15 C
Toronto
Monday, September 7, 2026
spot_img
Homeਪੰਜਾਬਗਾਇਕ ਐਲੀ ਮਾਂਗਟ ਨੂੰ ਆਖਰਕਾਰ ਮਿਲੀ ਜ਼ਮਾਨਤ

ਗਾਇਕ ਐਲੀ ਮਾਂਗਟ ਨੂੰ ਆਖਰਕਾਰ ਮਿਲੀ ਜ਼ਮਾਨਤ

ਗਾਇਕ ਐਲੀ ਮਾਂਗਟ ਨੂੰ ਆਖਰਕਾਰ ਮਿਲੀ ਜ਼ਮਾਨਤਐਲੀ ਮਾਂਗਟ ਅਤੇ ਰੰਮੀ ਰੰਧਾਵਾ ‘ਚ ਸ਼ੋਸ਼ਲ ਮੀਡੀਆ ‘ਤੇ ਹੋਇਆ ਸੀ ਵੱਡਾ ਤਕਰਾਰ
ਮੁਹਾਲੀ/ਬਿਊਰੋ ਨਿਊਜ਼
ਮੋਹਾਲੀ ਦੀ ਅਦਾਲਤ ਵੱਲੋਂ ਗਾਇਕ ਐਲੀ ਮਾਂਗਟ ਅਤੇ ਹਰਮਨ ਵਾਲੀਆ ਨੂੰ ਅੱਜ ਜ਼ਮਾਨਤ ਦੇ ਦਿੱਤੀ ਗਈ। ਦੋ ਦਿਨਾਂ ਪੁਲਿਸ ਰਿਮਾਂਡ ਤੋਂ ਬਾਅਦ ਪੁਲਿਸ ਨੇ ਐਲੀ ਮਾਂਗਟ ਤੋਂ ਪੁੱਛਗਿੱਛ ਕੀਤੀ ਤੇ ਬਾਅਦ ਵਿਚ ਉਸ ਨੂੰ ਨਿਆਇਕ ਹਿਰਾਸਤ ਵਿਚ ਰੋਪੜ ਜੇਲ੍ਹ ਭੇਜ ਦਿੱਤਾ ਗਿਆ ਸੀ। ਅੱਜ ਸੁਣਵਾਈ ਦੌਰਾਨ ਜੱਜ ਨੇ ਦੋਵਾਂ ਨੂੰ ਜ਼ਮਾਨਤ ਦਿੱਤੀ ਹੈ। ਅਦਾਲਤ ਨੇ ਜ਼ਮਾਨਤ ਮਨਜ਼ੂਰ ਕਰਨ ਦੇ ਨਾਲ ਹੀ ਦੋਹਾਂ ਨੂੰ ਇੱਕਇੱਕ ਲੱਖ ਦੇ ਦੋ-ਦੋ ਮੁਚੱਲਕੇ ਵੱਖਰੇ-ਵੱਖਰੇ ਭਰਨ ਲਈ ਕਿਹਾ ਹੈ। ਧਿਆਨ ਰਹੇ ਕਿ ਐਲੀ ਮਾਂਗਟ ਤੇ ਰੰਮੀ ਰੰਧਾਵਾ ਦੀ ਤਕਰਾਰ ਨੇ ਸੋਸ਼ਲ ਮੀਡੀਆ ‘ਤੇ ਵੱਡੇ ਵਿਵਾਦ ਦਾ ਰੂਪ ਲੈ ਲਿਆ ਸੀ। ਇਸ ਵਿਚ ਦੋਵਾਂ ਨੇ ਇੱਕ ਦੂਜੇ ਨੂੰ ਧਮਕੀਆਂ ਵੀ ਦਿੱਤੀਆਂ ਸੀ। ਜਿਸ ਤੋਂ ਬਾਅਦ ਮੋਹਾਲੀ ਪੁਲਿਸ ਨੇ ਪਹਿਲਾਂ ਰੰਮੀ ਰੰਧਾਵਾ ਅਤੇ ਬਾਅਦ ‘ਚ ਐਲੀ ਮਾਂਗਟ ਨੂੰ ਗ੍ਰਿਫਤਾਰ ਕਰ ਲਿਆ ਸੀ।

RELATED ARTICLES
POPULAR POSTS