-12.5 C
Toronto
Thursday, January 29, 2026
spot_img
Homeਭਾਰਤਆਰਥਿਕ ਮਜਬੂਤੀ ਲਈ ਚੰਗੀ ਰਣਨੀਤੀ ਦੀ ਲੋੜ : ਡਾ. ਮਨਮੋਹਨ ਸਿੰਘ

ਆਰਥਿਕ ਮਜਬੂਤੀ ਲਈ ਚੰਗੀ ਰਣਨੀਤੀ ਦੀ ਲੋੜ : ਡਾ. ਮਨਮੋਹਨ ਸਿੰਘ

ਜੈਪੁਰ/ਬਿਊਰੋ ਨਿਊਜ਼ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਉਦਾਰੀਕਰਨ ਦੀਆਂ ਨੀਤੀਆਂ ‘ਤੇ ਖੜ੍ਹੇ ਕੀਤੇ ਗਏ ਆਰਥਿਕ ਸੁਧਾਰਾਂ ਨੂੰ ਜਾਰੀ ਰੱਖਣ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇੱਕ ਸੋਚੀ-ਸਮਝੀ ਰਣਨੀਤੀ ਨਾਲ ਹੀ ਭਾਰਤ ਨੂੰ ਪੰਜ ਹਜ਼ਾਰ ਅਰਬ ਡਾਲਰ ਦੀ ਅਰਥ ਵਿਵਸਥਾ ਬਣਾਇਆ ਜਾ ਸਕਦਾ ਹੈ। ਉਹ ਇੱਥੇ ਇੱਕ ਨਿੱਜੀ ਯੂਨੀਵਰਸਿਟੀ ‘ਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਗਰੀਬੀ, ਸਮਾਜਿਕ ਨਾਬਰਾਬਰੀ, ਫਿਰਕਾਪ੍ਰਸਤੀ ਅਤੇ ਧਾਰਮਿਕ ਕੱਟੜਤਾ ਤੇ ਭ੍ਰਿਸ਼ਟਾਚਾਰ ਲੋਕਤੰਤਰ ਸਾਹਮਣੇ ਕੁਝ ਵੱਡੀਆਂ ਚੁਣੌਤੀਆਂ ਹਨ। ਉਨ੍ਹਾਂ ਕਿਹਾ, ‘ਇਸ ਸਮੇਂ ਸਾਡੀ ਅਰਥ ਵਿਵਸਥਾ ਮੱਧਮ ਪੈਂਦੀ ਦਿਖਾਈ ਦੇ ਰਹੀ ਹੈ।
ਜੀਡੀਪੀ ਦਰ ‘ਚ ਗਿਰਾਵਟ ਆ ਰਹੀ ਹੈ। ਨਿਵੇਸ਼ ਦਰ ਸਥਿਰ ਹੈ। ਕਿਸਾਨ ਸੰਕਟ ‘ਚ ਹੈ। ਬੈਂਕਿੰਗ ਪ੍ਰਣਾਲੀ ਸੰਕਟ ਦਾ ਸਾਹਮਣਾ ਕਰ ਰਹੀ ਹੈ। ਬੇਰੁਜ਼ਗਾਰੀ ਵੱਧਦੀ ਜਾ ਰਹੀ ਹੈ। ਭਾਰਤ ਨੂੰ ਪੰਜ ਹਜ਼ਾਰ ਡਾਲਰ ਦੀ ਅਰਥ ਵਿਵਸਥਾ ਬਣਾਉਣ ਲਈ ਸਾਨੂੰ ਇੱਕ ਚੰਗੀ ਤਰ੍ਹਾਂ ਨਾਲ ਸੋਚੀ-ਸਮਝੀ ਰਣਨੀਤੀ ਦੀ ਜ਼ਰੂਰਤ ਹੈ।’ ਉਨ੍ਹਾਂ ਸਰਕਾਰ ਨੂੰ ਸੁਝਾਅ ਦਿੱਤਾ ਕਿ ਉਨ੍ਹਾਂ ਨੂੰ ਟੈਕਸ ਅੱਤਵਾਦ ਨੂੰ ਰੋਕਣਾ ਚਾਹੀਦਾ ਹੈ, ਵੱਖ-ਵੱਖ ਵਿਚਾਰਾਂ ਦੀਆਂ ਅਵਾਜ਼ਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਹਰ ਪੱਧਰ ‘ਤੇ ਸੰਤੁਲਨ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਉਦਾਰੀਕਰਨ ਦੀਆਂ ਨੀਤੀਆਂ ‘ਤੇ ਖੜ੍ਹੇ ਕੀਤੇ ਗਏ ਆਰਥਿਕ ਸੁਧਾਰਾਂ ਨੂੰ ਜਾਰੀ ਰੱਖਣਾ ਸਮੇਂ ਦੀ ਮੁੱਖ ਮੰਗ ਹੈ।’ ਉਨ੍ਹਾਂ ਦੇਸ਼ ‘ਚ ਲੋਕਤੰਤਰ ਦੀਆਂ ਜੜ੍ਹਾਂ ਮਜ਼ਬੂਤ ਕਰਨ ਦੀ ਵਕਾਲਤ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ‘ਚ ਸਿਧਾਂਤਵਾਦੀ, ਗਿਆਨੀ ਅਤੇ ਦੂਰਦਰਸ਼ੀ ਆਗੂਆਂ ਦੀ ਲੋੜ ਹੈ।

RELATED ARTICLES
POPULAR POSTS