ਬਰੈਂਪਟਨ : ਜੀਟੀਏ ਪੁਲਿਸ ਬਲਾਂ ਨੇ ਦੱਖਣੀ ਏਸ਼ੀਆਈ ਵਿਅਕਤੀਆਂ ਦੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿਚ ਦੋ ਪ੍ਰਸਿੱਧ ਗੇਰਾਰਡ ਸਟਰੀਟ ਜਵੈਲਰਜ਼ ਵੀ ਸ਼ਾਮਲ ਹਨ, ਜੋ ਕਥਿਤ ਰੂਪ ਨਾਲ ਆਪਣੀ ਹੀ ਕਮਿਊਨਿਟੀ ਦੇ ਮੈਂਬਰਾਂ ਦੇ ਘਰਾਂ ਵਿਚੋਂ ਗਹਿਣੇ ਲੁੱਟਣ ਵਿਚ ਸ਼ਾਮਲ ਸਨ। ਚਾਰ ਮਹੀਨੇ ਦੀ ਜਾਂਚ ‘ਪ੍ਰੋਜੈਕਟ ਡਿਸ਼’ ਨਾਮ ਤੋਂ ਟੋਰਾਂਟੋ, ਯਾਰਕ, ਪੀਲ, ਡਰਹਮ ਅਤੇ ਹਾਲਟਨ ਖੇਤਰਾਂ ਵਿਚ ਚੱਲੀ।
ਉਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਖੇਤਰਾਂ ਤੋਂ ਵੱਖ-ਵੱਖ ਜਗ੍ਹਾ ‘ਤੇ ਛਾਪੇ ਮਾਰ ਕੇ 20 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਵੱਡੀ ਮਾਤਰਾ ਵਿਚ ਗਹਿਣੇ ਬਰਾਮਦ ਹੋਏ। ਗਿਰੋਹ ਦੇ ਮੈਂਬਰਾਂ ਕੋਲੋਂ ਨਕਦੀ, ਪਾਸਪੋਰਟ, ਬਿਜਲਈ ਯੰਤਰ ਅਤੇ ਹੋਰ ਕੀਮਤੀ ਸਮਾਨ ਵੀ ਮਿਲਿਆ ਹੈ। ਜਾਂਚ ਦੌਰਾਨ ਗੇਰਾਰਡ ਸਟਰੀਟ ਵਿਚ ਸਥਿਤ ਦੋ ਮਸ਼ਹੂਰ ਜਵੈਲਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚ ਅਸ਼ੋਕ ਜਵੈਲਰਜ਼ ਅਤੇ ਦੁਬਈ ਜਵੈਲਰਜ਼ ਸ਼ਾਮਲ ਹੈ। ਕਾਂਸਟੇਬਲ ਬੇਂਡੀ ਡ੍ਰਮੋਂਡ ਨੇ ਐਸਏ ਫੋਕਸ ਸਮੂਹ ਨੂੰ ਦੱਸਿਆ ਕਿ ਟੀਮ ਦੇ ਰੂਪ ਵਿਚ ਇਹ ਸਾਰੇ ਇਸ ਗਿਰੋਹ ਨੂੰ ਚਲਾ ਰਹੇ ਸਨ। ਇਸ ਗਿਰੋਹ ਦਾ ਮੁੱਖ ਨਿਸ਼ਾਨਾ ਅਮੀਰ ਵਿਅਕਤੀਆਂ ਦੇ ਸੋਨੇ ਗਹਿਣੇ, ਨਕਦੀ, ਪਾਸਪੋਰਟ ਅਤੇ ਹੋਰ ਬਿਜਲਈ ਯੰਤਰ ਚੋਰੀ ਕਰਨਾ ਸੀ ਅਤੇ ਉਹਨਾਂ ਦਾ ਮੁੱਖ ਨਿਸ਼ਾਨਾ ਦੱਖਣੀ ਏਸ਼ੀਆਈ ਪਰਿਵਾਰਾਂ ਦੇ ਘਰ ਸਨ। ਗਿਰੋਹ ਦੁਆਰਾ ਚੋਰੀ ਕੀਤੇ ਗਏ ਗਹਿਣੇ ਅਸ਼ੋਕ ਜਵੈਲਰਜ਼ ਅਤੇ ਦੁਬਈ ਜਵੈਲਰਜ਼ ਨੂੰ ਵੇਚੇ ਗਏ ਸਨ ਅਤੇ ਉਹਨਾਂ ਦੇ ਖਿਲਾਫ ਕਈ ਅਰੋਪ ਲਗਾਏ ਗਏ ਹਨ। ਅਸ਼ੋਕ ਜਵੈਲਰਜ਼ ਭਾਰਤ, ਪਾਕਿਸਤਾਨ, ਸਿੰਗਾਪੁਰ ਅਤੇ ਦੁਬਈ ਤੋਂ ਗਹਿਣਿਆਂ ਦੇ ਨਾਲ-ਨਾਲ ਕੀਮਤੀ ਪੱਥਰਾਂ ਦੇ ਕਾਰੋਬਾਰ ਨਾਲ ਸਬੰਧਤ ਹਨ। ਦੁਬਈ ਜਵੈਲਰਜ਼ ਹੀਰਿਆਂ ਦੇ ਗਹਿਣਿਆਂ ਵਿਚ ਮਾਹਰ ਹਨ।
ਜ਼ਿਆਦਾਤਰ ਮਾਮਲਿਆਂ ਵਿਚ ਚੋਰਾਂ ਨੇ ਘਰ ਦੇ ਸਾਹਮਣੇ ਤੋਂ ਅੰਦਰ ਦਾਖਲ ਹੋ ਕੇ ਚੋਰੀ ਕੀਤੀ। ਡ੍ਰਮੋਂਡ ਨੇ ਕਿਹਾ ਕਿ ਇਸ ਮਾਮਲੇ ਦਾ ਖੁਲਾਸਾ ਕਰਨ ਦਾ ਪੂਰਾ ਸਿਹਰਾ ਉਨ੍ਹਾਂ ਨਿਵਾਸੀਆਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਇਸ ਨੂੰ ਦੇਖਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …