13.2 C
Toronto
Sunday, September 21, 2025
spot_img
Homeਜੀ.ਟੀ.ਏ. ਨਿਊਜ਼30 ਨਵੰਬਰ ਤੋਂ ਕੌਮਾਂਤਰੀ ਫਲਾਈਟਸ ਲਈ ਖੋਲ੍ਹੇ ਜਾਣਗੇ ਹੋਰ ਏਅਰਪੋਰਟਸ

30 ਨਵੰਬਰ ਤੋਂ ਕੌਮਾਂਤਰੀ ਫਲਾਈਟਸ ਲਈ ਖੋਲ੍ਹੇ ਜਾਣਗੇ ਹੋਰ ਏਅਰਪੋਰਟਸ

ਓਨਟਾਰੀਓ : ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਅੱਠ ਮਹੀਨਿਆਂ ਦੀ ਪਾਬੰਦੀ ਤੋਂ ਬਾਅਦ ਰੀਜਨਲ ਏਅਰਪੋਰਟਸ ਕੌਮਾਂਤਰੀ ਫਲਾਈਟਸ ਲਈ ਖੋਲ੍ਹੇ ਜਾ ਸਕਣਗੇ।
ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਨੇ ਆਖਿਆ ਕਿ 30 ਨਵੰਬਰ ਤੋਂ ਅੱਠ ਸ਼ਹਿਰਾਂ ਦੇ ਏਅਰਪੋਰਟਸ ਹੋਰਨਾਂ ਦੇਸ਼ਾਂ ਤੋਂ ਆਉਣ ਵਾਲੇ ਜਹਾਜ਼ਾਂ ਲਈ ਆਪਣੇ ਰਨਵੇਅਜ਼ ਮੁੜ ਖੋਲ੍ਹ ਸਕਣਗੇ। ਇਨ੍ਹਾਂ ਸ਼ਹਿਰਾਂ ਵਿੱਚ ਵਿਕਟੋਰੀਆ ਤੋਂ ਸੇਂਟ ਜੌਹਨਜ, ਐਨ ਐਲ, ਸਸਕਾਟੂਨ, ਕੈਲੋਨਾ, ਬੀਸੀ ਤੇ ਹੈਮਿਲਟਨ, ਓਨਟਾਰੀਓ ਸ਼ਾਮਲ ਹਨ। ਅਲਘਬਰਾ ਦਾ ਕਹਿਣਾ ਹੈ ਕਿ ਵੈਕਸੀਨੇਸ਼ਨ ਦੀ ਉੱਚੀ ਦਰ ਕਾਰਨ ਹੀ ਓਟਵਾ ਵੱਲੋਂ ਕੌਮਾਂਤਰੀ ਫਲਾਈਟਸ ਲਈ ਆਪਣੇ ਏਅਰਪੋਰਟਸ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਜਿਹੋ ਜਿਹੀ ਇਜਾਜ਼ਤ ਦੇਣਗੇ ਉਸ ਹਿਸਾਬ ਨਾਲ ਹੋਰ ਏਅਰਪੋਰਟਸ ਵੀ ਖੋਲ੍ਹੇ ਜਾਣਗੇ। ਸੈਕਟਰ ਵੱਲੋਂ ਸਿਆਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਮਰੀਕਾ ਤੇ ਕੈਰੇਬੀਅਨ ਡੈਸਟੀਨੇਸ਼ਨਜ਼ ਲਈ ਤੇ ਉੱਥੋਂ ਹੋਰ ਕੌਮਾਂਤਰੀ ਫਲਾਈਟਸ ਲਈ ਸਰਕਾਰ ਉੱਤੇ ਦਬਾਅ ਬਣਾਇਆ ਜਾ ਰਿਹਾ ਸੀ। ਗੈਰ ਜ਼ਰੂਰੀ ਟਰਿੱਪਸ ਨੂੰ ਰੋਕਣ ਲਈ ਓਟਵਾ ਵੱਲੋਂ ਫਰਵਰੀ ਵਿੱਚ ਪਾਬੰਦੀਆਂ ਲਾਏ ਜਾਣ ਤੇ ਇਸ ਸਮੇਂ ਕੋਵਿਡ-19 ਵੇਰੀਐਂਟਸ ਨੂੰ ਠੱਲ੍ਹ ਪੈਣ ਤੋਂ ਬਾਅਦ ਦਸ ਏਅਰਪੋਰਟਸ ਤੋਂ ਇਹ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ।

 

RELATED ARTICLES
POPULAR POSTS