ਕਿਹਾ -ਪਾਰਟੀ ਬਣਾਵਾਂਗਾ, ਪਰ ਮੁੱਖ ਮੰਤਰੀ ਨਹੀਂ ਬਣਾਂਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰ ਸਟਾਰ ਰਜਨੀਕਾਂਤ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੀਆਂ ਸਿਆਸੀ ਯੋਜਨਾਵਾਂ ਦਾ ਖੁਲਾਸਾ ਕਰ ਦਿੱਤਾ ਹੈ। ਰਜਨੀਕਾਂਤ ਨੇ ਕਿਹਾ ਹੈ ਕਿ ਉਹ ਅਜਿਹੀ ਪਾਰਟੀ ਬਣਾ ਰਹੇ ਹਨ, ਜਿਸ ਵਿਚ ਸਰਕਾਰ ਤੇ ਪਾਰਟੀ ਵੱਖਵੱਖ ਕੰਮ ਕਰੇਗੀ। ਉਹ ਪਾਰਟੀ ਦੇ ਨੇਤਾ ਹੋਣਗੇ ਪਰੰਤੂ ਮੁੱਖ ਮੰਤਰੀ ਨਹੀਂ ਬਣਨਗੇ। ਉਨ੍ਹਾਂ ਦੀ ਪਾਰਟੀ ਦਾ ਨਿਯਮ ਹੋਵੇਗਾ ਕਿ ਜੋ ਵੀ ਨੇਤਾ ਪਾਰਟੀ ਦੀ ਅਗਵਾਈ ਕਰੇਗਾ, ਉਹ ਸਰਕਾਰ ਦਾ ਹਿੱਸਾ ਨਹੀਂ ਬਣੇਗਾ। ਰਜਨੀਕਾਂਤ ਨੇ ਕਿਹਾ ਕਿ ਤਾਮਿਲਨਾਡੂ ਦੀ ਰਾਜਨੀਤੀ ਵਿਚ ਦੋ ਵੱਡੇ ਖਿਡਾਰੀ ਸਨ, ਇਕ ਜੈਲਲਿਤਾ ਅਤੇ ਦੂਜੇ ਕਰੁਣਾਨਿਧੀ। ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਪਾਈਆਂ, ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਹੁਣ ਰਾਜਨੀਤਿਕ ਖਾਲੀਪਣ ਆ ਚੁੱਕਾ ਹੈ। ਇਸ ਲਈ ਹੁਣ ਬਦਲਾਅ ਲਿਆਉਣ ਦਾ ਸਮਾਂ ਹੈ ਅਤੇ ਸਾਨੂੰ ਇਕ ਨਵਾਂ ਅੰਦੋਲਨ ਸ਼ੁਰੂ ਕਰਨਾ ਪਵੇਗਾ।
Check Also
ਕੇਜਰੀਵਾਲ ਨੇ ਬਿਹਾਰ ’ਚ ਆਪਣੇ ਦਮ ’ਤੇ ਚੋਣਾਂ ਲੜਨ ਦਾ ਕੀਤਾ ਐਲਾਨ
ਕਿਹਾ : ਹੁਣ ਕਾਂਗਰਸ ਨਾਲ ਗਠਜੋੜ ਨਹੀਂ ਕੀਤਾ ਜਾਵੇਗਾ ਅਹਿਮਦਾਬਾਦ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ …