Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਅਤੇ ਜਰਮਨੀ ਨੇ ਸਾਈਨ ਕੀਤੀ ਨਵੀਂ ਹਾਈਡ੍ਰੋਜਨ ਡੀਲ

ਕੈਨੇਡਾ ਅਤੇ ਜਰਮਨੀ ਨੇ ਸਾਈਨ ਕੀਤੀ ਨਵੀਂ ਹਾਈਡ੍ਰੋਜਨ ਡੀਲ

ਓਟਵਾ/ਬਿਊਰੋ ਨਿਊਜ਼ : ਨਿਊਫਾਊਂਡਲੈਂਡ ਤੇ ਲੈਬਰਾਡੌਰ ਦੇ ਸਟੀਫਨਵਿੱਲ ਟਾਊਨ ਵਿੱਚ ਲੰਘੇ ਦਿਨੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਜਰਮਨੀ ਦੇ ਚਾਂਸਲਰ ਓਲਫ ਸ਼ੌਲਜ਼ ਨੇ ਨਵੀਂ ਹਾਈਡਰੋਜਨ ਡੀਲ ‘ਤੇ ਦਸਤਖ਼ਤ ਕੀਤੇ। ਇਹ ਡੀਲ ਹਾਈਡਰੋਜਨ ਟਰੇਡ ਸ਼ੋਅ ਦੌਰਾਨ ਸਿਰੇ ਚੜ੍ਹਾਈ ਗਈ।
ਇਸ ਡੀਲ ਤੋਂ ਬਾਅਦ ਕੈਨੇਡਾ ਤੇ ਜਰਮਨੀ ਨੇ ਆਖਿਆ ਕਿ ਇਸ ਨਵੇਂ ਸਮਝੌਤੇ ਤੋਂ ਬਾਅਦ ਇੱਕ ਨਵੀਂ ਹਾਈਡਰੋਜਨ ਸਪਲਾਈ ਚੇਨ ਸ਼ੁਰੂ ਹੋਵੇਗੀ। ਇੱਥੇ ਹੀ ਬੱਸ ਨਹੀਂ ਇਸ ਦੀ ਪਹਿਲੀ ਡਲਿਵਰੀ ਸਿਰਫ ਤਿੰਨ ਸਾਲਾਂ ਵਿੱਚ ਹੀ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਸਮਝੌਤੇ ਦੌਰਾਨ ਇਹ ਤੈਅ ਕੀਤਾ ਗਿਆ ਹੈ ਕਿ ਕੈਨੇਡਾ ਹਾਈਡਰੋਜਨ ਦੇ ਉਤਪਾਦਨ ਲਈ ਜ਼ਿੰਮੇਵਾਰ ਹੋਵੇਗਾ ਤੇ ਜਰਮਨੀ ਉਸ ਨੂੰ ਐਟਲਾਂਟਿਕ ਤੋਂ ਪਾਰ ਲਿਜਾਣ ਲਈ ਸ਼ਿਪਿੰਗ ਗਲਿਆਰੇ ਉੱਤੇ ਧਿਆਨ ਦੇਵੇਗਾ।
ਹਾਲਾਂਕਿ ਇਸ ਸਮਝੌਤੇ ਵਿੱਚ ਰੂਸ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ ਪਰ ਇਹ ਸਮਝੌਤਾ ਐਨਰਜੀ ਦੇ ਮਾਮਲੇ ਵਿੱਚ ਆਤਮਨਿਰਭਰ ਬਣਨ ਦੇ ਨਾਲ ਨਾਲ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਇਹ ਸੁਨੇਹਾ ਦੇਣ ਲਈ ਵੀ ਕੀਤਾ ਗਿਆ ਹੈ ਕਿ ਗਲੋਬਲ ਐਨਰਜੀ ਵਿੱਚ ਸੁਪਰਪਾਵਰ ਬਣੇ ਰਹਿਣ ਦੇ ਉਨ੍ਹਾਂ ਦੇ ਦੇਸ਼ ਦੇ ਦਿਨ ਹੁਣ ਪੁੱਗਣ ਵਾਲੇ ਹਨ।
ਇੱਥੇ ਦੱਸਣਾ ਬਣਦਾ ਹੈ ਕਿ ਜਰਮਨੀ ਆਪਣੀਆਂ ਕਲਾਈਮੇਟ ਸਬੰਧੀ ਵਚਨਬੱਧਤਾਵਾਂ ਨੂੰ ਪੂਰਾ ਕਰਨ ਅਤੇ ਰੂਸ ‘ਤੇ ਆਪਣੀ ਐਨਰਜੀ ਸਬੰਧੀ ਨਿਰਭਰਤਾ ਨੂੰ ਘਟਾਉਣ ਲਈ ਫੌਸਿਲ ਫਿਊਲ ਦੇ ਬਦਲ ਨੂੰ ਤਲਾਸ਼ ਰਿਹਾ ਸੀ। ਇਸ ਦੌਰਾਨ ਕੁਦਰਤੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਜੌਨਾਥਨ ਵਿਲਕਿੰਸਨ ਨੇ ਮੰਗਲਵਾਰ ਨੂੰ ਇੱਕ ਇੰਟਰਵਿਊ ਵਿੱਚ ਆਖਿਆ ਕਿ ਇਹ ਸਮਝੌਤਾ ਪੁਤਿਨ ਵੱਲੋਂ ਯੂਕਰੇਨ ਉੱਤੇ ਕੀਤੀ ਗਈ ਚੜ੍ਹਾਈ ਕਾਰਨ ਹੀ ਹੋ ਰਿਹਾ ਹੈ।

 

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …