ਮਾਲਟਨ : ਉਨਟਾਰੀਓ ਗੁਰਦੁਆਰਾਜ਼ ਕਮੇਟੀ ਵਲੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਢੇ ਪੰਜ ਸੌ ਸਾਲਾ (550ਵੇਂ) ਆਗਮਨ ਪੁਰਬ ਨੂੰ ਸਮਰਪਤ ਵਿਸਾਖੀ ਦਾ ਮਹਾਨ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਮਾਲਟਨ ਗੁਰਦੁਆਰਾ ਸਾਹਿਬ ਤੋਂ ਸਿੱਖ ਸਪਰਿਚੂਅਲ ਸੈਂਟਰ, ਰੈਕਸਡੇਲ ਗੁਰਦੁਆਰਾ ਸਾਹਿਬ ਵਿਖੇ 5 ਮਈ, ਦਿਨ ਐਤਵਾਰ ਨੂੰ ਸਜਾਇਆ ਜਾ ਰਿਹਾ ਹੈ। ਨਗਰ ਕੀਰਤਨ ਦੀ ਰਵਾਨਗੀ ਮਾਲਟਨ ਗੁਰਦੁਆਰਾ ਸਾਹਿਬ ਤੋਂ ਠੀਕ ਸਾਢੇ 12 ਵਜੇ ਹੋਵੇਗੀ। ਨਗਰ ਕੀਰਤਨ ਦਾ ਰੂਟ ਪੁਰਾਣਾ ਹੀ ਹੈ। ਮੌਰਨਿੰਗ ਸਟਾਰ, ਹੰਬਰਵੁਡ, ਹੰਬਰ ਲਾਈਨ, ਫਿੰਚ ਤੋਂ ਵੈਸਟਮੌਰ ਡਰਾਈਵ ਹੁੰਦਾ ਹੋਇਆ ਸ਼ਾਮ ਨੂੰ ਤਕਰੀਬਨ 5:30 ਤੋਂ 6:00 ਵਿਚਕਾਰ ਨਗਰ ਕੀਰਤਨ ਸਿੱਖ ਸਪਰਿਚੂਅਲ ਸੈਂਟਰ ਰੈਕਸਡੇਲ ਗੁਰਦੁਆਰਾ ਸਾਹਿਬ ਵਿਖੇ ਪਹੁੰਚੇਗਾ। ਸ਼ੁਕਰਵਾਰ 3 ਮਈ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਜਾਣਗੇ। ਜਿਹਨਾਂ ਦਾ ਭੋਗ (ਮਾਲਟਨ ਗੁਰਦੁਆਰਾ ਸਾਹਿਬ) ਐਤਵਾਰ 5 ਮਈ ਸਵੇਰੇ 10 ਵਜੇ ਪੈਣਗੇ। ਉਪਰੰਤ ਕੀਰਤਨ ਦਰਬਾਰ ਸ਼ੁਰੂ ਹੋਵੇਗਾ। ਰਾਜਨੀਤਕ ਅਤੇ ਧਾਰਮਿਕ ਬੁਲਾਰੇ ਸੰਗਤਾਂ ਨੂੰ ਸੰਬੋਧਤ ਕਰਨਗੇ।
ਰੈਕਸਡੇਲ ਗੁਰਦੁਆਰਾ ਸਾਹਿਬ ਦੀ ਸਟੇਜ ਵੀ ਸਵੇਰ 10:00 ਵਜੇ ਸ਼ੁਰੂ ਹੋਵੇਗੀ ਜੋ ਕਿ ਨਿਰੰਤਰ ਸ਼ਾਮ ਦੇ 6:30 ਤੱਕ ਚੱਲੇਗੀ। ਸ਼ਨਿਚਰਵਾਰ ਸ਼ਾਮ ਨੂੰ ਮਾਲਟਨ ਗੁਰਦੁਆਰਾ ਸਾਹਿਬ ਕੀਰਤਨ ਦਰਬਾਰ, ਰੈਕਸਡੇਲ ਗੁਰਦੁਆਰਾ ਸਾਹਿਬ ਸ਼ਾਮ ਨੂੰ ਢਾਡੀ ਦਰਬਾਰ ਹੋਵੇਗਾ, ਰੈਕਸਡੇਲ ਗੁਰਦੁਆਰਾ ਸਾਹਿਬ ਬੱਚਿਆਂ ਲਈ ਰਾਈਡਜ਼ ਦਾ ਖਾਸ ਪ੍ਰਬੰਧ ਹੋਵੇਗਾ।
ਦੋਨਾਂ ਹੀ ਗੁਰਦੁਆਰਿਆਂ ਵਿਚ ਸਟਾਲਾਂ ਦੀ ਬੁਕਿੰਗ ਜੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਚੁੱਕੀ ਹੈ। ਰਸਤੇ ਦੇ ਸਟਾਲਾਂ ਦੀ ਜਾਣਕਾਰੀ ਪ੍ਰਬੰਧਕਾਂ ਨੂੰ ਹੋਣੀ ਲਾਜ਼ਮੀ ਹੈ। ਮੌਰਨਿੰਗ ਸਟਾਰ ਰੋਡ ਵਿਖੇ ਸਿਰਫ ਪਾਣੀ ਅਤੇ ਜੂਸ ਵਰਤਾਏ ਜਾਣਗੇ।
ਨਗਰ ਕੀਰਤਨ ਦੀ ਦਿਖ ਬਿਲਕੁਲ ਧਾਰਮਿਕ ਹੋਵੇਗੀ। ਨਗਰ ਕੀਰਤਨ ਵਿਚ ਸਿਰਫ ਧਾਰਮਿਕ ਅਤੇ ਕੌਮੀ ਪੱਖ ਨੂੰ ਹੀ ਉਭਾਰਿਆ ਜਾਵੇਗਾ। ਨਗਰ ਕੀਰਤਨ ਨੂੰ ਕਾਮਯਾਬ ਬਣਾਉਣ ਲਈ ਹਰ ਵਿਅਕਤੀ ਦੇ ਯੋਗਦਾਨ ਦੀ ਜ਼ਰੂਰਤ ਹੈ।ਹਰ ਸਾਲ ਹਜ਼ਾਰਾਂ ਹੀ ਲੋਕ ਹਰ ਪੱਖ ਤੋਂ ਆਪਣਾ ਯੋਗਦਾਨ ਪਾਉਂਦੇ ਹਨ। ਇਸ ਵਾਰ ਗੁਰੁ ਨਾਨਕ ਪਾਤਸ਼ਾਹ ਦੇ 550ਵੇਂ ਆਗਮਨ ਪੁਰਵ ਦਾ ਵਰ੍ਹਾ ਹੈ। ਅਸੀਂ ਹੱਥ ਜੋੜਕੇ ਬੇਨਤੀ ਕਰਦੇ ਹਾਂ ਕਿ ਨਗਰ ਕੀਰਤਨ ਦੇ ਹਰ ਪੱਖ ਨੂੰ ਸਾਰਥਕ ਬਣਾਉਣ ਦੇ ਲਈ ਆਉ ਅਸੀਂ ਸਾਰੇ ਰਲ ਮਿਲ ਕੇ ਆਪਣਾ ਯੋਗਦਾਨ ਪਾਈਏ।
ਨਗਰ ਕੀਰਤਨ ਨੂੰ ਸਫਲ ਬਣਾਉਣ ਲਈ ਹਰ ਸਾਲ ਮੀਡੀਏ ਦਾ ਵੱਡਾ ਯੋਗਦਾਨ ਹੁੰਦਾ ਹੈ। ਇਸ ਵਾਰ ਵੀ ਅਸੀਂ ਮੀਡੀਏ ਕੋਲੋਂ ਭਰਵੇਂ ਸਹਿਯੋਗ ਦੀ ਮੰਗ ਕਰਦੇ ਹਾਂ। ਅਡਵਾਂਸ ਵਿਚ ਕੋਈ ਚੰਗੇ ਸੁਝਾਅ ਲਈ ਸਾਡੇ ਦਰਵਾਜ਼ੇ ਹਮੇਸ਼ਾ ਖੁੱਲੇ ਹਨ।ਆਉ ਸਾਰੇ ਮਿਲਕੇ ਵਿਸਾਖੀ ਦੇ ਮੌਕੇ ‘ਤੇ ਹੋਣ ਵਾਲੇ ਇਸ ਮਹਾਨ ਨਗਰ ਕੀਰਤਨ ਨੂੰ ਆਪਣਾ ਪੂਰਾ ਯੋਗਦਾਨ ਪਾਈਏ। ਸਮੁੱਚੀਆਂ ਸੰਗਤਾਂ ਨੂੰ ਹੱਥ ਜੋੜਕੇ ਬੇਨਤੀ ਹੈ ਕਿ 5 ਮਈ ਦਿਨ ਐਤਵਾਰ ਨੂੰ ਕੇਸਰੀ ਦਸਤਾਰਾਂ ਅਤੇ ਕੇਸਰੀ ਦੁਪੱਟੇ ਸਜਾਕੇ ਹੁੰਮ-ਹੁਮਾ ਕੇ ਪਹੁੰਚ ਕੇ ਨਗਰ ਕੀਰਤਨ ਦੀ ਰੌਣਕ ਨੂੰ ਵਧਾਕੇ ਗੁਰੁ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ।
Home / ਜੀ.ਟੀ.ਏ. ਨਿਊਜ਼ / ਓਨਟਾਰੀਓ ਗੁਰਦੁਆਰਾਜ਼ ਕਮੇਟੀ ਵੱਲੋਂ ਮਾਲਟਨ ਵਿਖੇ ਮਹਾਨ ਨਗਰ ਕੀਰਤਨ 5 ਮਈ ਨੂੰ ਸਜਾਇਆ ਜਾਵੇਗਾ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …