19.1 C
Toronto
Friday, July 17, 2026
spot_img
Homeਭਾਰਤਮੰਤਰੀ ਨੇ ਅਮਰੀਕਾ ਜਾਣ ਨਾਲੋਂ ਆਪਣੀ ਪੱਗ ਨੂੰ ਦਿੱਤੀ ਤਰਜੀਹ

ਮੰਤਰੀ ਨੇ ਅਮਰੀਕਾ ਜਾਣ ਨਾਲੋਂ ਆਪਣੀ ਪੱਗ ਨੂੰ ਦਿੱਤੀ ਤਰਜੀਹ

2ਕਿਹਾ, ਮੈਂ ਮੋਦੀ ਜਾਂ ਸ਼ਾਹਰੁਖ ਨਹੀਂ, ਜੋ ਆਪਣੇ ਸਵੈ ਅਭਿਮਾਨ ਨਾਲ ਸਮਝੌਤਾ ਕਰ ਲਵਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਨ ਵੀਜ਼ਾ ਲੈਣ ਲਈ ਅੰਬੈਸੀ ਵੱਲੋਂ ਬਿਨਾਂ ਪੱਗ ਦੇ ਫੋਟੋ ਖਿਚਵਾਉਣ ਨੂੰ ਕਹਿਣ ‘ਤੇ ਭਾਜਪਾ ਸੰਸਦ ਮੈਂਬਰ ਵੀਰੇਂਦਰ ਸਿੰਘ ਭੜਕ ਗਏ ਤੇ ਕਿਹਾ, ‘ਮੈਂ ਮੋਦੀ ਜਾਂ ਸ਼ਾਹਰੁਖ ਨਹੀਂ ਆਪਣੇ ਸਵੈ ਅਭਿਮਾਨ ਨਾਲ ਸਮਝੌਤਾ ਕਰ ਲਵਾਂ।’ ਭਾਜਪਾ ਸੰਸਦ ਮੈਂਬਰ ਨੇ ਆਪਣਾ ਅਮਰੀਕਾ ਦੌਰਾ ਵੀ ਰੱਦ ਕਰ ਦਿੱਤਾ ਹੈ।
ਜ਼ਿਕਰਯੋਗ ਆਰਗੈਨਿਕ ਖੇਤੀ ‘ਤੇ ਦਿੱਤੇ ਇੱਕ ਟੀਵੀ ਇੰਟਰਵਿਊ ਤੋਂ ਬਾਅਦ ਵੀਰੇਂਦਰ ਸਿੰਘ ਨੂੰ ਅਮਰੀਕਾ ਬੁਲਾਇਆ ਗਿਆ ਸੀ ਤੇ 24 ਅਗਸਤ ਨੂੰ ਪੇਪਰ ਵਰਕ ਪੂਰਾ ਕਰਨ ਲਈ ਉਹ ਅੰਬੈਸੀ ਗਏ ਸਨ। 26 ਅਗਸਤ ਨੂੰ ਉਨ੍ਹਾਂ ਦੀ ਅਮਰੀਕਾ ਲਈ ਫਲਾਈਟ ਸੀ। ਜਦ ਅਮਰੀਕਨ ਅੰਬੈਸੀ ਨੇ ਆਪਣੀ ਸ਼ਰਤ ਦੱਸੀ ਤਾਂ ਵੀਰੇਂਦਰ ਸਿੰਘ ਨੇ ਉਨ੍ਹਾਂ ਦੀ ਬਿਨਾਂ ਪਗੜੀ ਵਾਲੀ ਫੋਟੋ ਖਿਚਵਾਉਣ ਦੀ ਸ਼ਰਤ ਤੋਂ ਸਾਫ ਮਨ੍ਹਾਂ ਕਰ ਦਿੱਤਾ। ਉਨ੍ਹਾਂ ਕਿਹਾ ਕਿ ‘ਮੈਂ ਪਿੰਡ ਨਾਲ ਜੁੜਿਆ ਵਿਅਕਤੀ ਹਾਂ, ਪੱਗੜੀ ਮੇਰਾ ਮਾਣ-ਸਨਮਾਣ ਤੇ ਸਵੈਭਿਮਾਨ ਹੈ। ਇਸ ਲਈ ਨਾ ਤਾਂ ਪਗੜੀ ਤੋਂ ਬਿਨਾਂ ਫੋਟੋ ਖਿਚਵਾਉਂਗਾ ਤੇ ਨਾ ਹੀ ਅਮਰੀਕਾ ਜਾਵਾਂਗਾ। ਮੈਂ ਸੰਸਦ ਵਿੱਚ ਇਸ ਮੁੱਦੇ ਨੂੰ ਚੁੱਕਾਂਗਾ ਤੇ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖ ਕੇ ਸਖਤ ਕਾਰਵਾਈ ਦੀ ਮੰਗ ਕਰਾਂਗਾ।” ਵੀਰੇਂਦਰ ਸਿੰਘ ਲਖਨਊ ਦੇ ਭਦੋਹੀ ਤੋਂ ਭਾਜਪਾ ਸੰਸਦ ਮੈਂਬਰ ਹਨ।

RELATED ARTICLES
POPULAR POSTS