ਈਟੋਬੀਕੋ/ਡੇਵਿਡ ਝਮਟ : ਇਟੋਬੀਕੋਕ ਵਾਰਡ ਨੰ 1 ਅਤੇ 2 ਤੋਂ ਸਕੂਲ ਟਰੱਸਟੀਜ਼ ਲਈ ਉਮੀਦਵਾਰ ਅਵਤਾਰ ਮਿਨਹਾਸ ਜੀ ਨੇਂ ਫੈਸਲਾ ਕੀਤਾ ਹੈ ਕਿ ਉਹ ਰਾਜਨੀਤਕਿ ਹਲਕਿਆਂ ਵਿੱਚ ਆਪਣੀਂ ਕਮਿਊਨਿਟੀ ਦੇ ਨੁਮਾੳਂਦੇ ਬਣਨ ਤਾਂ ਜੋ ਭਾਰਤੀ, ਪੰਜਾਬੀ ਕਮਿਊਨਿਟੀ ਦੀ ਜ਼ਿਆਦਾ ਤੋਂ ਜਿਆਦਾ ਮੱਦਦ ਹੋ ਸਕੇ।
ਬਰੈਂਪਟਨ ਵਿੱਚ ਭਾਰਤੀ, ਪੰਜਾਬੀ ਨਿਵਾਸੀਆਂ ਦੀ ਇਹੀ ਸੋਚ ਨੂੰ ਅੱਗੇ ਰੱਖ ਕੇ ਪੰਜ ਦੇ ਪੰਜੋ ਮੈਂਬਰ ਪਾਰਲੀਮੈਂਟ ਮੈਂਬਰਾਂ ਨੇਂ ਜਿੱਤ ਪ੍ਰਾਪਤ ਕੀਤੀ ਹੈ ਤਾਂ ਜੋ ਆਪਣੀਂ ਸੰਸਕ੍ਰਿਤੀ, ਆਪਣੇਂ ਸੱਭਿਆਚਾਰ ਨੂੰ ਕੈਨੇਡਾ ਵਿੱਚ ਅੱਗੇ ਵਧਾਇਆ ਜਾ ਸਕੇ। ਆਮ ਲੋਕਾਂ ਨੇਂ ਵੋਟਾਂ ਦੁਆਰਾ ਜਿਤਾ ਕੇ ਉਹਨਾਂ ਨੂੰ ਕੇਵਲ ਐਮ ਪੀ ਹੀ ਨਹੀਂ ਬਣਾਇਆ ਸਗੋਂ ਕੈਬਨਿਟ ਮੰਤਰੀਆਂ ਦੀ ਗੱਦੀ ਤੇ ਬਿਰਾਜਮਾਨ ਵੀ ਕੀਤਾ ਹੈ।
ਕੈਨੇਡਾ ਵਿੱਚ ਪੰਜਾਬੀਆਂ ਦੁਆਰਾ ਰਾਜਨੀਤਿਕ ਖੇਤਰਾਂ ਵਿੱਚ ਉਚਾਈਆਂ ਛੂਹਣ ਦੀ ਗੱਲ ਕਰੀਏ ਤਾਂ ਇਹ ਕੇਵਲ ਫੈਡਰਲ ਲੈਵਲ ਤੱਕ ਹੀ ਸੀਮਿਤ ਨਹੀਂ ਹੈਬਲਕਿ ਪ੍ਰੋਵਿੰਸ਼ੀਅਲ ਲੀਡਰ, ਕੌਂਸਲਰ ਅਤੇ ਸਕੂਲ ਟਰੱਸਟੀਜ ਬਣ ਕੇ ਵੀ ਉਹਨਾਂ ਨੇਂ ਆਪਣੀਂ ਵੱਖਰੀ ਪਹਿਚਾਣ ਬਣਾਈਂ ਹੈ। ਪੰਜਾਬੀ, ਭਾਰਤੀਆਂ ਵਿੱਚੋਂ, ਬਰੈਂਪਟਨ ਵਿੱਚ, ਮੌਜੂਦਾ ਸਮੇਂ, ਭਾਵੇਂ ਇੱਕੋ ਇੱਕ ਸਿਟੀ ਕੌਂਸਲਰ ਅਤੇ ਇੱਕੋ ਇੱਕ ਸਕੂਲ ਟਰਸੱਟੀਜ਼, ਇਸ ਸਮੇਂ ਆਪਣੀਂ ਕਮਿਊਨਿਟੀ ਦੀ ਨੁਮਾਇੰਦਗੀ ਕਰ ਰਹੇ ਹਨ ਪਰ ਜਿਸ ਤਰ੍ਹਾਂ ਦੇ ਕੰਮ ਉਹਨਾਂ ਨੇ ਕਰਕੇ ਦਿਖਾਏ ਹਨ ਉਹਨਾਂ ਤੋਂ ਇਸ ਗੱਲ ਦਾ ਅੰਦਾਜ਼ਾ ਭਲੀ-ਭਾਂਤ ਲਗਾਇਆ ਜਾ ਸਕਦਾ ਹੈ ਆਪਣੇ ਜ਼ਿਆਦਾ ਲੀਡਰ ਹੋਣ ਤਾਂ ਚੰਗੀ ਗੱਲ ਹੈ ਪਰ ਜੇਕਰ ਇਕੱਲੇ ਵੀ ਹੋਣ ਤਾਂ ਆਪਣੀ ਕਮਿਊਨਿਟੀ ਲਈ ਬਹੁਤ ਕੁੱਝ ਕਰ ਸਕਦੇ ਹਨ।
ਇਟੋਬੀਕੋਕ ਵਾਰਡ ਨੰ 1 ਅਤੇ 2 ਤੋਂ ਸਕੂਲ ਟਰੱਸਟੀਜ਼ ਲਈ ਉਮੀਦਵਾਰ ਅਵਤਾਰ ਮਿਨਹਾਸ ਜੀ ਵੀ ਇਸ ਸਮੇਂ ਇਕੱਲੇ ਪੰਜਾਬੀ ਉਮੀਦਵਾਰ ਹਨ ਅਤੇ ਸਾਡਾ ਪੰਜਾਬੀ, ਭਾਰਤੀ ਕਮਿਊਨਿਟੀ ਦਾ ਫਰਜ਼ ਬਣਦਾ ਹੈ ਕਿ ਬਰੈਂਪਟਨ, ਕੈਨੇਡਾ ਦੇ ਦੂਸਰੇ ਹਿੱਸਿਆਂ ਵਿੱਚ ਪੰਜਾਬੀ, ਭਾਰਤੀਆਂ ਨੂੰ ਜਿਤਾਉਣ ਤੋਂ ਬਾਅਦ ਅਸੀ ਊਹਨਾਂ ਨੂੰ ਵੀ ਵੋਟਾਂ ਵਿੱਚ ਜਿਤਾ ਕੇ ਇੱਕ ਹੋਰ ਪੰਜਾਬੀ, ਭਾਰਤੀ ਨੂੰ ਆਪਣੀ ਅਤੇ ਕੈਨੇਡੀਅਨ ਕਮਿਉਨਿਟੀ ਦਾ ਲੀਡਰ ਬਣਾਈਏ ਤਾਂ ਜੋ ਆਪਣੀ, ਬੋਲੀ, ਸੱਭਿਆਚਾਰ, ਸੰਸਕ੍ਰਿਤੀ ਦੀ ਸਮਝ ਰੱਖਦਿਆਂ ਉਹ ਸਕੂਲ ਟਰੱਸਟੀਜ਼ ਦੇ ਤੌਰ ਤੇ ਸਾਡੀ ਨੁਮਾਇੰਦਗੀ ਕਰ ਸਕਣ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …