10.2 C
Toronto
Wednesday, October 15, 2025
spot_img
Homeਕੈਨੇਡਾਫੋਰਡ ਦੇ ਸਮਰਥਨ ਲਈ ਕਿਰਾਏ 'ਤੇ ਲਿਆਂਦੇ ਗਏ ਸਮਰਥਕ

ਫੋਰਡ ਦੇ ਸਮਰਥਨ ਲਈ ਕਿਰਾਏ ‘ਤੇ ਲਿਆਂਦੇ ਗਏ ਸਮਰਥਕ

ਟੋਰਾਂਟੋ/ ਬਿਊਰੋ ਨਿਊਜ਼ : ਸਿਟੀ ਨਿਊਜ਼ ‘ਚ ਲੀਡਰਸ ਡਿਬੇਟ ਲਈ ਪ੍ਰੋਗ੍ਰੈਸਿਵ ਕੰਜਰਵੇਟਿਵ ਪਾਰਟੀ ਨੇ ਸਮਰਥਕਾਂ ਦੀ ਭੀੜ ਵਿਖਾਉਣ ਲਈ ਕਿਰਾਏ ‘ਤੇ ਲੋਕਾਂ ਨੂੰ ਤਾਇਨਾਤ ਕੀਤਾ ਸੀ, ਜੋ ਕਿ ਡਗ ਫੋਰਡ ਲਈ ਸਮਰਥਨ ‘ਚ ਨਾਅਰੇ ਲਗਾ ਰਹੇ ਸਨ। ਓਨਟਾਰੀਓ ਪੀ.ਸੀ. ਪਾਰਟੀ ਨੇ ਇਸ ਗੱਲ ਨੂੰ ਮੰਨ ਲਿਆ ਹੈ। ਪਾਰਟੀ ਦੇ ਬੁਲਾਰੇ ਬੀਬੀ ਮੇਲਿਸਾ ਲੇਂਟਸਮੈਨ ਨੇ ਕਿਹਾ ਕਿ ਡਗ ਫੋਰਡ ਵਲੋਂ ਪੀ.ਸੀ. ਨੇਤਾ ਅਹੁਦੇ ਦੀ ਦੌੜ ‘ਚ ਸ਼ਾਮਲ ਹੋਣ ਤੋਂ ਬਾਅਦ ਤੋਂ ਵੱਡੀ ਗਿਣਤੀ ‘ਚ ਲੋਕ ਉਨ੍ਹਾਂ ਦੇ ਸਮਰਥਨ ਵਿਚ ਆਏ ਹਨ। ਲੀਡਰਸ਼ਿਪ ਜਿੱਤਣ ਤੋਂ ਬਾਅਦ ਉਨ੍ਹਾਂ ਦਾ ਸਮਰਥਨ ਹੋਰ ਵੀ ਵੱਧ ਗਿਆ ਹੈ। ਇਨ੍ਹਾਂ ਸਮਰਥਕਾਂ ਨੂੰ ਬੁਲਾਉਣ ਦਾ ਫ਼ੈਸਲਾ ਇਕ ਸਥਾਨਕ ਉਮੀਦਵਾਰ ਦਾ ਸੀ, ਜਿਸ ਨੇ ਇਕ ਕਾਸਟਿੰਗ ਏਜੰਸੀ ਨਾਲ ਸੰਪਰਕ ਕੀਤਾ। ਇਹ ਗ਼ੈਰ-ਜ਼ਰੂਰੀ ਸੀ ਅਤੇ ਇਹ ਇਕ ਗ਼ਲਤੀ ਸੀ। ਅਜਿਹਾ ਦੁਬਾਰਾ ਨਹੀਂ ਹੋਵੇਗਾ। ਇਕ ਤਰ੍ਹਾਂ ਪਾਰਟੀ ਹੁਣ ਆਪਣੇ ਹੀ ਕਦਮ ਤੋਂ ਪਿੱਛੇ ਹਟ ਰਹੀ ਹੈ। ਕਾਸਟਮੀ ਬੈਕਗਰਾਊਂਡ ਏਜੰਸੀ ਨੇ ਉਨ੍ਹਾਂ ਲੋਕਾਂ ਨੂੰ ਭੇਜਿਆ ਸੀ, ਜੋ ਕਿ ਡਾਊਨ ਟਾਊਨ ਸਟੂਡੀਓ ‘ਚ ਪੀ.ਸੀ. ਨੇਤਾ ਦੇ ਸਮਰਥਨ ‘ਚ ਖੜ੍ਹੇ ਸਨ ਅਤੇ ਉਨ੍ਹਾਂ ਨੇ ਡਗ ਦੇ ਸਮਰਥਨ ਵਾਲੀ ਟੀ-ਸ਼ਰਟ ਵੀ ਪਹਿਨੀ ਹੋਈ ਸੀ। ਇਨ੍ਹਾਂ ਲੋਕਾਂ ਨੂੰ ਟੋਰਾਂਟੋ ਸ਼ਹਿਰ ਤੋਂ ਪੀ.ਸੀ. ਉਮੀਦਵਾਰ ਮੇਰਡਿਥ ਕਾਰਟਰਾਈਟ ਨੇ ਹਾਇਰ ਕੀਤਾ ਸੀ। ਮੀਡੀਆ ਨਾਲ ਗੱਲ ਕਰਦਿਆਂ ਫੋਰਡ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਬਾਰੇ ਕੁਝ ਨਹੀਂ ਪਤਾ ਸੀ ਕਿ ਉਨ੍ਹਾਂ ਨੂੰ ਕਿਸ ਨੇ ਕਿਰਾਏ ‘ਤੇ ਬੁਲਾਇਆ ਹੈ ਤਾਂ ਜੋ ਭੀੜ ਨੂੰ ਵਧਾਇਆ ਜਾ ਸਕੇ। ਮੈਂ ਇਸ ਤਰ੍ਹਾਂ ਦੀ ਗੱਲ ਪਹਿਲੀ ਵਾਰ ਹੀ ਸੁਣੀ ਹੈ। ਸਾਡੇ ਪ੍ਰੋਗਰਾਮਾਂ ‘ਚ ਆਪਣੇ ਆਪ ਹੀ ਕਾਫ਼ੀ ਭੀੜ ਆਉਂਦੀ ਹੈ। ਮੈਂ ਇਸ ਬਾਰੇ ਕਾਰਟਰਾਈਟ ਨਾਲ ਗੱਲ ਕੀਤੀ ਹੈ ਅਤੇ ਅਜਿਹਾ ਮੁੜ ਨਹੀਂ ਹੋਵੇਗਾ। ਉਧਰ ਕਾਰਟਰਾਈਟ ਜੋ ਕਿ ਪਹਿਲਾਂ ਇਸ ਭੀੜ ਦੀ ਫੋਟੋਗ੍ਰਾਫ਼ ਸੋਸ਼ਲ ਮੀਡੀਆ ‘ਤੇ ਪੋਸਟ ਕਰਦੀ ਰਹੀ, ਹੁਣ ਇਸ ਮਾਮਲੇ ‘ਤੇ ਕੁਝ ਵੀ ਕਹਿਣ ਤੋਂ ਬਚ ਰਹੀ ਹੈ।

RELATED ARTICLES

ਗ਼ਜ਼ਲ

POPULAR POSTS