-4.6 C
Toronto
Monday, February 2, 2026
spot_img
Homeਪੰਜਾਬਅੰਮ੍ਰਿਤਸਰ 'ਚ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਅੰਮ੍ਰਿਤਸਰ ‘ਚ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਅੰਮ੍ਰਿਤਪਾਲ ਸਿੰਘ ਐਚ.ਡੀ.ਐਫ.ਬੀ. ਬੈਂਕ ਵਿਚ ਕਰਦਾ ਸੀ ਨੌਕਰੀ
ਅੰਮ੍ਰਿਤਸਰ/ਬਿਊਰੋ ਨਿਊਜ਼
ਪੰਜਾਬ ਵਿਚ ਵੱਖਵੱਖ ਤਰ੍ਹਾਂ ਦੀਆਂ ਖੁਦਕੁਸ਼ੀਆਂ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਕਦੇ ਕਰਜ਼ਾਈ ਕਿਸਾਨ, ਕਦੇ ਨਸ਼ੇੜੀ ਨੌਜਵਾਨ, ਕਦੇ ਪ੍ਰੇਮੀ ਜੋੜੇ ਅਤੇ ਕਦੇ ਕੋਈ ਵਿਅਕਤੀ ਘਰੇਲੂ ਕਲੇਸ਼ ਦੇ ਚੱਲਦਿਆਂ ਖੁਦਕੁਸ਼ੀ ਕਰ ਰਿਹਾ ਹੈ। ਅੱਜ ਅੰਮ੍ਰਿਤਸਰ ਵਿਚ ਪੈਂਦੇ ਕਸਬਾ ਚੋਗਾਵਾਂ ਦੇ ਇਕ ਨੌਜਵਾਨ ਅੰਮ੍ਰਿਤਪਾਲ ਸਿੰਘ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਅੰਮ੍ਰਿਤਪਾਲ ਸਿੰਘ ਐੱਚ.ਡੀ.ਐਫ ਸੀ ਬੈਂਕ ਲੋਪੋਕੇ ਵਿਖੇ ਰਾਤ ਦੀ ਡਿਊਟੀ ਕਰਦਾ ਸੀ ਅਤੇ ਪਹਿਲਾਂ ਉਹ ਘਰੋ ਬਿਨਾਂ ਦੱਸੇ ਕਿਤੇ ਚਲਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਅੰਮ੍ਰਿਤਪਾਲ ਲੋਪੋਕੇ ਬੈਕ ਦੀ ਬਰਾਂਚ ‘ਚ ਰਾਤ ਸਮੇਂ ਡਿਊਟੀ ਕਰਦਾ ਸੀ ਅਤੇ ਉਹ ਆਪਣੇ ਸਾਥੀ ਦੀ ਰਾਈਫ਼ਲ ਲੈ ਕੇ ਲਾਪਤਾ ਹੋ ਗਿਆ ਸੀ। ਅੱਜ ਉਸਦੀ ਲਾਸ਼ ਨਹਿਰ ਦੇ ਸੂਏ ਕੋਲੋਂ ਮਿਲੀ ਅਤੇ ਉਸਦੇ ਗਲੇ ਦੇ ਹੇਠਾਂ ਗੋਲੀ ਲੱਗਣ ਦਾ ਨਿਸ਼ਾਨ ਸੀ।

RELATED ARTICLES
POPULAR POSTS