Breaking News
Home / ਕੈਨੇਡਾ / Front / Gun Violence ਨੂੰ ਰੋਕਣ ਲਈ ਫੈਡਰਲ ਸਰਕਾਰ ਨੇ 12 ਮਿਲੀਅਨ ਡਾਲਰ ਨਿਵੇਸ਼ ਕਰਨ ਦਾ ਕੀਤਾ ਐਲਾਨ

Gun Violence ਨੂੰ ਰੋਕਣ ਲਈ ਫੈਡਰਲ ਸਰਕਾਰ ਨੇ 12 ਮਿਲੀਅਨ ਡਾਲਰ ਨਿਵੇਸ਼ ਕਰਨ ਦਾ ਕੀਤਾ ਐਲਾਨ

ਫੈਡਰਲ ਸਰਕਾਰ ਵੱਲੋਂ 12 ਮਿਲੀਅਨ ਡਾਲਰ ਟੋਰਾਂਟੋ ਦੀਆਂ ਉਨ੍ਹਾਂ Community Organizations ਨੂੰ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਦਾ ਮੁੱਖ ਟੀਚਾ ਗੰਨਜ਼ ਤੇ ਗੈਂਗ ਹਿੰਸਾ ਨੂੰ ਰੋਕਣਾ ਹੀ ਨਹੀਂ ਸਗੋਂ ਇਸ ਸਮੱਸਿਆ ਨੂੰ ਜੜ੍ਹ ਤੋਂ ਖ਼ਤਮ ਕਰਨਾ ਹੈ। ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੋਸਿਨੋ ਨੇ ਮੇਅਰ ਜੌਹਨ ਟੋਰੀ ਦੇ ਨਾਲ ਇਸ ਸਬੰਧ ਵਿੱਚ ਐਲਾਨ ਕੀਤਾ।

ਉਨ੍ਹਾਂ ਆਖਿਆ ਕਿ ਇਹ ਫੰਡਿੰਗ ਬਿਲਡਿੰਗ ਸੇਫਰ ਕਮਿਊਨਿਟੀਜ਼ ਫੰਡ ਵੱਲੋਂ ਆਵੇਗੀ ਤੇ ਇਸ ਫੰਡ ਨਾਲ ਉਨ੍ਹਾਂ ਨੌਜਵਾਨਾਂ ਦੀ ਮਦਦ ਲਈ ਪੇਸ਼ਕਦਮੀਆਂ ਕੀਤੀਆਂ ਜਾਣਗੀਆਂ ਜਿਹੜੇ ਗੈਂਗ ਦਾ ਮੈਂਬਰ ਬਣਨ ਦੀ ਕਗਾਰ ਉੱਤੇ ਹਨ ਤੇ ਜਾਂ ਫਿਰ ਅਜਿਹਾ ਗਲਤ ਫੈਸਲਾ ਕਰ ਚੁੱਕੇ ਹਨ। ਸਿਟੀ ਵਿੱਚ ਗੰਨ ਹਿੰਸਾ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦਿਆਂ ਹੋਇਆਂ ਇਹ ਫੈਸਲਾ ਕੀਤਾ ਗਿਆ ਹੈ।

2022 ਵਿੱਚ 200 ਦੇ ਨੇੜੇ ਤੇੜੇ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਗੰਨਜ਼ ਦੀ ਵਰਤੋਂ ਕੀਤੀ ਗਈ ਹੋਵੇ ਤੇ ਜਿਸ ਕਾਰਨ 95 ਲੋਕਾਂ ਦੀ ਮੌਤ ਹੋ ਗਈ ਜਾਂ ਉਹ ਜ਼ਖ਼ਮੀ ਹੋ ਗਏ। ਹੁਣ ਤੱਕ ਗੰਨ ਹਿੰਸਾ ਕਾਰਨ 24 ਮੌਤਾ ਹੋ ਚੁੱਕੀਆਂ ਹਨ ਤੇ ਪਿਛਲੇ ਸਾਲ ਦੇ ਇਸ ਅਰਸੇ ਦੇ ਮੁਕਾਬਲੇ ਅਜਿਹੇ ਮਾਮਲਿਆਂ ਵਿੱਚ 41·2 ਫੀ ਸਦੀ ਵਾਧਾ ਵੇਖਣ ਨੂੰ ਮਿਲਿਆ ਹੈ।

ਇੱਕ ਹਫਤੇ ਪਹਿਲਾਂ ਫਾਦਰਜ਼ ਡੇਅ ਮੌਕੇ ਸਾਰਾ ਦਿਨ ਵਾਪਰੀਆਂ ਵਾਰਦਾਤਾਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਚਾਰ ਵੱਖੋ ਵੱਖ ਮਾਮਲਿਆਂ ਵਿੱਚ ਸੱਤ ਵਿਅਕਤੀ ਹੋਰ ਜ਼ਖ਼ਮੀ ਹੋ ਗਏ।ਮੈਂਡੋਸਿਨੋ ਨੇ ਆਖਿਆ ਕਿ ਨਜ਼ਦੀਕੀ ਪਾਰਟਨਰ ਵਾਇਲੰਸ ਤੇ ਗੰਨ ਵਾਇਲੰਸ ਵਿੱਚ ਵਾਧਾ ਹੋਣ ਦੇ ਖਤਰਨਾਕ ਅੰਕੜੇ ਵੀ ਮਿਲ ਰਹੇ ਹਨ ਤੇ ਘਰੇਲੂ ਹਿੰਸਾ ਵਿੱਚ ਵੀ ਵਾਧਾ ਵੇਖਣ ਨੂੰ ਮਿਲ ਰਿਹਾ ਹੈ।

ਉਨ੍ਹਾਂ ਆਖਿਆ ਕਿ ਇਸ ਨਵੇਂ ਫੰਡ ਨਾਲ ਉਨ੍ਹਾਂ ਥਾਂਵਾਂ ਉੱਤੇ ਨਿਵੇਸ਼ ਕੀਤਾ ਜਾਵੇਗਾ ਜਿੱਥੇ ਇਸ ਦੀ ਸੱਭ ਤੋਂ ਵੱਧ ਲੋੜ ਹੋਵੇਗੀ। ਜਿਹੜੀਆਂ ਕਮਿਊਨਿਟੀਜ਼ ਨੂੰ ਸੱਭ ਤੋਂ ਵੱਧ ਖਤਰਾ ਹੈ ਉਨ੍ਹਾਂ ਨੂੰ ਸਮੇਂ ਸਿਰ ਮਦਦ ਮਿਲਣੀ ਯਕੀਨੀ ਬਣਾਈ ਜਾਵੇਗੀ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …