ਨਵੀਂ ਦਿੱਲੀ : ਦੁਬਈ ‘ਚ ਇਕ ਪ੍ਰਮੁੱਖ ਸਮਾਗਮ ਦੌਰਾਨ ‘ਮਿਊਜ਼ੀਅਮ ਆਫ ਦਾ ਫਿਊਚਰ’ ਦਾ ਉਦਘਾਟਨ ਕੀਤਾ ਗਿਆ, ਜਿਸ ਨੂੰ ਦੁਨੀਆ ਦੀ ਸਭ ਤੋਂ ਸੁੰਦਰ ਇਮਾਰਤ ਕਿਹਾ ਜਾ ਰਿਹਾ ਹੈ। ਇਸ ਨੂੰ ਬਣਾਉਣ ‘ਚ 9 ਸਾਲ ਦਾ ਸਮਾਂ ਲੱਗਾ ਹੈ।
ਇਹ 7 ਮੰਜ਼ਿਲਾ ਇਮਾਰਤ 77 ਮੀਟਰ ਉਚੀ ਤੇ 30 ਹਜ਼ਾਰ ਵਰਗ ਮੀਟਰ ‘ਚ ਫੈਲੀ ਹੈ ਤੇ ਵਿਸ਼ਵ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਤੋਂ ਕੁਝ ਹੀ ਦੂਰੀ ‘ਤੇ ਸਥਿਤ ਹੈ। ਦੁਬਈ ‘ਚ ਨਿਰਮਿਤ ਵਸਤੂਕਲਾ ਦੇ ਨਮੂਨਿਆਂ ਵਿਚ ‘ਮਿਊਜ਼ੀਅਮ ਆਫ ਦਾ ਫਿਊਚਰ’ ਤਾਜ਼ਾ ਪੇਸ਼ਕਸ਼ ਹੈ। ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਮਿਊਜ਼ੀਅਮ ਮਨੁੱਖਤਾ ਦੇ ਭਵਿੱਖ ਦੀ ਰੂਪਰੇਖਾ ਨੂੰ ਪ੍ਰਦਰਸ਼ਿਤ ਕਰਦਾ ਹੈ। ਕੈਬਨਿਟ ਮੰਤਰੀ ਮੋਹ ਮਦ ਅਲ ਗਗਰਾਵੀ ਨੇ ਉਦਘਾਟਨ ਸਮਾਗਮ ਦੌਰਾਨ ਕਿਹਾ ਕਿ ‘ਮਿਊਜ਼ੀਅਮ ਆਫ ਦਾ ਫਿਊਚਰ’ ਜਿਉਂਦਾ ਜਾਗਦਾ ਪ੍ਰਤੀਤ ਹੁੰਦਾ ਹੈ। ਇਹ ਸਟੇਨਲੈਸ ਸਟੀਲ ਤੋਂ ਬਣਿਆ ਹੈ ਤੇ ਇਥੇ ਰੋਬੋਟ ਦੇ ਇਸਤੇਮਾਲ ਨਾਲ ਨਿਰਮਿਤ 1024 ਕਲਾਕ੍ਰਿਤੀਆਂ ਰੱਖੀਆਂ ਹੋਈਆਂ ਹਨ।