19.6 C
Toronto
Saturday, October 18, 2025
spot_img
Homeਭਾਰਤਸੈਨਾ ਦਿਵਸ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਅਫਸਰ ਬਣੀ ਹੁਸ਼ਿਆਰਪੁਰ ਦੀ...

ਸੈਨਾ ਦਿਵਸ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਅਫਸਰ ਬਣੀ ਹੁਸ਼ਿਆਰਪੁਰ ਦੀ ਤਾਨੀਆ

ਨਵੀਂ ਦਿੱਲੀ : ਭਾਰਤੀ ਸੈਨਾ ਦੇ ਗੌਰਵ ਦੀ ਪ੍ਰਤੀਕ ਸੈਨਾ ਦਿਵਸ ਪਰੇਡ ਦੀ ਨਵੀਂ ਦਿੱਲੀ ‘ਚ ਪਹਿਲੀ ਵਾਰ ਕੈਪਟਨ ਤਾਨੀਆ ਸ਼ੇਰਗਿੱਲ ਨੇ ਅਗਵਾਈ ਕਰਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਇਸ ਦਿਨ ਸੈਨਾ ਆਪਣੀਆਂ ਪ੍ਰਾਪਤੀਆਂ ਤੇ ਸ਼ਕਤੀ ਦਾ ਮੁਜ਼ਾਹਰਾ ਕਰਦੀ ਹੈ। ਤਾਨੀਆ ਸ਼ੇਰਗਿੱਲ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਹੈ। ਸਰਕਾਰੀ ਅਧਿਕਾਰੀਆਂ ਅਨੁਸਾਰ ਦਿੱਲੀ ਦੇ ਕੈਂਟ ਦੇ ਗਰਾਊਂਡ ਵਿੱਚ ਹੋਈ ਪਰੇਡ ਵਿੱਚ ਥਲ ਸੈਨਾ ਮੁਖੀ ਜਨਰਲ ਐੱਮਐੱਮ ਨਰਵਾਣੇ, ਹਵਾਈ ਸੈਨਾ ਦੇ ਮੁਖੀ ਚੀਫ ਮਾਰਸ਼ਲ ਆਰ ਕੇ ਐੱਸ ਭਦੌੜੀਆ, ਜਲ ਸੈਨਾ ਦੇ ਮੁਖੀ ਐਡਮਿਰਲ ਕਰਮਬੀਰ ਸਿੰਘ ਅਤੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਵੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਸਨ। ਥਲ ਸੈਨਾ ਦੀ ਕੈਪਟਨ ਤਾਨੀਆ ਸ਼ੇਰਗਿੱਲ ਪਹਿਲੀ ਪਰੇਡ ਐਡਜੂਟੈਂਟ ਹੈ, ਜਿਸ ਨੂੰ ਸਾਰੀਆਂ ਜਵਾਨਾਂ ਦੀਆਂ ਟੁਕੜੀਆਂ ਦੀ ਅਗਵਾਈ ਕਰਨ ਦਾ ਮਾਣ ਮਿਲਿਆ ਹੈ। ਇਹ 72ਵਾਂ ਸੈਨਾ ਦਿਵਸ ਸੀ ਅਤੇ ਪਹਿਲੀ ਵਾਰ ਇਸ ਵਿੱਚ ਚੀਫ ਆਫ ਡਿਫੈਂਸ ਸਟਾਫ ਸ਼ਾਮਲ ਹੋਏ ਹਨ।

RELATED ARTICLES
POPULAR POSTS