4.3 C
Toronto
Wednesday, October 29, 2025
spot_img
Homeਕੈਨੇਡਾਬਰੈਂਪਟਨ 'ਚ ਬਣਨਗੇ ਸਸਤੇ ਤੇ ਕੁਸ਼ਲ ਊਰਜਾ ਵਾਲੇ ਘਰ

ਬਰੈਂਪਟਨ ‘ਚ ਬਣਨਗੇ ਸਸਤੇ ਤੇ ਕੁਸ਼ਲ ਊਰਜਾ ਵਾਲੇ ਘਰ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੱਖਣ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਅਤੇ ਪਰਿਵਾਰ, ਬਾਲ ਅਤੇ ਸਮਾਜਿਕ ਵਿਕਾਸ ਮੰਤਰੀ ਦੇ ਸੰਸਦੀ ਸਕੱਤਰ ਐਡਮ ਵੌਨ ਨੇ ਬਰੈਂਪਟਨ ਵਿੱਚ ਸਸਤੇ ਘਰਾਂ ਦੀ ਲੋੜ ਦੇ ਮੱਦੇਨਜ਼ਰ ਛੇ ਮੰਜ਼ਿਲੀ, 89-ਯੂਨਿਟ ਅਪਾਰਟਮੈਂਟ ਬਿਲਡਿੰਗ ਪ੍ਰਾਜੈਕਟ ਲਈ ਧਨ ਦੇਣ ਦਾ ਸਾਂਝੇ ਤੌਰ ‘ਤੇ ਐਲਾਨ ਕੀਤਾ।
ਇਸ ਪ੍ਰਾਜੈਕਟ ਨੂੰ ਬਰੈਂਪਟਨ ਬਰਮੇਲੀਆ ਕ੍ਰਿਸ਼ਚੀਅਨ ਫੈਲੋਸ਼ਿਪ ਰੈਜੀਡੈਂਸਜ਼ ਵੱਲੋਂ ਆਪਣੀ ਬਰਮੇਲੀਆ ਰੋਡ ‘ਤੇ ਮੌਜੂਦ ਸੰਪਤੀ ਵਿੱਚ ਵਿਕਸਤ ਕੀਤਾ ਜਾਵੇਗਾ। ਇਸਦਾ ਨਿਰਮਾਣ 2021 ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਇਹ ਪ੍ਰਾਜੈਕਟ ਪੀਲ ਖੇਤਰ ਅਤੇ ਲਿਬਰਲ ਸਰਕਾਰ ਦੇ ਨੈਸ਼ਨਲ ਹਾਊਸਿੰਗ ਕੋ-ਇਨਵੈਸਟਮੈਂਟ ਫੰਡ ਤੋਂ ਧਨ ਰਾਸ਼ੀ ਪ੍ਰਾਪਤ ਕਰ ਰਿਹਾ ਹੈ। ਇਹ ਉਹ ਫੰਡ ਹੈ ਜਿਹੜਾ ਲੋੜਵੰਦਾਂ ਲਈ ਸਸਤੇ ਅਤੇ ਕੁਸ਼ਲ ਊਰਜਾ ਵਾਲੇ ਘਰ ਬਣਾਉਣ ਲਈ ਸਿਰਜਿਆ ਗਿਆ ਹੈ। ਇਸ ਤਹਿਤ 89 ਸੰਪੂਰਨ ਪਹੁੰਚ ਵਾਲੇ ਯੂਨਿਟਾਂ ਦਾ ਨਿਰਮਾਣ ਕਰਨ ਤੋਂ ਇਲਾਵਾ ਇਮਾਰਤ 34.6 ਫੀਸਦੀ ਊਰਜਾ ਬੱਚਤ ਵੀ ਕਰੇਗੀ, ਜਿਸ ਨਾਲ ਗ੍ਰੀਨ ਹਾਊਸ ਗੈਸ ਦਾ ਨਿਕਾਸ ਘਟੇਗਾ। ਸੋਨੀਆ ਸਿੱਧੂ ਨੇ ਕਿਹਾ, ‘ਹਰ ਇੱਕ ਨੂੰ ਘਰ ਦੀ ਲੋੜ ਹੁੰਦੀ ਹੈ ਅਤੇ ਉਨ੍ਹਾਂ ਦੀ ਸਰਕਾਰ ਲੋਕਾਂ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ।

RELATED ARTICLES

ਗ਼ਜ਼ਲ

POPULAR POSTS