16.5 C
Toronto
Tuesday, September 22, 2026
spot_img
Homeਜੀ.ਟੀ.ਏ. ਨਿਊਜ਼ਏਅਰ ਕੈਨੇਡਾ ਨੇ ਵੈਕਸੀਨੇਸ਼ਨ ਨਾ ਕਰਵਾਉਣ ਵਾਲੇ 800 ਮੁਲਾਜ਼ਮਾਂ ਨੂੰ ਕੀਤਾ ਸਸਪੈਂਡ

ਏਅਰ ਕੈਨੇਡਾ ਨੇ ਵੈਕਸੀਨੇਸ਼ਨ ਨਾ ਕਰਵਾਉਣ ਵਾਲੇ 800 ਮੁਲਾਜ਼ਮਾਂ ਨੂੰ ਕੀਤਾ ਸਸਪੈਂਡ

ਏਅਰ ਕੈਨੇਡਾ ਨੇ ਵੈਕਸੀਨੇਸ਼ਨ ਨਾ ਕਰਵਾਉਣ ਵਾਲੇ 800 ਮੁਲਾਜ਼ਮਾਂ ਨੂੰ ਕੀਤਾ ਸਸਪੈਂਡਓਟਵਾ/ਬਿਊਰੋ ਨਿਊਜ਼ : ਫੈਡਰਲ ਨਿਯਮਾਂ ਦੀ ਪਾਲਣਾ ਕਰਦਿਆਂ ਹੋਇਆਂ ਏਅਰ ਕੈਨੇਡਾ ਨੇ ਪੂਰੀ ਤਰ੍ਹਾਂ ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਆਪਣੇ 800 ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ। ਚੀਫ ਐਗਜੈਕਟਿਵ ਮਾਈਕਲ ਰੂਸੋ ਨੇ ਆਖਿਆ ਕਿ ਏਅਰ ਕੈਨੇਡਾ ਦੇ 27,000 ਕੈਬਿਨ ਕ੍ਰਿਊ, ਕਸਟਮਰ ਸਰਵਿਸ ਏਜੰਟਾਂ ਤੇ ਹੋਰ ਅਮਲੇ ਨੇ ਆਪਣਾ ਪੂਰਾ ਟੀਕਾਕਰਣ ਕਰਵਾਇਆ ਹੋਇਆ ਹੈ। ਉਨ੍ਹਾਂ ਆਖਿਆ ਕਿ 96 ਫੀਸਦੀ ਪੂਰੀ ਤਰ੍ਹਾਂ ਵੈਕਸੀਨੇਟਿਡ ਹਨ। ਜਿਹੜੇ ਮੁਲਾਜ਼ਮ ਵੈਕਸੀਨੇਟਿਡ ਨਹੀਂ ਹਨ ਜਾਂ ਜਿਨ੍ਹਾਂ ਕੋਲ ਮੈਡੀਕਲ ਜਾਂ ਇਸ ਤਰ੍ਹਾਂ ਦੀ ਛੋਟ ਦਾ ਕੋਈ ਹੋਰ ਕਾਰਨ ਨਹੀਂ ਹੈ ਉਨ੍ਹਾਂ ਨੂੰ ਬਿਨਾਂ ਤਨਖਾਹ ਛੁੱਟੀ ਉੱਤੇ ਭੇਜ ਦਿੱਤਾ ਗਿਆ ਹੈ।ਏਅਰਲਾਈਨ ਦੇ ਬੁਲਾਰੇ ਪੀਟਰ ਫਿਟਜਪੈਟ੍ਰਿਕ ਨੇ ਇੱਕ ਈਮੇਲ ਵਿੱਚ ਆਖਿਆ ਕਿ ਇਹ ਸਸਪੈਂਸਨਜ ਕਿਸੇ ਇੱਕ ਜੌਬ ਨਾਲ ਸਬੰਧਤ ਨਹੀਂ ਹਨ ਸਗੋਂ ਇਹ ਫੈਸਲਾ ਕੰਪਨੀ ਦੇ ਸਾਰੇ ਮੁਲਾਜ਼ਮਾਂ ਲਈ ਹੀ ਹੈ।

RELATED ARTICLES
POPULAR POSTS