1.7 C
Toronto
Saturday, November 15, 2025
spot_img
Homeਕੈਨੇਡਾਬਰੈਂਪਟਨ ਵੂਮਨ ਸੀਨੀਅਰਜ਼ ਕਲੱਬ ਰਜਿ. ਦੀ ਚੋਣ ਹੋਈ

ਬਰੈਂਪਟਨ ਵੂਮਨ ਸੀਨੀਅਰਜ਼ ਕਲੱਬ ਰਜਿ. ਦੀ ਚੋਣ ਹੋਈ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਬਰੈਂਪਟਨ ਵੂਮਨ ਸੀਨੀਅਰਜ਼ ਕਲੱਬ (ਰਜਿ.) ਦੀ ਇੱਕ ਜ਼ਰੂਰੀ ਮੀਟਿੰਗ ਬੀਤੇ ਦਿਨੀ ਬਰੈਂਪਟਨ ਦੇ ਸੇਵ ਮੈਕਸ ਸਪੋਰਟਸ ਸੈਂਟਰ ਵਿਖੇ ਹੋਈ, ਜਿਸ ਵਿੱਚ ਕਲੱਬ ਦੀ ਜਨਰਲ ਬਾਡੀ ਦੀ ਸਲਾਨਾ ਚੋਣ ਸਰਬਸੰਮਤੀ ਨਾਲ ਕੀਤੀ ਗਈ। ਜਿਸ ਵਿੱਚ ਸ੍ਰੀਮਤੀ ਕੁਲਦੀਪ ਕੌਰ ਗਰੇਵਾਲ ਨੂੰ ਪ੍ਰਧਾਨ, ਵਾਈਸ ਪ੍ਰਧਾਨ ਸ੍ਰੀਮਤੀ ਸ਼ਿੰਦਰਪਾਲ ਕੌਰ ਬਰਾੜ, ਸਕੱਤਰ ਸ੍ਰੀਮਤੀ ਸੁਰਿੰਦਰਜੀਤ ਕੌਰ ਛੀਨਾ, ਖਜ਼ਾਨਚੀ ਸ੍ਰੀਮਤੀ ਕਮਲਜੀਤ ਕੌਰ ਤਾਤਲਾ, ਸਟੇਜ ਸਕੱਤਰ ਸ੍ਰੀਮਤੀ ਇੰਦਰਜੀਤ ਕੌਰ ਢਿੱਲੋਂ, ਡਾਇਰੈਕਟਰ ਸ੍ਰੀਮਤੀ ਅਵਤਾਰ ਕੌਰ, ਸ੍ਰੀਮਤੀ ਹਰਦੀਪ ਕੌਰ, ਸ੍ਰੀਮਤੀ ਗੁਰਮੀਤ ਕੌਰ ਰਾਏ, ਸ੍ਰੀਮਤੀ ਚਰਨਜੀਤ ਕੌਰ ਅਤੇ ਸ੍ਰੀਮਤੀ ਪਰਮਜੀਤ ਕੌਰ ਬਾਜਵਾ ਨੂੰ ਚੁਣਿਆ ਗਿਆ। ਇਸ ਮੌਕੇ ਕਲੱਬ ਦੇ ਦੂਜੀ ਵਾਰ ਪ੍ਰਧਾਨ ਚੁਣੇ ਗਏ ਸ੍ਰੀਮਤੀ ਕੁਲਦੀਪ ਕੌਰ ਗਰੇਵਾਲ ਨੇ ਆਖਿਆ ਕਿ ਇਹ ਸਿਆਣੀਆਂ ਅਤੇ ਬਜ਼ੁਰਗ ਔਰਤਾਂ ਜਿੱਥੇ ਸਾਰਾ ਦਿਨ ਘਰਾਂ ਵਿੱਚ ਅਕੇਵੇਂ ਦਾ ਸ਼ਿਕਾਰ ਹੋ ਜਾਂਦੀਆਂ ਹਨ ਥੋੜਾ ਵਕਤ ਕੱਢ ਕੇ ਰਲ-ਮਿਲ ਕੇ ਬੈਠਦੀਆਂ ਹਨ ਅਤੇ ਕਈ ਮਸਲਿਆਂ ਉੱਤੇ ਵਿਚਾਰ ਚਰਚਾ ਵੀ ਕੀਤੀ ਜਾਂਦੀ ਹੈ।

 

RELATED ARTICLES
POPULAR POSTS