਨਾਲ ਖੜੀ ਆਪਣੇ ਬਿਜ਼ਨਸ ਦੇ ਅੱਜ ਤੱਕ ਦੇ ਸਫ਼ਰ ਨੂੰ ਯਾਦ ਕਰਦਿਆਂ ਮਾਣ ਮਹਿਸੂਸ ਕਰ ਰਹੀ ਹਾਂ।” RBC ਕੈਨੇਡੀਅਨ ਵੁਮੈੱਨ ਉਦਯੋਗਪਤੀ ਐਵਾਰਡ ਵੱਲੋਂ ਜੇਤੂਆਂ ਦਾ ਐਲਾਨ 25ਵੇਂ ਸਾਲਾਨਾ ਐਵਾਰਡ ਸਮਾਰੋਹ ਵਕਤ, ਬੁੱਧਵਾਰ, 22 ਨਵੰਬਰ, 2017 ਨੂੰ ਟੋਰਾਂਟੋ ਦੇ ਫੇਅਰਮੌਂਟ ਰੌਇਲ ਯੌਰਕ ਹੋਟਲ ਵਿੱਚ ਕੀਤਾ ਜਾਵੇਗਾ। ਅੱਜ ਤੱਕ, ਇਸ ਪ੍ਰੀਮੀਅਰ ਨੈਸ਼ਨਲ ਐਵਾਰਡ ਪ੍ਰੋਗਰਾਮ ਵਿੱਚ ਕੁੱਲ 75,000 ਜਣੇ ਨਾਮਜ਼ਦ ਹੋਏ ਜਿਨ੍ਹਾਂ ਵਿੱਚੋਂ ਸਿਰਫ਼ ਉਹ 450 ਹੀ ਮੁਕਾਬਲੇ ਦੇ ਅੰਤਿਮ ਦੌਰ ਤੱਕ ਪਹੁੰਚ ਸਕੇ ਜਿਨ੍ਹਾਂ ਨੇ ਬਹੁ-ਗਿਣਤੀ ਖੇਤਰਾਂ ਵਿੱਚ ਅਤੇ ਸਥਾਨਕ ਹੀ ਨਹੀਂ ਗਲੋਬਲ ਪੱਧਰ ‘ਤੇ ਆਰਥਿਕ ਖੁਸ਼ਹਾਲੀ ਅਤੇ ਸਮਾਜ ਵਿੱਚ ਤਬਦੀਲੀ ਲਿਆਉਣ ਵਿੱਚ ਨਾਮਣਾ ਖੱਟਿਆ ਹੈ।
2017 RBC ਕੈਨੇਡੀਅਨ ਉਦਯੋਗਪਤੀ ਔਰਤਾਂ ਦੇ ਐਵਾਰਡ ਦੇ ਮੁਕਾਬਲੇ ਦੇ ਅੰਤਿਮ ਦੌਰ ਵਿੱਚ ਪਹੁੰਚਣ ਵਾਲੇ ਉਮੀਦਵਾਰਾਂ ਦੀ ਸੂਚੀ:
Micro Business Award
West: Angel Guerra and Angela Dione, Market Collective
Central: Kalpana Kundra, Unstick by Daughkun
East: Geneviève Lévesque, Arteria Gallery

Staples Start-Up Award
West: Marlo Brausse, Barre Body Studio
Central: Rula Sharkawi, My Little Chickpea
East: Trina Bailey, Bailey Veterinary Surgical Specialty Ltd.

RBC Momentum Award
West: Rachel Mielke, Hillberg & Berk
Central: Mandy Rennehan, Freshco
East: Kara Angus, Go Go Group Inc.

Social Change Award
West: Glori Meldrum, Little Warriors
Central: Melissa Sariffodeen, Ladies Learning Code
East: Cathy Deagle-Gammon, Dartmouth Adult Services Centre DASC

TELUS Trailblazer Award
West: Claudia Sjoberg, The Pedalheads Group
Central: Sharifa Khan, Balmoral Marketing Inc.
East: Natalie Voland, Gestion Immobilière Quo Vadis/Complexe Dompark

TEC Award for Excellence in Entrepreneurship
West: Allison Grafton, Rockwood Custom Homes
Central: Janet Zuccarini, Gusto ED Restaurant Group
East: Christiane Germain, Groupe Germain Hôtels

ਇਹ ਐਵਾਰਡ ਕੈਨੇਡਾ-ਭਰ ਦੀਆਂ ਉਨ੍ਹਾਂ ਬਿਜ਼ਨਸ ਦੀਆਂ ਮਾਲਿਕ ਔਰਤਾਂ ਦੀ ਦੇਣ ਨੂੰ ਮਾਨਤਾ ਦਿੰਦੇ ਹਨ ਜਿਨ੍ਹਾਂ ਨੇ ਸਥਾਨਕ, ਕੈਨੇਡੀਅਨ ਜਾਂ ਦੁਨੀਆਂ-ਭਰ ਦੀ ਪੱਧਰ ‘ਤੇ ਪ੍ਰਭਾਵਸ਼ਾਲੀ ਤੇ ਸ਼ਲਾਘਾਯੋਗ ਯੋਗਦਾਨ ਪਾਇਆ ਹੈ। ਇਹ ਸਾਰੇ ਉਮੀਦਵਾਰ ਹੀ ਆਪਣੇ ਸੁਪਨੇ ਸਾਕਾਰ ਕਰਨ ਵਿੱਚ ਬਿਜ਼ਨਸ ਲਈ ਵਧੀਆ ਨਜ਼ਰੀਆ ਅਤੇ ਅਣਥੱਕ ਜਨੂੰਨ ਰੱਖਣ ਵਾਲੇ ਹਨ।
ਇਨ੍ਹਾਂ 2017 ਵਾਲੇ RBC ਕੈਨੇਡੀਅਨ ਵੁਮੈੱਨ ਉਦਯੋਗਪਤੀ ਐਵਾਰਡਜ਼ ਨੂੰ RBC ਪੇਸ਼ ਕਰਦਾ ਹੈ। ਐਵਾਰਡ ਨੂੰ ਸਪੌਂਸਰ ਕਰਨ ਵਾਲਿਆਂ ਵਿੱਚ ਸ਼ਾਮਿਲ ਹਨ ਸਟੇਪਲਜ਼, ਆਰਬੀਸੀ, ਟੈਲੱਸ, ਟੈੱਕ ਕੈਨੇਡਾ ਅਤੇ ਸਰਕਾਰੀ ਡਿਊ ਡਿੱਲੀਜੈਂਸ ਹਿੱਸੇਦਾਰ, ਡਿਲੌਇਟ।
ਕੁਝ ਤੱਥ ‘RBC ਕੈਨੇਡੀਅਨ ਵੁਮੈੱਨ ਐਂਟਰਪ੍ਰਿਨਿਓਰ ਅਵਾਰਡ’ ਬਾਰੇ : RBC ਕੈਨੇਡੀਅਨ ਉਦਯੋਗਪਤੀ ਔਰਤਾਂ ਦੇ ਐਵਾਰਡ ਸਰਵੋਤਮ ਨੈਸ਼ਨਲ ਬਿਜ਼ਨਸ ਐਵਾਰਡ ਹਨ ਜੋ ਦੇਸ਼ ਦੀਆਂ ਪ੍ਰਮੁੱਖ ਉਦਯੋਗਪਤੀ ਔਰਤਾਂ ਨੂੰ ਮਾਣਤਾ ਦਿੰਦੇ ਹਨ। ਇਹ ਐਵਾਰਡ, ਦੁਨੀਆਂ-ਭਰ ਵਿੱਚ ਔਰਤਾਂ ਦੀ ਤਰੱਕੀ ਵਿੱਚ ਰੁਝੀ ਹੋਈ ਇੱਕ ਐਵਾਰਡ-ਜੋਤੂ ਸੰਸਥਾ ‘ਵੁਮੈੱਨ ਔਫ਼ ਇਨਫ਼ਲੂਐਂਸ’ ਦੀ ਪਹਿਲਕਦਮੀ ਕਾਰਨ ਹਨ।
ਕੁਝ ਤੱਥ ‘ਵੁਮੈੱਨ ਔਫ਼ ਇਨਫ਼ਲੂਐਂਸ ਵਰਲਡਵਾਈਡ ਇੰਕ’ ਬਾਰੇ : ਇਸ ਵਕਤ ‘ਵੁਮੈੱਨ ਔਫ਼ ਇਨਫ਼ਲੂਐਂਸ’ ਨੌਰਥ ਅਮਰੀਕਾ ਦੀ ਉਹ ਪ੍ਰਮੁੱਖ ਸੰਸਥਾ ਹੈ ਜੋ ਹੁਣ 23ਵੇਂ ਸਾਲ ਵਿੱਚ ਕਦਮ ਰੱਖ ਚੁੱਕੀ ਹੈ ਅਤੇ ਉਦੋਂ ਤੋਂ ਔਰਤਾਂ ਦੇ ਪੇਸ਼ੇਵਰ ਕੰਮ-ਕਾਜ ਨੂੰ ਹੋਰ ਅੱਗੇ ਵਧਾਉਣ ਲਈ ਹੱਲ ਸੁਝਾਉਂਦੀ ਹੈ। ਇਹ ਸੰਸਥਾ ਕਾਰਜਕਾਰੀ ਅਗਵਾਈ ਵਿੱਚ, ਗਲੋਬਲ ਸਮਾਰੋਹਾਂ ਲਈ, ਪ੍ਰਿੰਟ ਅਤੇ ਡਿਜੀਟਲ ਵਿਸ਼ਾ-ਵਸਤੂ ਲਈ ਕੋਰਸ ਦੇ ਰਹੀ ਹੈ। ਵੁਮੈੱਨ ਔਫ਼ ਇਨਫ਼ਲੂਐਂਸ, ਦੀ ਸਾਲਾਨਾ ਪਹੁੰਚ ਕੈਨੇਡਾ ਅਤੇ ਅੰਤਰਰਾਸ਼ਟਰੀ ਪੱਧਰ ‘ਤੇ 2,00,000 ਪੇਸ਼ੇਵਰ ਆਦਮੀਆਂ ਅਤੇ ਔਰਤਾਂ ਤੱਕ ਹੈ। ਇਨ੍ਹਾਂ ਦੇ ਸਿਗਨੇਚਰ ਸਮਾਰੋਹਾਂ ਵਿੱਚ ਸ਼ਾਮਿਲ ਹਨ ‘ਵੁਮੈੱਨ ਔਫ਼ ਇਨਫ਼ਲੂਐਂਸ ਲੰਚੰਨ ਸੀਰੀਜ਼’ ਅਤੇ ‘RBC ਕੈਨੇਡੀਅਨ ਵੁਮੈੱਨ ਐਂਟਰਪ੍ਰਿਨਿਓਰ ਅਵਾਰਡਜ਼’। ਹੋਰ ਜਾਣਕਾਰੀ ਲਈ www.womenofinfluence.com ‘ਤੇ ਜਾਓ।
ਕੁਝ ਤੱਥ ‘ਬਾਲਮੋਰਲ ਮਲਟੀਕਲਚਰਲ ਮਾਰਕੀਟਿੰਗ’ ਬਾਰੇ : ਤਕਰੀਬਨ ਤਿੰਨ ਦਹਾਕਿਆਂ ਤੋਂ, Balmoral Multicultural Marketing ਕੈਨੇਡਾ ਦੇ ਪ੍ਰਮੁੱਖ ਬਰਾਂਡ, ਕੰਪਨੀਆਂ ਅਤੇ ਸਰਕਾਰੀ ਸੰਸਥਾਵਾਂ ਦੀ ਅੱਗੇ ਵਧਣ ਅਤੇ ਨਵੀਆਂ ਮਾਰਕੀਟਾਂ ਵਿੱਚ ਹਰ ਸਮੇਂ ਵਧ ਰਹੀਆਂ ਮਲਟੀਕਲਚਰਲ ਕਮਿਊਨਿਟੀਆਂ ਨਾਲ ਸਬੰਧ ਬਣਾਉਣ ਵਿੱਚ ਮਦਦ ਕਰਦੀ ਆ ਰਹੀ ਹੈ। ਰਿਸਰਚ ਅਤੇ ਮਹੱਤਵਪੂਰਨ ਯੋਜਨਾ ਤੋਂ ਲੈ ਕੇ ਰਚਨਾਤਮਿਕ ਇਸ਼ਤਿਹਾਰਬਾਜ਼ੀ, ਕਮਿਊਨਿਟੀ ਤੱਕ ਦੀ ਪਹੁੰਚ, ਸਮਾਰੋਹ ਅਤੇ ਆਮ ਜਨਤਾ ਨਾਲ ਸਬੰਧ ਬਣਾਉਣ ਲਈ ਬਾਲਮੋਰਲ ਕੰਪਨੀ ਮਲਟੀਕਲਚਰਲ ਮਾਰਕੀਟਿੰਗ ਦੀਆਂ ਭਰਪੂਰ ਸੇਵਾਵਾਂ ਦੇ ਰਹੀ ਹੈ। D-Lounge ਬਾਲਮੋਰਲ ਦਾ ਡਿਜੀਟਲ ਅਤੇ ਸੋਸ਼ਲ ਮੀਡੀਆ ਨੂੰ ਸਮਰਪਿਤ ਡਿਵੀਜ਼ਨ ਹੈ, ਅਤੇ Ethnic Media Tank, ਬਾਲਮੋਰਲ ਦੀ ਇੱਕ ਹੋਰ ਡਿਵੀਜ਼ਨ ਹੈ ਜੋ ਕੈਨੇਡਾ ਵਿੱਚ ਪਹਿਲਾ ਐਥਨਿਕ ਮੀਡੀਆ ਖਰੀਦਦਾਰੀ ਹਾਊਸ ਹੈ। ਬਾਲਮੋਰਲ ਦੇ ਟੋਰਾਂਟੋ, ਵੈਨਕੂਵਰ, ਹੌਂਗ-ਕੌਂਗ, ਮੁੰਬਈ ਅਤੇ ਸ਼ੰਘਾਈ ਵਿੱਚ ਦਫ਼ਤਰ ਹਨ। ਹੋਰ ਜਾਣਕਾਰੀ ਲਈ www.balmoralmkt.com ‘ਤੇ ਜਾਓ।
ਮਿਲਣ ਲਈ ਸਮਾਂ ਲੈਣ ਬਾਰੇ ਅਤੇ ਹੋਰ ਜਾਣਕਾਰੀ ਲਈ ਸੰਪਰਕ ਕਰੋ:
Yuli Wang, PR Director, Balmoral Multicultural
Tel: 416-364-0046 ext. 225 Email: yuli@balmoralmkt.com

Check Also

ਸਰਜਰੀਆਂ ਦੇ ਦੁਬਾਰਾ ਸ਼ੁਰੂ ਹੋਣ ਵਿਚ ਹਰ ਬ੍ਰਿਟਿਸ਼ ਕੋਲੰਬੀਅਨ ਦਾ ਰੋਲ

16 ਮਾਰਚ ਨੂੰ ਇਹ ਪੱਕਾ ਕਰਨ ਲਈ ਕਿ ਬੀ.ਸੀ. ਦੇ ਹਸਪਤਾਲਾਂ ਕੋਲ ਕੋਵਿਡ-19 ਦਾ ਜਵਾਬ …