Breaking News
Home / ਭਾਰਤ / ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਸਿੰਧੀਆ ਦਾ ਭੋਪਾਲ ‘ਚ ਪਹਿਲਾ ਰੋਡ ਸ਼ੋਅ

ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਸਿੰਧੀਆ ਦਾ ਭੋਪਾਲ ‘ਚ ਪਹਿਲਾ ਰੋਡ ਸ਼ੋਅ

ਰਾਹੁਲ ਬੋਲੇ ਸਿੰਧੀਆ ਵਿਚਾਰਧਾਰਾ ਨੂੰ ਜੇਬ ਵਿਚ ਰੱਖ ਕੇ ਭਾਜਪਾ ਵਿਚ ਗਏ
ਭੋਪਾਲ/ਬਿਊਰੋ ਨਿਊਜ਼
ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਜੋਤੀਰਾਓ ਸਿੰਧੀਆ ਅੱਜ ਭੋਪਾਲ ਪਹੁੰਚੇ। ਹਵਾਈ ਅੱਡੇ ‘ਤੇ ਸਿੰਧੀਆ ਦੇ ਸਵਾਗਤ ਲਈ ਵੱਡੀ ਗਿਣਤੀ ਵਿਚ ਭਾਜਪਾ ਆਗੂ ਅਤੇ ਪਾਰਟੀ ਕਾਰਕੁੰਨ ਪਹੁੰਚੇ ਹੋਏ ਸਨ। ਸਮਰਥਕਾਂ ਦੇ ਹੱਥਾਂ ਵਿਚ ਜੋਤੀਰਾਓ ਸਿੰਧੀਆ ਅਤੇ ਉਨ੍ਹਾਂ ਦੇ ਪਿਤਾ ਮਾਧਵ ਰਾਓ ਸਿੰਧੀਆ ਦੇ ਨਾਮ ਦੇ ਪੋਸਟਰ ਫੜੇ ਹੋਏ ਸਨ। ਸਿੰਧੀਆ ਨੇ ਹਵਾਈ ਅੱਡੇ ਤੋਂ ਲੈ ਕੇ ਭਾਜਪਾ ਦੇ ਦਫਤਰ ਤੱਕ ਰੋਡ ਸ਼ੋਅ ਵੀ ਕੀਤਾ।
ਉਧਰ ਦੂਜੇ ਪਾਸੇ ਰਾਹੁਲ ਗਾਂਧੀ ਨੇ ਸਿੰਧੀਆ ‘ਤੇ ਤਨਜ਼ ਕੱਸਦਿਆਂ ਕਿਹਾ ਕਿ ਸਿੰਧੀਆ ਆਪਣੇ ਰਾਜਨੀਤਕ ਭਵਿੱਖ ਨੂੰ ਲੈ ਕੇ ਡਰੇ ਹੋਏ ਸਨ ਅਤੇ ਉਹ ਇਸ ਲਈ ਵਿਚਾਰਧਾਰਾ ਨੂੰ ਜੇਬ ਵਿਚ ਰੱਖ ਕੇ ਆਰ.ਐਸ.ਐਸ. ਨਾਲ ਚਲੇ ਗਏ। ਧਿਆਨ ਰਹੇ ਕਿ ਲੰਘੇ ਕੱਲ੍ਹ ਸਿੰਧੀਆ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ।

Check Also

ਉਤਰ ਪ੍ਰਦੇਸ਼ ‘ਚ ਲੜਕੀ ਨੂੰ ਕਰੋਨਾ ਪੀੜਤ ਸਮਝ ਕੇ ਕੰਡਕਟਰ ਨੇ ਚੱਲਦੀ ਬੱਸ ‘ਚੋਂ ਸੁੱਟਿਆ

ਲੜਕੀ ਦੀ ਹੋਈ ਮੌਤ – ਮਹਿਲਾ ਕਮਿਸ਼ਨ ਵਲੋਂ ਨੋਟਿਸ ਨਵੀਂ ਦਿੱਲੀ/ਬਿਊਰੋ ਨਿਊਜ਼ ਉੱਤਰ ਪ੍ਰਦੇਸ਼ ਦੇ …