Breaking News
Home / ਭਾਰਤ / ਹਨੀਪ੍ਰੀਤ 6 ਨਵੰਬਰ ਤੱਕ ਜੇਲ੍ਹ ਵਿਚ ਹੀ ਰਹੇਗੀ

ਹਨੀਪ੍ਰੀਤ 6 ਨਵੰਬਰ ਤੱਕ ਜੇਲ੍ਹ ਵਿਚ ਹੀ ਰਹੇਗੀ

ਅੰਬਾਲਾ/ਬਿਊਰੋ ਨਿਊਜ਼ : ਪੰਚਕੂਲਾ ‘ਚ ਵਕੀਲਾਂ ਦੀ ਹੜਤਾਲ ਕਰਕੇ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਦੀ ਪੇਸ਼ੀ ਨਹੀਂ ਹੋ ਸਕੀ। ਅੱਜ ਹਨੀਪ੍ਰੀਤ ਅਤੇ ਉਸਦੀ ਸਹਿਯੋਗੀ ਸੁਖਦੀਪ ਕੌਰ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਣੀ ਸੀ। ਅਦਾਲਤ ਹੁਣ 6 ਨਵੰਬਰ ਨੂੰ ਸੁਣਵਾਈ ਕਰੇਗੀ ਉਦੋਂ ਤੱਕ ਹਨਪ੍ਰੀਤ ਅਤੇ ਸੁਖਦੀਪ ਨੂੰ ਅੰਬਾਲਾ ਦੀ ਜੇਲ੍ਹ ਵਿਚ ਹੀ ਰਹਿਣਾ ਪਵੇਗਾ। ਚੇਤੇ ਰਹੇ ਕਿ ਲੰਘੀ 13 ਅਕਤੂਬਰ ਨੂੰ ਹਨੀਪ੍ਰੀਤ ਨੂੰ ਅਦਾਲਤ ਨੇ 10 ਦਿਨ ਲਈ ਜੇਲ੍ਹ ਭੇਜ ਦਿੱਤਾ ਸੀ। ਹੁਣ ਹਨੀਪ੍ਰੀਤ ਅਤੇ ਸੁਖਦੀਪ ਕੌਰ ਨਿਆਇਕ ਹਿਰਾਸਤ ਵਿਚ ਹੈ। ਦੀਵਾਲੀ ਤੋਂ ਇਕ ਦਿਨ ਪਹਿਲਾਂ ਹਨੀਪ੍ਰੀਤ ਦੇ ਪਰਿਵਾਰਕ ਮੈਂਬਰ ਉਸ ਨੂੰ ਮਿਲਣ ਅੰਬਾਲਾ ਦੀ ਜੇਲ੍ਹ ਪਹੁੰਚੇ ਸਨ।

Check Also

ਮੁਖਤਾਰ ਅੰਸਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਬਾਂਦਾ ਦੇ ਮੈਡੀਕਲ ਕਾਲਜ ਵਿਚ ਲਿਆ ਆਖਰੀ ਸਾਹ ਬਾਂਦਾ/ਬਿਊਰੋ ਨਿਊਜ਼ : ਗੈਂਗਸਟਰ ਤੋਂ ਸਿਆਸਤਦਾਨ ਬਣੇ …