Breaking News
Home / ਜੀ.ਟੀ.ਏ. ਨਿਊਜ਼ / ਟਰੂਡੋ ਤੇ ਓਟੂਲ ਓਨਟਾਰੀਓ ‘ਚ ਅਤੇ ਜਗਮੀਤ ਸਿੰਘ ਕਿਊਬਿਕ ਵਿੱਚ ਕਰਨਗੇ ਚੋਣ ਪ੍ਰਚਾਰ

ਟਰੂਡੋ ਤੇ ਓਟੂਲ ਓਨਟਾਰੀਓ ‘ਚ ਅਤੇ ਜਗਮੀਤ ਸਿੰਘ ਕਿਊਬਿਕ ਵਿੱਚ ਕਰਨਗੇ ਚੋਣ ਪ੍ਰਚਾਰ

ਓਨਟਾਰੀਓ/ਬਿਊਰੋ ਨਿਊਜ਼ : ਫੈਡਰਲ ਚੋਣ ਕੈਂਪੇਨ ਦੇ 18ਵੇਂ ਦਿਨ ਤਿੰਨਾਂ ਪਾਰਟੀਆਂ ਦੇ ਆਗੂਆਂ ਨੇ ਓਨਟਾਰੀਓ ਤੇ ਕਿਊਬਿਕ ਵਿੱਚ ਹੀ ਰਹਿਣ ਦਾ ਫੈਸਲਾ ਕੀਤਾ ਹੈ। ਲਿਬਰਲ ਆਗੂ ਜਸਟਿਨ ਟਰੂਡੋ ਆਪਣੇ ਦਿਨ ਦੀ ਸ਼ੁਰੂਆਤ ਟੋਰਾਂਟੋ ਵਿੱਚ ਐਲਾਨ ਨਾਲ ਕਰਨਗੇ। ਕੰਸਰਵੇਟਿਵ ਆਗੂ ਐਰਿਨ ਓਟੂਲ ਵੀ ਓਨਟਾਰੀਓ ਵਿੱਚ ਹੀ ਚੋਣ ਪ੍ਰਚਾਰ ਕਰਨ ਉੱਤੇ ਧਿਆਨ ਕੇਂਦਰਿਤ ਕਰਨਗੇ। ਉਹ ਓਟਵਾ ਦੇ ਹੋਟਲ ਵਿੱਚ ਇੱਕ ਐਲਾਨ ਤੋਂ ਦਿਨ ਦੀ ਸ਼ੁਰੂਆਤ ਕਰਨਗੇ। ਇਸ ਹੋਟਲ ਨੂੰ ਉਹ ਆਪਣੀ ਕੈਂਪੇਨ ਲਈ ਮੁੱਖ ਬੇਸ ਵਜੋਂ ਵਰਤ ਰਹੇ ਹਨ। ਇਸ ਦੌਰਾਨ ਐਨਡੀਪੀ ਆਗੂ ਜਗਮੀਤ ਸਿੰਘ ਹਾਊਸਿੰਗ ਸਬੰਧੀ ਐਲਾਨ ਲਈ ਕਿਊਬਿਕ ਦੇ ਮਾਂਟਰੀਅਲ ਵਿੱਚ ਹਨ। ਉਹ ਸ਼ਾਮ ਸਮੇਂ ਵਰਚੂਅਲ ਟਾਊਨ ਹਾਲ ਵੀ ਕਰਨਗੇ। ਮੰਗਲਵਾਰ ਨੂੰ ਅਰਥਚਾਰੇ ਦੇ ਨਾਲ ਨਾਲ ਸਾਰੇ ਆਗੂਆਂ ਵੱਲੋਂ ਮੁੱਖ ਤੌਰ ਉੱਤੇ ਕਿਫਾਇਤ ਦਾ ਮੁੱਦਾ ਉਠਾਉਣ ਦੀ ਸੰਭਾਵਨਾ ਹੈ। ਸਟੈਟੇਸਟਿਕ ਕੈਨੇਡਾ ਦੀ ਰਿਪੋਰਟ ਅਨੁਸਾਰ ਅਪਰੈਲ ਤੇ ਜੂਨ ਦਰਮਿਆਨ ਅਰਥਚਾਰਾ 1.1 ਫੀ ਸਦੀ ਸਾਲਾਨਾ ਦਰ ਦੇ ਹਿਸਾਬ ਨਾਲ ਸੁੰਗੜਿਆ ਹੈ ਤੇ ਇਸ ਤੋਂ ਇਲਾਵਾ ਜੁਲਾਈ ਵਿੱਚ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …