Breaking News
Home / ਜੀ.ਟੀ.ਏ. ਨਿਊਜ਼ / ਫੋਰਡ ਸਰਕਾਰ ਨੇ ਉਨਟਾਰੀਓ ਦੇ ਫੰਡਾਂ ‘ਚ ਕੀਤੀ ਕਟੌਤੀ

ਫੋਰਡ ਸਰਕਾਰ ਨੇ ਉਨਟਾਰੀਓ ਦੇ ਫੰਡਾਂ ‘ਚ ਕੀਤੀ ਕਟੌਤੀ

ਟੋਰਾਂਟੋ : ਓਨਟਾਰੀਓ ‘ਚ ਡੱਗ ਫੋਰਡ ਸਰਕਾਰ ਵਲੋਂ ਦੋ ਪਬਲਿਕ ਲਾਇਬ੍ਰੇਰੀ ਸਰਵਿਸਾਂ ਲਈ ਫੰਡਾਂ ਵਿਚ ਕਟੌਤੀ ਕੀਤੀ ਗਈ ਹੈ। ਪ੍ਰੋਵਿਨਸ਼ੀਅਲ ਸਰਕਾਰ ਦਾ ਆਖਣਾ ਹੈ ਕਿ ਇਹ ਫੈਸਲਾ ਪ੍ਰੋਵਿਨਸ ਦੇ 11.7 ਬਿਲੀਅਨ ਡਾਲਰ ਦੇ ਘਾਟੇ ਨੂੰ ਖਤਮ ਕਰਨ ਲਈ ਹੀ ਲਿਆ ਗਿਆ ਹੈ। ਉਤਰੀ ਅਤੇ ਦੱਖਣੀ ਉਨਟਾਰੀਓ ਦੀ ਲਾਇਬ੍ਰੇਰੀ ਸਰਵਿਸਾਂ ਦੇ ਮੁਖੀਆਂ ਨੇ ਆਖਿਆ ਕਿ ਉਨ੍ਹਾਂ ਨੂੰ ਫੰਡਾਂ ਵਿਚ ਕਟੌਤੀ ਬਾਰੇ ਉਦੋਂ ਪਤਾ ਲੱਗਿਆ ਜਦੋਂ ਪ੍ਰੀਮੀਅਰ ਡੱਗ ਫੋਰਡ ਦੀ ਅਗਵਾਈ ਵਾਲੀ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਨੇ ਪਿਛਲੇ ਹਫਤੇ ਬਜਟ ਦਾ ਐਲਾਨ ਕੀਤਾ ਸੀ। ਦੱਖਣੀ ਉਨਟਾਰੀਓ ਲਾਇਬ੍ਰੇਰੀ ਸਰਵਿਸ ਦੀ ਸੀ.ਈ.ਓ. ਬਾਰਬਰਾ ਫਰੈਂਚੈਟੋ ਨੇ ਆਖਿਆ ਕਿ ਇਸ ਸਾਲ ਸਰਵਿਸ ਨੂੰ ਆਪਣੇ 3 ਮਿਲੀਅਨ ਡਾਲਰ ਦੇ ਸਲਾਨਾ ਬਜਟ ‘ਚੋਂ 1.5 ਮਿਲੀਅਨ ਡਾਲਰ ਦੀ ਕਟੌਤੀ ਕਰਨੀ ਹੋਵੇਗੀ। ਉਹ ਇਹ ਨਹੀਂ ਦੱਸ ਸਕੀ ਕਿ ਇਸ ਨਾਲ ਸਰਵਿਸ ਦੇ ਪੱਧਰ ‘ਤੇ ਕਿਹੋ ਜਿਹਾ ਅਸਰ ਪਵੇਗਾ ਜਾਂ ਫਿਰ ਏਜੰਸੀ ਦੇ 42 ਸਟਾਫ ਮੈਂਬਰਾਂ ਵਿਚੋਂ ਕਿਸ ਦੀ ਛਾਂਟੀ ਕੀਤੀ ਜਾਵੇਗੀ। ਬਾਰਬਰਾ ਨੇ ਆਖਿਆ ਕਿ ਉਹ ਪਿਛਲੇ 31 ਸਾਲਾਂ ਤੋਂ ਇਸ ਸੰਸਥਾ ਨਾਲ ਜੁੜੀ ਹੋਈ ਹੈ ਅਤੇ ਇਸ ਵਿਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਵੀ ਉਸ ਨੇ ਵੇਖੀਆਂ ਹਨ ਅਤੇ ਕਾਫੀ ਮਾੜਾ ਦੌਰ ਵੀ ਵੇਖਿਆ ਹੈ। ਪਰ ਮੰਦਭਾਗੀ ਗੱਲ ਇਹ ਹੈ ਕਿ ਇਸ ਸਭ ਨਾਲੋਂ ਕਾਲਾ ਪੰਨਾ ਹੋਵੇਗਾ। ਉਨ੍ਹਾਂ ਆਖਿਆ ਕਿ ਉਹ ਕਾਫੀ ਉਦਾਸ ਹਨ। ਐਨ.ਡੀ.ਪੀ. ਆਗੂ ਐਂਡਰੀਆ ਹਾਰਵਥ ਨੇ ਇਸ ਫੈਸਲੇ ਨੂੰ ਹੈਰਾਨੀ ਵਾਲਾ ਦੱਸਦਿਆਂ ਕਿਹਾ ਕਿ ਲਾਇਬ੍ਰੇਰੀਆਂ ਕਈ ਕਮਿਊਨਿਟੀ ਦਾ ਮੌਲਿਕ ਹਿੱਸਾ ਹੁੰਦੀਆਂ ਹਨ, ਜਿੱਥੇ ਘੱਟ ਆਮਦਨ ਵਾਲੇ ਪਰਿਵਾਰਾਂ ਦੇ ਬੱਚੇ ਆ ਸਕਦੇ ਹਨ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …