11.3 C
Toronto
Friday, October 17, 2025
spot_img
Homeਜੀ.ਟੀ.ਏ. ਨਿਊਜ਼ਇਕ ਦਿਨ ਦੀ ਹੜਤਾਲ ਤੋਂ ਬਾਅਦ ਅਧਿਆਪਕ ਕਲਾਸਾਂ 'ਚ ਪਰਤੇ

ਇਕ ਦਿਨ ਦੀ ਹੜਤਾਲ ਤੋਂ ਬਾਅਦ ਅਧਿਆਪਕ ਕਲਾਸਾਂ ‘ਚ ਪਰਤੇ

ਬਰੈਂਪਟਨ : ਉਨਟਾਰੀਓ ਪਬਲਿਕ ਹਾਈ ਸਕੂਲ ਫਿਰ ਤੋਂ ਖੁੱਲ੍ਹ ਗਏ ਹਨ, ਕਿਉਂਕਿ ਇਕ ਦਿਨ ਦੀ ਹੜਤਾਲ ਤੋਂ ਬਾਅਦ ਅਧਿਆਪਕ ਫਿਰ ਤੋਂ ਕਲਾਸ ਰੂਮਾਂ ਵਿਚ ਆ ਗਏ ਹਨ। ਹਾਲਾਂਕਿ ਯੂਨੀਅਨ ਪ੍ਰਤੀਨਿਧੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਅਜੇ ਵੀ ਗੱਲਬਾਤ ਨੂੰ ਲੈ ਕੇ ਗੰਭੀਰਤਾ ਨਹੀਂ ਦਿਖਾਈ ਤਾਂ ਉਹ ਫਿਰ ਤੋਂ ਵਾਕਆਊਟ ਕਰ ਸਕਦੇ ਹਨ। ਅਜਿਹੇ ਵਿਚ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਉਨਟਾਰਓ ਸੈਕੰਡਰੀ ਸਕੂਲ ਟੀਚਰਜ਼ ਫੈਡਰੇਸ਼ਨ, 60 ਹਜ਼ਾਰ ਤੋਂ ਜ਼ਿਆਦਾ ਪਬਲਿਕ ਹਾਈ ਸਕੂਲ ਅਧਿਆਪਕਾਂ ਅਤੇ ਸਪੋਰਟ ਵਰਕਰਾਂ ਦੀ ਅਗਵਾਈ ਕਰਦੀ ਹੈ। ਫੈਡਰੇਸ਼ਨ ਦਾ ਕਹਿਣਾ ਹੈ ਕਿ ਉਹ ਸਰਕਾਰ ਵਲੋਂ ਕਲਾਸਾਂ ਦੇ ਸਾਈਜ ਨੂੰ ਵਧਾਉਣ ਤੋਂ ਰੋਕ ਰਹੇ ਹਨ ਅਤੇ ਜ਼ਰੂਰੀ ਈਲਿੰਗ ਕੋਰਸਿਜ਼ ਨੂੰ ਵੀ ਲਾਗੂ ਕਰਨ ਦਾ ਵਿਰੋਧ ਕਰ ਰਹੇ ਹਨ। ਅਧਿਆਪਕ ਪਹਿਲਾਂ ਈ ਵਰਕ ਟੂ ਸਕੂਲ ਅਭਿਆਨ ‘ਤੇ ਕੰਮ ਕਰ ਰਹੇ ਹਨ ਤੇ ੳਸਦਾ ਕਹਿਣਾ ਹੈ ਕਿ ਉਹ ਅਗਲਾ ਲੇਬਰ ਐਕਸ਼ਨ ਕਰਨ ਤੋਂ ਪੰਜ ਦਿਨ ਪਹਿਲਾਂ ਨੋਟਿਸ ਦੇਣਗੇ। ਸਿੱਖਿਆ ਮੰਤਰੀ ਸਟੀਫਨ ਲੇਸੀ ਨੇ ਕਿਹਾ ਕਿ ਇਕ ਦਿਨ ਦੀ ਹੜਤਾਲ ਵੀ ਸਹਿਣ ਨਹੀਂ ਹੈ ਅਤੇ ਉਹ ਯੂਨੀਅਨ ਨੂੰ ਅਪੀਲ ਕਰਦੀ ਹੈ ਕਿ ਉਹ ਵਿਚੋਲਗੀ ਦੇ ਨਾਲ ਗੱਲਬਾਤ ਨੂੰ ਅੱਗੇ ਵਧਾਉਣ। ਯੂਨੀਅਨ ਨੂੰ ਸਰਕਾਰ ਦੀ ਆਫਰ ਨੂੰ ਠੁਕਰਾਉਣ ਦੀ ਬਜਾਏ ਨਵੇਂ ਮਤੇ ਨੂੰ ਲੈ ਕੇ ਟੇਬਲ ‘ਤੇ ਆਉਣਾ ਚਾਹੀਦਾ ਹੈ। ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ‘ਤੇ ਗੰਭੀਰਤਾ ਨਾਲ ਧਿਆਨ ਦੇਣਾ ਹੋਵੇਗਾ ਤਾਂ ਕਿ ਪੜ੍ਹਾਈ ਦਾ ਕੰਮ ਪਹਿਲਾਂ ਦੀ ਤਰ੍ਹਾਂ ਜਾਰੀ ਰਹੇ। ਦੋਵੇਂ ਪੱਖਾਂ ਨੂੰ ਅਜੇ ਵੀ ਉਮੀਦ ਹੈ ਕਿ ਕੋਈ ਨਾ ਕੋਈ ਹੱਲ ਨਿਕਲ ਆਏਗਾ।

RELATED ARTICLES
POPULAR POSTS