ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ, ਸੋਨੀਆ ਸਿੱਧੂ ਨੇ ਕੋਰੋਨਾਵਾਇਰਸ ਦੇ ਖ਼ਤਰੇ ਅਤੇ ਰੋਕਥਾਮ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਹੈਲਥ ਕਮੇਟੀ ਵਿਚ ਸੀਬੀਐਸਏ, ਗਲੋਬਲ ਅਫੇਅਰਜ਼, ਪਬਲਿਕ ਸੇਫਟੀ ਅਤੇ ਟਰਾਂਸਪੋਰਟ ਕੈਨੇਡਾ ਦੇ ਮਾਹਰਾਂ ਤੋਂ ਸਵਾਲ ਪੁੱਛੇ ਅਤੇ ਵਿਚਾਰ ਵਟਾਂਦਰਾ ਕੀਤਾ।
ਉਹਨਾਂ ਨੇ ਚੀਨ ਵਿਚ ਬੈਠੇ ਕੈਨੇਡੀਅਨਜ਼ ਦੀ ਸੁਰੱਖਿਅਤ ਦੇਸ਼ ਵਾਪਸੀ ਦੇ ਨਾਲ ਨਾਲ ਉਹਨਾਂ ਬੱਚਿਆਂ ਦੀ ਸੁਰੱਖਿਆ ਬਾਰੇ ਵੀ ਸਵਾਲ ਕੀਤਾ, ਜਿਨ੍ਹਾਂ ਦੇ ਮਾਪਿਆਂ ਕੋਲ ਫਿਲਹਾਲ ਕੈਨੇਡੀਅਨ ਨਾਗਰਿਕਤਾ ਨਹੀਂ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕੋਰੋਨਾਵਾਇਰਸ ਦੇ ਵਧ ਰਹੇ ਖਤਰੇ ਦੇ ਦੌਰਾਨ ਚੀਨੀ ਭਾਈਚਾਰੇ ਦੇ ਨਾਲ ਸੰਭਾਵੀ ਨਸਲੀ ਵਿਤਕਰੇ ਨੂੰ ਰੋਕਣ ਦੇ ਉਪਾਆਂ ਬਾਰੇ ਵੀ ਗੱਲਬਾਤ ਕੀਤੀ।
ਸੋਨੀਆ ਸਿੱਧੂ ਨੇ ਸੋਮਵਾਰ ਨੂੰ ਹੈਲ਼ਥ ਕਮੇਟੀ ‘ਚ ਗਲੋਬਲ ਅਫੇਅਰਜ਼, ਪਬਲਿਕ ਸੇਫਟੀ ਅਤੇ ਟਰਾਂਸਪੋਰਟ ਕੈਨੇਡਾ ਦੇ ਮਾਹਰ ਮੈਂਬਰਾਂ ਨਾਲ ਸਵਾਲ ਜਵਾਬ ਕਰਦਿਆਂ ਉਹਨਾਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਕੈਨੇਡੀਅਨਾਂ ਲਈ ਦੇਸ਼ ਵਾਪਸੀ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ, ਪਰ ਮੇਰਾ ਸਵਾਲ ਹੈ ਕਿ ਚੀਨ ਵਿੱਚ ਕੈਨੇਡੀਅਨਾਂ ਲਈ ਕਿਹੜੀਆਂ ਸੇਵਾਵਾਂ ਚੱਲ ਰਹੀਆਂ ਹਨ ਅਤੇ ਉਨ੍ਹਾਂ ਤੱਕ ਪਹੁੰਚ ਕਿਵੇਂ ਕੀਤੀ ਜਾਵੇ, ਅਸੀਂ ਪਰਿਵਾਰਾਂ ਨੂੰ ਕਿਵੇਂ ਇਕੱਠੇ ਰੱਖ ਰਹੇ ਹਾਂ ਅਤੇ ਇਸ ਮੁਸ਼ਕਲ ਸਮੇਂ ਵਿੱਚ ਨਸਲੀ ਵਿਤਕਰੇ ਨੂੰ ਰੋਕਣ ਲਈ ਕਿਹੜੇ ਅਜਿਹੇ ਉਪਾਅ ਕੀਤੇ ਜਾ ਰਹੇ ਹਨ?
ਇਹਨਾਂ ਸਵਾਲਾਂ ਦੇ ਜਵਾਬ ਵਿਚ ਮਾਹਰਾਂ ਦਾ ਕਹਿਣਾ ਸੀ ਕਿ ਉਹ ਪਰਿਵਾਰਾਂ ਨੂੰ ਇਕੱਠਾ ਰੱਖਣ ਲਈ ਹਰ ਬਣਦਾ ਹੀਲਾ ਕਰ ਰਹੇ ਹਨ ਅਤੇ ਨਸਲੀ ਵਿਤਕਰੇ ਨੂੰ ਰੋਕਣ ਲਈ ਅਫਸਰਾਂ ਨੂੰ ਜ਼ਰੂਰੀ ਟ੍ਰੇਨਿੰਗ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਕਿਸੇ ਵੀ ਸਮੱਸਿਆ ਜਾਂ ਸਵਾਲ ਦੇ ਜਵਾਬ ਲਈ ਚੀਨ ਵਿਚ ਬੈਠੇ ਕੈਨੇਡਅੀਨ ਨਾਗਰਿਕ ਕੈਨੇਡੀਅਨ ਗਲੋਬਲ ਅਫੇਅਰਜ਼ ਕਨੇਡਾ ਦੇ 24* 7 ਹੈਲਪ ਲਾਈਨ ਜਾਂ ਵੈਬਸਾਈਟ ‘ਤੇ [email protected] ਉਤੇ ਸੰਪਰਕ ਜ਼ਰੂਰ ਕਰਨ।
ਇਸ ਤੋਂ ਇਲਾਵਾ ਸੋਨੀਆ ਸਿੱਧੂ ਨੇ ਆਪਣੇ ਹਲਕਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਹ ਚੀਨ ਵਿਚ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਰਾਬਤਾ ਕਾਇਮ ਕਰਨ ਲਈ ਅਤੇ ਜਾਂ ਹੋਰ ਸਹਾਇਤਾ ਲਈ ਉਹਨਾਂ ਦੇ ਬਰੈਂਪਟਨ ਸਾਊਥ ਸਥਿਤ ਦਫਤਰ ਨਾਲ ਸੰਪਰਕ ਕਰ ਸਕਦੇ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …