19.1 C
Toronto
Friday, September 4, 2026
spot_img
Homeਕੈਨੇਡਾਸੱਭਿਆਚਾਰ ਕਈ ਤੇ ਕਮਿਊਨਿਟੀ ਇੱਕ ...

ਸੱਭਿਆਚਾਰ ਕਈ ਤੇ ਕਮਿਊਨਿਟੀ ਇੱਕ …

ਸੱਭਿਆਚਾਰ ਕਈ ਤੇ ਕਮਿਊਨਿਟੀ ਇੱਕ …ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ ਤੀਸਰੀ ਸਲਾਨਾ ਸਟਰੀਟ ਪਾਰਟੀ ਬੜੇ ਉਤਸ਼ਾਹ ਨਾਲ ਕੀਤੀ
ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 29 ਅਗਸਤ ਨੂੰ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਵੱਲੋਂ ਆਪਣੀ ਤੀਸਰੀ ਸਲਾਨਾ ਸਟਰੀਟ ਪਾਰਟੀ ਬੜੇ ਜੋਸ਼ ਤੇ ਉਤਸ਼ਾਹ ਨਾਲ ਕੀਤੀ ਗਈ। ਕਲੱਬ ਦੇ 250 ਤੋਂ ਉੱਪਰ ਪਰਿਵਾਰਕ ਮੈਂਬਰਾਂ ਵੱਲੋਂ ਬਾਰ-ਬੀ-ਕਿਊ, ਗੀਤ-ਸੰਗੀਤ, ਨਾਚ-ਗਾਣੇ, ਗਿੱਧੇ ਤੇ ਭੰਗੜੇ ਦਾ ਖ਼ੂਬ ਸੁਮੇਲ ਹੋਇਆ ਅਤੇ ਬੱਚੇ, ਨੌਜੁਆਨ ਤੇ ਬਜ਼ੁਰਗਾਂ ਨੇ ਮਿਲ ਕੇ ਇਸਦਾ ਅਨੰਦ ਮਾਣਿਆ। ਪਾਰਟੀ ਦਾ ਮਕਸਦ ਇੱਕ ਦੂਸਰੇ ਨੂੰ ਮਿਲਣਾ ਅਤੇ ਹੋਰ ਚੰਗੀ ਤਰ੍ਹਾਂ ਜਾਣਨਾ ਸੀ ਜਿਸ ਨੂੰ ਪੂਰਾ ਕਰਨ ਵਿੱਚ ਇਹ ਪੂਰੀ ਤਰ੍ਹਾਂ ਸਫ਼ਲ ਰਹੀ। ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਤੇ ਅਮਨਦੀਪ ਸੋਢੀ, ਐੱਮ.ਪੀ.ਪੀ. ਚਾਰਮੇਨ ਵਿਲੀਅਮਜ਼ ਅਤੇ ਰੀਜਨਲ ਕੌਂਸਲਰਜ਼ ਰੋਵੀਨਾ ਸੈਂਟੋਸ ਤੇ ਪਾਲ ਵਿਸੈਂਟੇ ਵੱਲੋਂ ਇਸ ਵਿੱਚ ਸ਼ਿਰਕਤ ਕੀਤੀ ਗਈ।
ਇਸ ਪਾਰਟੀ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਇਸ ਕਲੱਬ ਦੇ ਚੇਅਰਪਰਨ ਗਿਆਨ ਪਾਲ ਨੇ ਸਰੋਤਿਆਂ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ, ”ਜਦੋਂ ਆਂਢੀ-ਗਵਾਂਢੀ ਮਿਲਦੇ ਹਨ, ਰਲ਼-ਮਿਲ਼ ਕੇ ਖਾਂਦੇ-ਪੀਂਦੇ ਅਤੇ ਸ਼ੁਗਲ-ਮੇਲਾ ਕਰਦੇ ਹਨ ਤਾਂ ਫਿਰ ਦੋਸਤੀ ਦਾ ਸ਼ੁਭ-ਆਰੰਭ ਹੁੰਦਾ ਹੈ। ਇਸ ਪਾਰਟੀ ਵਿੱਚ ਇਕੱਠੇ ਹੋਏ 250 ਦੇ ਲੱਗਭੱਗ ਲੋਕ ਕੋਈ ਵੱਖ-ਵੱਖ ਕਮਿਊਨਿਟੀਆਂ ਨਹੀਂ, ਸਗੋਂ ਇੱਕ ਹੀ ਕਮਿਊਨਿਟੀ ਹਨ। ਉਨ੍ਹਾਂ ਦੇ ਸੱਭਿਆਚਾਰ ਵੱਖੋ-ਵੱਖਰੇ ਹੋ ਸਕਦੇ ਹਨ ਪਰ ਮੂਲ ਰੂਪ ਵਿੱਚ ਉਹ ਇੱਕ ਹੀ ਕਮਿਊਨਿਟੀ ਹਨ। ਸਟਰੀਟ ਪਾਰਟੀ ਦਾ ਮੁੱਖ-ਮੰਤਵ ਇੱਕ ਦੂਸਰੇ ਨੂੰ ਜਾਣਨਾ, ਪਹਿਚਾਣਨਾ ਤੇ ਇੱਕੱਠੇ ਮਿਲ ਬੈਠਣਾ ਹੈ।”
ਇਸ ਇਕੱਤਰਤਾ ਦੀ ਸਰਾਹਨਾ ਕਰਦਿਆਂ ਐੱਮ.ਪੀ.ਪੀ. ਚਾਰਮੇਨ ਵਿਲੀਅਮਜ਼ ਨੇ ਕਿਹਾ ਕਿ ਵੱਖ-ਵੱਖ ਪਿਛੋਕੜਾਂ ਤੋਂ ਆਏ ਰਲ਼-ਮਿਲ਼ ਕੇ ਬੈਠੇ ਇਹ ਪਰਿਵਾਰ ਬਰੈਂਪਟਨ ਦੀ ਸੰਗਠਿਤ ਤਾਕਤ ਦੀ ਝਲਕ ਹੈ। ਉਨ੍ਹਾਂ ਦੇ ਵਿਚਕਾਰ ਦੋਸਤੀ ਅਤੇ ਆਪਸੀ ਸਤਿਕਾਰ ਦਾ ਮਜ਼ਬੂਤ ਪੁਲ਼ ਹੈ।
ਕੈਨੇਡਾ ਦੇ ਬਹੁ-ਸੱਭਿਆਚਾਰ ਦੀ ਗੱਲ ਕਰਦਿਆਂ ਐੱਮ.ਪੀ. ਰੂਬੀ ਸਹੋਤਾ ਨੇ ਬਰੈਂਪਟਨ-ਵਾਸੀਆਂ ਨੂੰ ਇਕੱਠੇ ਬੈਠਣ ਤੇ ਮਿਲਣ-ਜੁਲਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ, ਜਦ ਕਿ ਐੱਮ.ਪੀ. ਅਮਨਦੀਪ ਸੋਢੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕਮਿਊਨਿਟੀਆਂ ਉਦੋਂ ਹੀ ਮਜ਼ਬੂਤ ਹੁੰਦੀਆਂ ਹਨ, ਜਦੋਂ ਆਂਢ-ਗਵਾਂਢ ਵਿੱਚ ਉਹ ਇੱਕ ਦੂਸਰੇ ਨੂੰ ਚੰਗੀ ਤਰ੍ਹਾਂ ਮਿਲਦੀਆਂ ਅਤੇ ਜਾਣਦੀਆਂ-ਪਹਿਚਾਣਦੀਆਂ ਹਨ।”
ਨੇਬਰਹੁਡ ਐਸੋਸੀਏਸ਼ਨ ਦੇ ਮਹੱਤਵ ਦੀ ਗੱਲ ਕਰਦਿਆਂ ਰੀਜਨਲ ਕੌਂਸਲਰਜ਼ ਰੋਵੀਨਾ ਸੈਂਟੋਸ ਨੇ ਕਿਹਾ ਕਿ ਇਹ ਇਕ ਦੂਸਰੇ ਪ੍ਰਤੀ ਵਿਸ਼ਵਾਸ ਦੀ ਭਾਵਨਾ ਪੈਦਾ ਕਰਦੀਆਂ ਹਨ। ਪਾਲ ਵਿਸੈਂਟੇ ਵੱਲੋਂ ਇਸ ਮੌਕੇ ਗਵਾਂਢੀਆਂ ਨਾਲ ਨਿੱਘੇ ਸਬੰਦਾਂ ਚੰਗੇ ਮੇਲ਼-ਜੋਲ਼ ਦੀ ਭਰਵੀਂ ਤਾਰੀਫ਼ ਕੀਤੀ ਗਈ।
‘ਪੀਪਲ ਅਗੇਨਸਟ ਲਿਟਰਿੰਗ’ ਦੇ ਪ੍ਰਧਾਨ ਬਿਲ ਗੌਡਫਰੇ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮਜ਼ਬੂਤ ਕਮਿਊਨਟੀ ਉਹ ਹੈ ਜਿਸ ਵਿੱਚ ਲੋਕ ਕੇਵਲ ਇੱਕ-ਦੂਸਰੇ ਦਾ ਹੀ ਖ਼ਿਆਲ ਨਹੀਂ ਰੱਖਦੇ ਹਨ, ਸਗੋਂ ਆਪਣੇ ਗਵਾਂਢੀਆਂ ਦਾ ਵੀ ਓਨਾ ਹੀ ਧਿਆਨ ਕਰਦੇ ਹਨ।”
ਚੱਲ ਰਹੀ ਇਸ ਪਾਰਟੀ ਦੌਰਾਨ ਗਿੱਧਾ, ਭੰਗੜਾ, ਗੀਤ-ਸੰਗੀਤ, ਹਾਸਾ-ਠੱਠਾ ਨਿਰੰਤਰ ਜਾਰੀ ਰਿਹਾ। ਅਨੁਜਾ ਕਾਬਲੀ, ਜਿਓਤੀ ਡੈਡਲਿਆ ਅਤੇ ਜੈਸਿਕਾ ਦੀ ਅਗਵਾਈ ਵਿੱਚ ਬੱਚਿਆਂ ਅਤੇ ਔਰਤਾਂ ਦੀਆਂ ਕਈ ਗੇਮਾਂ ਨਾਲੋ-ਨਾਲ ਚੱਲਦੀਆਂ ਰਹੀਆਂ।
ਖਾਣਾ ਇਸ ਪਾਰਟੀ ਦਾ ਮਹੱਤਵਪੂਰਨ ਅੰਗ ਸੀ। ਇੱਕ ਪਾਸੇ ਬਾਰ-ਬੀਕਿਊ ਨੇੜੇ ਲੰਮੀ ਲਾਈਨ ਸੀ ਅਤੇ ਦੂਸਰੇ ਪਾਸੇ ਸਾਊਥ ਇੰਡੀਅਨ ਖਾਣਿਆਂ ਦੇ ਸਟਾਲ ਉੱਪਰ ਵੀ ਕਾਫ਼ੀ ਰੌਣਕ ਸੀ। ਇੱਥੇ ਡੋਸਾ, ਇਡਲੀ, ਵੜਾ, ਆਦਿ ਪਰੋਸੇ ਜਾ ਰਹੇ ਸਨ। ਬਾਰ-ਬੀਕਿਊ ਤੇ ਸਾਊਥ ਇੰਡੀਅਨ ਡਿਸ਼ਾਂ ਦਾ ਇਹ ਖ਼ੂਬਸੂਰਤ ਮੇਲ ਇੱਥੋਂ ਦੇ ਸਾਂਝੇ ਸੱਭਿਆਚਾਰ ਨੂੰ ਬਾਖ਼ੂਬੀ ਦਰਸਾ ਰਿਹਾ ਸੀ।
ਕਮਿਊਨਿਟੀ ਪਾਰਟੀਸੀਪੇਸ਼ਨ ਦੀ ਇਸ ਭਾਵਨਾ ਨੂੰ ਭਾਂਪਦਿਆਂ ਕਲੱਬ ਦੀ ਪ੍ਰਧਾਨ ਜਸਵਿੰਦਰ ਦੈਂਦ ਦਾ ਕਹਿਣਾ ਸੀ, ”ਵੱਖ-ਵੱਖ ਪਿਛੋਕੜਾਂ ਦੇ ਬੱਚਿਆਂ, ਨੌਜੁਆਨਾਂ ਤੇ ਬਜ਼ੁਰਗਾਂ ਨੂੰ ਇਕੱਠੇ ਖਾਂਦਿਆਂ-ਪੀਂਦਿਆਂ ਵੇਖ ਕੇ ਕਮਿਊਨਿਟੀ ਦੀ ਸਾਂਝੀ ਸੱਚੀ ਤੇ ਸੁੱਚੀ ਰੂਹ ਦੇ ਦਰਸ਼ਨ ਹੁੰਦੇ ਹਨ। ਵੱਖੋ-ਵੱਖਰੇ ਸੱਭਿਆਚਾਰਾਂ ਤੋਂ ਆਏ ਲੋਕ ਇਕੱਠੇ ਬੈਠੇ ਤੇ ਖਾਂਦੇ-ਪੀਂਦੇ ਵੇਖ ਕੇ ਮਨ ਡਾਹਡਾ ਖ਼ੁਸ਼ ਹੁੰਦਾ ਹੈ।”
ਇਸ ਪਾਰਟੀ ਵਿੱਚ ਪਹਿਲੀ ਵਾਰ ਸ਼ਾਮਲ ਹੋਈ ਵਰਿੰਦਰ ਲਾਂਬਾ ਕਹਿ ਰਹੀ ਸੀ, ”ਮੈਂ ਏਨੀ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਵੱਖ-ਵੱਖ ਸੱਭਿਅਚਾਰਾਂ ਦੇ ਲੋਕਾਂ ਨੂੰ ਵੇਖ ਕੇ ਹੈਰਾਨ ਹੋ ਰਹੀ ਹਾਂ।
ਇੱਥੇ ਵਧੀਆ ਪੌਸ਼ਟਿਕ ਖਾਣਾ ਸਰਵ ਹੋ ਰਿਹਾ ਹੈ ਅਤੇ ਵੱਖ-ਵੱਖ ਕਈ ਗੇਮਾਂ ਹੋ ਰਹੀਆਂ ਹਨ। ਪਰ ਸੱਭ ਤੋਂ ਵਧੇਰੇ ਪ੍ਰਭਾਵਿਤ ਮੈਨੂੰ ਇੱਥੇ ਹੋਏ ਵੱਡੇ ਇਕੱਠ ਨੇ ਕੀਤਾ ਹੈ।”
ਇਸ ਦੌਰਾਨ ਵਾਲੰਟੀਅਰਾਂ ਵੱਲੋਂ ਆਪੋ-ਆਪਣੀਆਂ ਡਿਊਟੀਆਂ ਬਾਖ਼ੂਬੀ ਨਿਭਾਈਆਂ ਗਈਆਂ। ਉਨ੍ਹਾਂ ਦੀ ਸ਼ਲਾਘਾ ਕਰਦਿਆਂ ਕਲੱਬ ਦੇ ਮੈਂਬਰਾਂ, ਮਹਿਮਾਨਾਂ ਤੇ ਗਵਾਂਢੀਆਂ ਦਾ ਧੰਨਵਾਦ ਕਰਦਿਆਂ ਕਲੱਬ ਦੇ ਚੇਅਰਪਰਸਨ ਗਿਆਨ ਪਾਲ ਨੇ ਕਿਹਾ, ”ਇਸ ਸਟਰੀਟ ਪਾਰਟੀ ਦਾ ਸੁਨੇਹਾ ਬੜਾ ਸਾਫ਼ ਤੇ ਪਾਕ-ਪਵਿੱਤਰ ਹੈ ਕਿ ਆਪਣੇ ਗਵਾਂਢੀਆਂ ਨੂੰ ਪਹਿਚਾਣੋ, ਉਨ੍ਹਾਂ ਦਾ ਸਤਿਕਾਰ ਕਰੋ, ਉਨ੍ਹਾਂ ਨਾਲ ਮਿਲ ਵਰਤੋ ਅਤੇ ਇਕੱਠੇ ਮਿਲ ਬੈਠ ਕੇ ਇਸ ਜੀਵਨ ਨੂੰ ਮਾਣੋ।’

 

 

RELATED ARTICLES
POPULAR POSTS