ਬਰੈਂਪਟਨ :ਕੈਨੇਡਾਵਿਚਮਾਪਿਆਂ ਅਤੇ ਪੜ-ਮਾਪਿਆਂ ਨੂੰ ਆਪਣੇ ਪਰਿਵਾਰਾਂ ਨਾਲਮਿਲਾਉਣਲਈਸਰਕਾਰਆਪਣੇ ਇਮੀਗਰੇਸ਼ਨਸਿਸਟਮ ਨੂੰ ਹੋਰਆਸਾਨਅਤੇ ਬਿਹਤਰਬਣਾਏਗੀ।
ਇਮੀਗਰੇਸ਼ਨ, ਰਫ਼ਿਊਜੀ ਤੇ ਸਿਟੀਜ਼ਨ ਮੰਤਰੀ ਵੱਲੋਂ ਮੈਂਬਰਪਾਰਲੀਮੈਂਟਸੋਨੀਆ ਸਿੱਧੂ ਅਤੇ ਕਮਲਖਹਿਰਾ ਨੇ ਦੱਸਿਆ ਕਿ ਮਾਪਿਆਂ ਤੇ ਪੜ-ਮਾਪਿਆਂ ਨੂੰ ਆਪਣੇ ਪਰਿਵਾਰਾਂ ਨਾਲ ਮੁੜ ਮਿਲਾਉਣਲਈਸਪਾਂਸਰਕਰਨਲਈਕੈਨੇਡਾਸਰਕਾਰਸਾਲ 2019 ਲਈ 20,000 ਅਰਜ਼ੀਆਂ ਸਵੀਕਾਰਕਰੇਗੀ ਅਤੇ ਇਸ ਦੇ ਲਈਪਿਛਲੇ ਸਾਲਾਂ ਦੇ ਦੌਰਾਨ ਚੱਲ ਰਿਹਾਲਾਟਰੀਸਿਸਟਮ ਬੰਦ ਕਰ ਦਿੱਤਾ ਜਾਏਗਾ। ਇਸ ਦੇ ਬਾਰੇ ਆਪਣੇ ਵਿਚਾਰਪ੍ਰਗਟਕਰਦਿਆਂ ਹੋਇਆਂ ਸੋਨੀਆ ਸਿੱਧੂ ਨੇ ਕਿਹਾ, ”ਸਰਕਾਰ ਨੇ ਕੈਨੇਡਾ-ਵਾਸੀਆਂ ਦੀਆਵਾਜ਼ ਸੁਣੀ ਹੈ। ਸਾਨੂੰ ਅਜਿਹੇ ਇਮੀਗ੍ਰੇਸ਼ਨਸਿਸਟਮਦੀਲੋੜ ਹੈ ਜੋ ਹਰੇਕ ਦੇ ਲਈ ਕੰਮ ਕਰੇ। ਏਸੇ ਲਈਸਾਡੀਸਰਕਾਰ ਨੇ ਮਾਪਿਆਂ ਅਤੇ ਪੜ-ਮਾਪਿਆਂ ਨੂੰ ਉਨ੍ਹਾਂ ਦੇ ਪਰਿਵਾਰਿਕਮੈਂਬਰਾਂ ਨਾਲ ਮੁੜ-ਮਿਲਾਉਣ ਲਈਸਪਾਂਸਰਸ਼ਿਪਵਾਲੀਆਂ ਅਰਜ਼ੀਆਂ ਲੈਣਲਈਲਾਟਰੀਸਿਸਟਮਖ਼ਤਮਕਰ ਦਿੱਤਾ ਅਤੇ ਇਨ੍ਹਾਂ ਅਰਜ਼ੀਆਂ ਦੀਗਿਣਤੀਵੀ 2014 ਵਿਚ ਸ਼ੁਰੂ ਹੋਏ ਇਸ ਪ੍ਰੋਗਰਾਮਨਾਲੋਂ ਚਾਰ ਗੁਣਾਂ ਕਰ ਦਿੱਤੀ ਹੈ।”
ਲਾਟਰੀਸਿਸਟਮਦੀ ਜਗ੍ਹਾ ਹੁਣਸਰਕਾਰ ਵੱਲੋਂ ਮਾਪਿਆਂ ਤੇ ਪੜ-ਮਾਪਿਆਂ ਦੀਸਪਾਂਸਰਸ਼ਿਪਲਈ”ਪਹਿਲਾਂ ਆਓ, ਪਹਿਲਾਂ ਪਾਓ”ਵਾਲਾਸਿਸਟਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਹੋਰ ਸੁਧਾਰਾਂ ਵਿਚਇਨ੍ਹਾਂ ਅਰਜ਼ੀਆਂ ਦੇ ਬੈਕਲਾਗ ਵਿਚ 84% ਕਮੀਕਰਨਾਸ਼ਾਮਲ ਹੈ। ਵਰਨਣਯੋਗ ਹੈ ਕਿ ਸਾਲ 2011 ਵਿਚ 1,67,000 ਅਰਜ਼ੀਆਂ ਦੇ ਬੈਕਲਾਗ ਦੇ ਮੁਕਾਬਲੇ ਜੂਨ 2018 ਵਿਚਕੇਵਲ 25,800 ਅਰਜ਼ੀਆਂ ਹੀ ਬਕਾਇਆ ਰਹਿੰਦੀਆਂ ਹਨ।ਸੋਨੀਆ ਨੇ ਕਿਹਾ,”ਪਰਿਵਾਰਾਂ ਨੂੰ ਮੁੜ-ਮਿਲਾਉਣਾ ਕੈਨੇਡਾਸਰਕਾਰਦੀ ਮੁੱਖ-ਪ੍ਰਾਥਮਿਕਤਾਵਾਂ ਵਿਚਸ਼ਾਮਲ ਹੈ। ਬੈਕਲਾਗ ਦੇ ਘੱਟਣ ਨਾਲ ਅਸੀਂ ਨਵੀਆਂ ਅਰਜ਼ੀਆਂ ਨੁੰ ਜਲਦੀਪ੍ਰਾਸੈੱਸਕਰ ਸਕਾਂਗੇ। ਜਦੋਂ ਪਰਿਵਾਰਮਿਲਬੈਠਦੇ ਹਨ ਤਾਂ ਉਹ ਆਪਣੀ ਉਹ ਆਪਣੀਆਂ ਸਮਰੱਥਾਵਾਂ ਦਾਵਧੇਰੇ ਸਦ-ਉਪਯੋਗ ਕਰਸਕਦੇ ਹਨਅਤੇ ਆਪਣੇ ਉਦੇਸ਼ਾਂ ਦੀਪ੍ਰਾਪਤੀਜਲਦੀਅਤੇ ਆਸਾਨਤਰੀਕੇ ਨਾਲਕਰਸਕਦੇ ਹਨ ਜਿਸ ਦੀਸਾਡੀਆਂ ਕਮਿਊਨਿਟੀਆਂ ਨੂੰ ਹੋਰਮਜ਼ਬੂਤਬਨਾਉਣਲਈਸਖ਼ਤ ਜ਼ਰੂਰਤ ਹੈ।
ਸਾਨੂੰਮਾਣ ਹੈ ਕਿ ਅਸੀਂ ਇਸ ਦਿਸ਼ਾ ਵੱਲ ਤੇਜ਼ੀ ਨਾਲ ਵੱਧ ਰਹੇ ਹਾਂ।” ਇਸ ਦੌਰਾਨ ਇਹ ਵੀਐਲਾਨਕੀਤਾ ਗਿਆ ਕਿ ਸਟੇਕਹੋਲਡਰਾਂ ਦੀ ਗੱਲ ਨੂੰ ਮੰਨਦਿਆਂ ਹੋਇਆਂ ਅਤੇ ਪੀ.ਜੀ.ਪੀ.ਪ੍ਰੋਗਰਾਮਦੀਪੜਚੋਲਕਰਦਿਆਂ ਹੋਇਆਂ ਸਰਕਾਰਇਨ੍ਹਾਂ ਅਰਜ਼ੀਆਂ ਨੂੰ ਪ੍ਰਾਪਤਕਰਨਲਈਨਿਯਮਾਂ ਵਿਚਲੋੜੀਂਦੀਤਬਦੀਲੀਕਰੇਗੀ ਜਿਸ ਨਾਲਅਰਜ਼ੀ-ਕਰਤਾਵਾਂ ਨੂੰ ਹੋਰਆਸਾਨੀ ਹੋ ਸਕੇਗੀ ਅਤੇ ਇਸ ਦੇ ਨਾਲਆਈ.ਆਰ.ਸੀ.ਸੀ.ਵੀ ਇਸ ਪ੍ਰੋਗਰਾਮਅਧੀਨ ਵੱਧ ਤੋਂ ਵੱਧ ਅਰਜ਼ੀਆਂ ਲੈ ਸਕੇਗੀ।
ਮਾਪਿਆਂ ਦੀਸਹਿਮਤੀ ਅਨੁਸਾਰ ਹੋਵੇਗਾ ਸਿਲੇਬਸ ‘ਚ ਸੁਧਾਰ : ਡਗ ਫੋਰਡ
ਟੋਰਾਂਟੋ/ਬਿਊਰੋ ਨਿਊਜ਼ : ਬੱਚਿਆਂ ਦੇ ਸਿਲੇਬਸ ‘ਚ ਬਦਲਾਅਦਾਮਾਮਲਾਚੋਣ ਮੁੱਦਾ ਵੀ ਸੀ ਤੇ ਹੁਣ ਨਵੀਂ ਬਣੀਫੋਰਡਸਰਕਾਰ ਇਸ ਮਾਮਲੇ ‘ਤੇ ਗੰਭੀਰਵੀਨਜ਼ਰ ਆ ਰਹੀਹੈ। ਡਗ ਫੋਰਡਦਾਕਹਿਣਾ ਹੈ ਕਿ ਅਸੀਂ ਸਿਲੇਬਸਵਿਚ ਜੋ ਵੀਬਦਲਾਅ ਜਾਂ ਸੁਧਾਰ ਕਰਾਂਗੇ ਅਤੇ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਜੋ ਤਬਦੀਲੀਆਂ ਕਰਾਂਗੇ ਉਸ ਸਭਵਿਚਮਾਪਿਆਂ ਦੀਸਹਿਮਤੀ ਜ਼ਰੂਰਲਈਜਾਵੇਗੀ। ਸਕੂਲਾਂ ਵਿੱਚ ਕਿਹੋ ਜਿਹਾ ਪਾਠਕ੍ਰਮਪੜ੍ਹਾਇਆਜਾਵੇਗਾ ਇਸ ਸਬੰਧ ਵਿੱਚ ਹੁਣਓਨਟਾਰੀਓਭਰ ਦੇ ਮਾਪਿਆਂ ਦਾ ਪੱਖ ਸਰਕਾਰ ਵੱਲੋਂ ਸੁਣਿਆ ਜਾਵੇਗਾ। ਪ੍ਰੀਮੀਅਰ ਡਗ ਫੋਰਡ ਤੇ ਸਿੱਖਿਆ ਮੰਤਰੀ ਲੀਜ਼ਾਥਾਮਪਸਨ ਨੇ ਇਹ ਐਲਾਨਕੀਤਾ ਕਿ ਅਸੀਂ ਅਜਿਹਾ ਸਿੱਖਿਆ ਪ੍ਰਬੰਧ ਲਿਆਂਵਾਂਗੇ ਜਿਸ ਵਿੱਚ ਮੈਥਜ਼ ਵਰਗੇ ਮੂਲਵਿਸ਼ੇ ਨੂੰ ਪੜ੍ਹਾਉਣ ਤੋਂ ਵੀਪਹਿਲਾਂ ਮਾਪਿਆਂ ਦੇ ਅਧਿਕਾਰਾਂ ਨੂੰ ਰੱਖਿਆ ਜਾਵੇਗਾ। ਫੋਰਡ ਨੇ ਆਖਿਆ ਕਿ ਸਾਨੂੰ ਇਹ ਆਖਦਿਆਂ ਹੋਇਆਂ ਖੁਸ਼ੀ ਹੋ ਰਹੀ ਹੈ ਕਿ ਜਿਹੜੇ ਵਾਅਦੇ ਕੀਤੇ ਗਏ ਉਨ੍ਹਾਂ ਨੂੰ ਪੂਰਾਵੀਕੀਤਾ ਗਿਆ। ਸਤੰਬਰ 2018 ਵਿੱਚ ਸ਼ੁਰੂ ਕਰਕੇ ਸਰਕਾਰ ਪ੍ਰੋਵਿੰਸ ਭਰ ਵਿੱਚ ਜਨਤਕ ਤੌਰ ਉੱਤੇ ਸਲਾਹਮਸ਼ਵਰਾਕਰਾਵੇਗੀ। ਇਸ ਵਿੱਚ ਆਨਲਾਈਨਸਰਵੇਖਣ, ਓਨਟਾਰੀਓ ਦੇ ਹਰ ਖਿੱਤੇ ਵਿੱਚ ਟਾਊਨਹਾਲਜ਼ ਵੀਕਰਵਾਏ ਜਾਣਗੇ। ਇਸ ਤੋਂ ਇਲਾਵਾਸਬਮਿਸ਼ਨਪਲੇਟਫਾਰਮਵੀ ਮੁਹੱਈਆ ਕਰਵਾਏ ਜਾਣਗੇ ਜਿਸ ਰਾਹੀਂ ਇਸ ਮਾਮਲੇ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਜਾਂ ਗਰੁੱਪ ਮੰਤਰਾਲੇ ਨੂੰ ਵਿਸਥਾਰਸਹਿਤਪ੍ਰਸਤਾਵਪੇਸ਼ਕਰਸਕਣਗੇ।
ਸਾਇੰਸ, ਤਕਨਾਲੋਜੀ, ਇੰਜੀਨੀਅਰਿੰਗ ਤੇ ਮੈਥਜ਼ ਵਰਗੇ ਮੂਲਵਿਸ਼ਿਆਂ ਵਿੱਚ ਵਿਦਿਆਰਥੀਆਂ ਦੀਕਾਰਗੁਜ਼ਾਰੀ ਕਿਸ ਤਰ੍ਹਾਂ ਸੁਧਾਰੀ ਜਾਵੇ।ਸਾਡੇ ਸਕੂਲ ਕਿਸ ਤਰ੍ਹਾਂ ਵਿਦਿਆਰਥੀਆਂ ਲਈ ਜੌਬ ਸਕਿੱਲਜ਼ ਨੂੰ ਨਿਖਾਰਨ, ਭਾਵੇਂ ਸਕਿੱਲਡ ਟਰੇਡਜ਼ ਵਿੱਚ ਨਵੇਂ ਮੌਕਿਆਂ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਜਾਵੇ ਜਾਂ ਫਿਰ ਕੋਡਿੰਗ ਵਾਂਗ ਅਹਿਮਖੇਤਰਾਂ ਵਿੱਚ ਆਪਣਾਹੁਨਰਨਿਖਾਰਨਲਈਵਿਦਿਆਰਥੀਆਂ ਨੂੰ ਮੌਕੇ ਮੁਹੱਈਆ ਕਰਵਾਏ ਜਾਣ।ਫਾਇਨਾਂਸ਼ੀਅਲਲਿਟਰੇਸੀਵਰਗੇ ਅਹਿਮ ਸਕਿੱਲਜ਼ ਨਾਲਵਿਦਿਆਰਥੀ ਗ੍ਰੈਜੂਏਸ਼ਨਕਰਸਕਣ ਇਸ ਲਈਹੋਰ ਕੀ ਕੀਤਾਜਾਵੇ।ਉਮਰ ਦੇ ਹਿਸਾਬਨਾਲਢੁਕਵਾਂ ਹੈਲਥ ਤੇ ਫਿਜ਼ੀਕਲਐਜੂਕੇਸ਼ਨਪਾਠਕ੍ਰਮ, ਜਿਸ ਵਿੱਚ ਮੈਂਟਲਹੈਲਥ, ਸੈਕਸ ਐਜੂਕੇਸ਼ਨ ਤੇ ਮੈਰੀਜੁਆਨਾ ਦੇ ਕਾਨੂੰਨੀਕਰਨਵਰਗੇ ਵਿਸ਼ੇ ਸ਼ਾਮਲਕੀਤੇ ਜਾਣ, ਕਿਸ ਤਰ੍ਹਾਂ ਤਿਆਰਕੀਤਾਜਾਵੇ।ਸਟੈਂਡਰਡਾਈਜ਼ਡ ਟੈਸਟਿੰਗ ਵਿੱਚ ਸੁਧਾਰ ਲਈ ਕਿਹੋ ਜਿਹੇ ਮਾਪਦੰਡ ਅਪਣਾਏ ਜਾਣ।ਕਲਾਸਾਂ ਵਿੱਚ ਮੋਬਾਇਲਫੋਨਦੀਵਰਤੋਂ ਉੱਤੇ ਪਾਬੰਦੀ ਲਾਉਣਲਈਸਕੂਲਾਂ ਨੂੰ ਕਿਹੋ ਜਿਹੇ ਕਦਮ ਚੁੱਕਣੇ ਚਾਹੀਦੇ ਹਨਥਾਮਪਸਨ ਨੇ ਆਖਿਆ ਕਿ ਅਸੀਂ ਇਨ੍ਹਾਂ ਸਾਰੇ ਵਿਸ਼ਿਆਂ ਉੱਤੇ ਮੁਕੰਮਲ ਗੱਲਬਾਤ ਚਾਹੁੰਦੇ ਹਾਂ। ਇਸ ਗੱਲਬਾਤ ਦੇ ਜੋ ਵੀਨਤੀਜੇ ਆਉਣਗੇ ਅਸੀਂ ਉਨ੍ਹਾਂ ਨੂੰ 2019- 2020 ਦੇ ਸਕੂਲਯੀਅਰਲਈਵਰਤਾਂਗੇ। ਇਸ ਦੇ ਨਾਲ ਹੀ 2018-2019 ਦੇ ਸਕੂਲਯੀਅਰ ਦੌਰਾਨ ਅਧਿਆਪਕਾਂ ਵੱਲੋਂ ਜਿਹੜਾਸੋਧਿਆ ਹੋਇਆ ਅੰਤ੍ਰਿਮ ਪਾਠਕ੍ਰਮਪੜ੍ਹਾਇਆਜਾਵੇਗਾ, ਉਸ ਨੂੰ ਵੀਰਲੀਜ਼ ਕੀਤਾ ਗਿਆ। ਫੋਰਡ ਨੇ ਆਖਿਆ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚਿਆਂ ਨੂੰ ਮੋਹਰਾਬਣਾ ਕੇ ਉਨ੍ਹਾਂ ਦੇ ਭਵਿੱਖ ਨਾਲਖਿਲਵਾੜਕੀਤਾਜਾਵੇ ਤੇ ਸਿਆਸੀ ਖੇਡਾਂ ਖੇਡੀਆਂ ਜਾਣ। ਜੇ ਸਾਨੂੰ ਅਜਿਹਾ ਕਰਦਾ ਕੋਈ ਮਿਲ ਗਿਆ ਤਾਂ ਅਸੀਂ ਉਸ ਖਿਲਾਫਕਾਰਵਾਈਕਰਾਂਗੇ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਸੋਧਪ੍ਰਕਿਰਿਆ ਦੌਰਾਨ ਮਾਪਿਆਂ ਦੇ ਅਧਿਕਾਰਾਂ ਦਾਸਨਮਾਨਹੋਵੇ ਇਸ ਲਈਫੋਰਡਸਰਕਾਰਮਨਿਸਟਰੀਆਫਐਜੂਕੇਸ਼ਨਪੇਰੈਂਟਸ ਬਿੱਲ ਆਫਰਾਈਟਸਵੀਤਿਆਰਕਰਰਹੀ ਹੈ। ਪੇਰੈਂਟਸ ਬਿੱਲ ਆਫਰਾਈਟਸਤਿਆਰਕਰਨਲਈਸਰਕਾਰ ਵੱਲੋਂ ਪਬਲਿਕ ਇੰਟਰਸਟ ਕਮੇਟੀਵੀਕਾਇਮਕੀਤੀਜਾਵੇਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …