ਔਟਵਾ/ਡਾ ਝੰਡ : ਕੈਨੇਡਾ ਵਿੱਚ 18 ਤੋਂ 22 ਅਪ੍ਰੈਲ ਦਾ ਹਫ਼ਤਾ ‘ਨੈਸ਼ਨਲ ਔਰਗਨ ਐਂਡ ਟਿਸ਼ੂ ਡੋਨੇਸ਼ਨ ਵੀਕ’ ਵਜੋਂ ਮਨਾਇਆ ਜਾ ਰਿਹਾ ਹੈ। ਇਸ ਮੌਕੇ 19 ਅਪ੍ਰੈਲ ਮੰਗਲਵਾਰ ਨੂੰ ਬਰੈਂਪਟਨ ਉੱਤਰੀ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਕੈਨੇਡਾ ਦੇ ‘ਹਾਊਸ ਆਫ਼ ਕਾਮਨਜ’ ਵਿੱਚ ਖਲੋ ਕੇ ਸਪੀਕਰ ਸਾਹਿਬ ਨੂੰ ਸੰਬੋਧਨ ਹੁੰਦਿਆਂ ਹੋਇਆਂ ਮਨੁੱਖੀ ਸਰੀਰ ਦੇ ਅੰਗ ਦਾਨ ਕਰਨ ਲਈ ਲੋਕਾਂ ਨੂੰ ਆਪਣੇ ਨਾਂ ਰਜਿਸਟਰ ਕਰਾਉਣ ਲਈ ਜਾਗਰੂਕਤਾ ਬਾਰੇ ਸਟੇਟਮੈਂਟ ਦਿੱਤੀ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਹਰ ਤੀਜੇ ਦਿਨ ਇੱਕ ਵਿਅੱਕਤੀ ਔਰਗਨ ਜਾਂ ਟਿਸ਼ੂ ਬਦਲੀ ਦਾ ਇੰਤਜ਼ਾਰ ਕਰਦਿਆਂ ਮੌਤ ਦੇ ਮੂੰਹ ਵਿੱਚ ਜਾ ਪੈਂਦਾ ਹੈ। ਇਕੱਲੇ ਓਨਟਾਰੀਓ ਵਿੱਚ 1,600 ਪੁਰਸ਼, ਇਸਤਰੀਆਂ ਅਤੇ ਬੱਚੇ ਆਪਣੇ ਬੇਕਾਰ ਹੋਏ ਅੰਗਾਂ ਅਤੇ ਤੰਤੂਆਂ ਦੀ ਬਦਲੀ ਕਰਾਉਣ ਲਈ ਉਡੀਕ ਕਰ ਰਹੇ ਹਨ। ਓਨਟਾਰੀਓ-ਵਾਸੀਆਂ ਵਿੱਚੋਂ ਕੇਵਲ 29% ਨੇ ਹੀ ਅਜੇ ਅੰਗ-ਦਾਨ ਕਰਨ ਲਈ ਆਪਣੀ ਹਾਮੀ ਭਰੀ ਹੈ। ਆਪਣੇ ਬਿਆਨ ਵਿੱਚ ਉਨ੍ਹਾਂ ਹੋਰ ਕਿਹਾ ਕਿ ਅੰਗ-ਦਾਨ ਬਾਰੇ ਲੋਕਾਂ ਵਿੱਚ ਜਾਗਰੂਕਤਾ ਲਿਆਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਅੰਗ-ਦਾਨੀ ਅੱਠ ਤੱਕ ਜ਼ਿੰਦਗੀਆਂ ਬਚਾ ਸਕਦਾ ਹੈ ਅਤੇ ਟਿਸ਼ੂ ਦਾਨ ਕਰਕੇ 75 ਹੋਰ ਜ਼ਿੰਦਗੀਆਂ ਵਚਾਈਆਂ ਜਾ ਸਕਦੀਆਂ ਹਨ। ਬਰੈਂਪਟਨ ਵਿੱਚ ਅੱਧਾ ਮਿਲੀਅਨ (ਪੰਜ ਲੱਖ) ਦੇ ਕਰੀਬ ਲੋਕ ਰਹਿੰਦੇ ਹਨ ਜੋ ਅੰਗ-ਦਾਨੀਆਂ ਵਜੋਂ ਆਪਣੇ ਨਾਂ ਦਰਜ ਕਰਾਉਣ ਦੇ ਯੋਗ ਹਨ ਅਤੇ ਮੈਂ ਆਪਣੀ ਰਾਈਡਿੰਗ ਬਰੈਂਪਟਨ ਉੱਤਰੀ ਦੇ ਵਾਸੀਆਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੀ ਹਾਂ ਕਿ ਉਹ ਇਸ ਮੰਤਵ ਲਈ ਆਪਣੇ ਨਾਂ ਕੰਪਿਊਟਰ ‘ਤੇ ਆਨ-ਲਾਈਨ ਵੀ ਦਰਜ ਕਰਵਾ ਸਕਦੇ ਹਨ।
ਓਨਟਾਰੀਓ-ਵਾਸੀ ਆਪਣੇ ਨਾਂ ਦਰਜ ਕਰਾਉਣ ਲਈ ਵੈੱਬ-ਸਾਈਟ: www.beadonor.ca/campaign/rubysahota ‘ਤੇ ਲਾਗ-ਆਨ ਕਰ ਸਕਦੇ ਹਨ। ਇਸ ਦੇ ਲਈ ਅੰਗ-ਦਾਨੀ ਦੀ ਉਮਰ ਘੱਟੋ-ਘੱਟ 16 ਸਾਲ ਹੋਣੀ ਚਾਹੀਦੀ ਹੈ ਅਤੇ ਉਸ ਦੇ ਕੋਲ ਜਨਮ ਤਰੀਕ ਦਾ ਪਰੂਫ਼ ਅਤੇ ਹੈੱਲਥ ਕਾਰਡ ਨੰਬਰ ਦਾ ਹੋਣਾ ਜ਼ਰੂਰੀ ਹੈ।
Home / ਕੈਨੇਡਾ / ਰੂਬੀ ਸਹੋਤਾ ਐੱਮ.ਪੀ. ਨੇ ‘ਨੈਸ਼ਨਲ ਔਰਗਨ ਐਂਡ ਟਿਸ਼ੂ ਡੋਨੇਸ਼ਨ ਅਵੇਅਰਨੈੱਸ ਵੀਕ’ ਉਤੇ ਅੰਗ ਦਾਨ ਕਰਨ ਲਈ ਕੀਤੀ ਅਪੀਲ
Check Also
ਛੋਟੇ ਬਿਜਨਸਾਂ ਦੇ ਮਾਲਕਾਂ ਦੀ ਸਹਾਇਤਾ ਲਈ ਫੈਡਰਲ ਸਰਕਾਰ ਨੇ ਕੀਤਾ ਨਵਾਂ ਐਲਾਨ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਛੋਟੇ ਅਤੇ ਮਧਿਅਮ ਵਰਗ ਦੇ ਬਿਜ਼ਨੈਸ ਇਸ ਦੇਸ਼ ਦੀ ਤਰੱਕੀ …