Breaking News
Home / ਕੈਨੇਡਾ / ਵਿਸ਼ਵ ਪਾਵਰ ਲਿਫਟਿੰਗ ਵਿੱਚ ਕੈਨੇਡਾ ਦਾ ਝੰਡਾ ਇਕ ਵਾਰ ਫਿਰ ਹਰਨੇਕ ਰਾਏ ਨੇ ਚੁੱਕਿਆ

ਵਿਸ਼ਵ ਪਾਵਰ ਲਿਫਟਿੰਗ ਵਿੱਚ ਕੈਨੇਡਾ ਦਾ ਝੰਡਾ ਇਕ ਵਾਰ ਫਿਰ ਹਰਨੇਕ ਰਾਏ ਨੇ ਚੁੱਕਿਆ

Harnaik Singh Rai news copy copyਟੋਰਾਂਟੋ : ਇਸ ਸਾਲ ਪਾਵਰਲਿਫਟਿੰਗ ਦੇ ਵਿਸ਼ਵ ਮੁਕਾਬਲੇ  ਅਮਰੀਕਾ ਦੇ ਕਿਲੀਨ  ਸ਼ਹਿਰ ਵਿੱਚ ਬੜੀ ਧੂਮ ਧਾਮ ਨਾਲ 19 – 26 ਜੂਨ 2016 ਨੂੰ ਕਰਵਾਏ  ਗਏ। ਇਨ੍ਹਾਂ ਮੁਕਾਬਲਿਆਂ ਵਿੱਚ 70 ਮੁਲਕਾਂ ਤੋਂ ਉੱਪਰ ਤਕਰੀਬਨ 1100 ਲਿਫਟਰਾਂ , ਰੈਫਰੀਆਂ ਅਤੇ ਕੋਚਾਂ  ਨੇ ਹਿੱਸਾ ਲਿਆ।
ਕੈਨੇਡਾ ਵਲੋਂ ਗੁਆਂਢੀਂ ਮੁਲਕ ਹੋਣ ਕਰਕੇ ਬਹੁਤ ਵੱਡੀ ਟੀਮ ਭੇਜੀ ਗਈ। ਜਿੱਥੇ ਦੁਨੀਆਂ ਭਰ ਦੇ ਬਾਕੀ ਲਿਫ਼ਟਰਾਂ ਨੇ ਆਪਣੀ ਤਾਕਤ ਦੇ ਜੌਹਰ ਦਿਖਾਏ ਉੱਥੇ ਕੈਨੇਡਾ ਦੇ ਲਿਫਟਰਾਂ ਨੇ ਇਸ ਵੰਗਾਰ ਨੂੰ ਹੱਸ ਕੇ ਕਬੂਲਿਆ। ਕੈਨੇਡਾ ਵਲੋਂ ਕਦੇ ਵੀ ਇੰਨੀ ਮਾਤਰਾ ਵਿੱਚ ਪਹਿਲਾਂ ਮੈਡਲ ਨਹੀਂ ਜਿੱਤੇ ਗਏ। ਮਰਦਾਂ ਦੇ ਬਰਾਬਰ ਲੜਕੀਆਂ ਨੇ ਵੀ ਭਾਰੀ ਮਾਤਰਾ ਵਿੱਚ ਮੈਡਲ ਕੈਨੇਡਾ ਦੀ ਝੋਲੀ ਵਿੱਚ ਪਾਏ।
ਬਾਕੀ ਟੀਮ ਦੇ ਨਾਲ ਸਾਡੇ ਪੰਜਾਬੀ ਭਰਾ ਹਰਨੇਕ ਸਿੰਘ ਰਾਏ ਨੂੰ ਇਸ ਵਾਰ ਫਿਰ ਕੈਨੇਡਾ ਵਲੋਂ ਬਤੌਰ ਰੈਫਰੀ ਭੇਜਿਆ ਗਿਆ। ਇਸੇ ਸਾਲ ਫਰਵਰੀ ਵਿੱਚ ਹਰਨੇਕ ਨੇ ਕੈਨੇਡੀਅਨ ਚੈਂਪੀਨਸ਼ਿਪ ਜੋ ਕਨੇਡਾ ਦੇ  ਰੈਜੀਨਾ ਸ਼ਹਿਰ ਵਿੱਚ ਹੋਈ ਸੀ , ਵਿੱਚ  ਵੀ ਰੈਫਰੀ ਦੀ ਭੂਮਿਕਾ ਸੁਚੱਜੇ ਢੰਗ ਨਾਲ ਨਿਭਾਈ ਸੀ। ਇਸੇ ਕਰਕੇ ਵਿਸ਼ਵ ਮੁਕਾਬਲਿਆਂ ਵਿੱਚ  ਵੀ ਉਸ ਨੂੰ ਕੈਨੇਡਾ ਵੱਲੋਂ  ਮੁਹਰਲੀ  ਕਤਾਰ ਵਿੱਚ ਰੱਖਿਆ ਜਾਂਦਾ ਹੈ। ਹਰਨੇਕ ਨੇ ਆਪ ਵੀ 30 ਸਾਲ ਤੋਂ ਉੱਪਰ ਮੁਕਾਬਲਿਆਂ ਵਿੱਚ  ਹਿੱਸਾ ਲਿਆ ਹੈ ਅਤੇ ਕਈ ਵਾਰ ਉਨਟਾਰੀਓ  ਅਤੇ ਕਨੇਡੀਅਨ ਪਾਵਰਲਿਫਟਿੰਗ ਤੇ ਬੇਂਚ ਬੈਂਚ  ਪਰੈੱਸ ਦੀ ਚੈਂਪੀਅਨਸ਼ਿਪ  ਜਿੱਤੀ  ਹੈ। ਇਸ ਵੇਲੇ ਹਰਨੇਕ ਰਾਏ  ਸੈਂਟਰਲ  ਓਨਟਾਰੀਓ ਪਾਵਰਲਿਫਟਿੰਗ ਦਾ ਚੈਅਰਮੈਨ, ਕੈਨੇਡੀਅਨ  ਪਾਵਰਲਿਫਟਿੰਗ ਦੀ  ਡੋਪਿੰਗ ਕਮੇਟੀ ਦਾ ਮੇਂਬਰ ਅਤੇ ਅੰਤਰ ਰਾਸ਼ਟਰੀ ਪੱਧਰ ਦਾ ਰੈਫਰੀ ਹੈ। ਯਾਦ ਰਹੇ ਕਿ ਇਸ ਵੇਲੇ ਹਰਨੇਕ ਹੀ ਸਾਰੀ ਦੁਨੀਆਂ ਵਿਚ ਇਸ ਪੱਧਰ ਦਾ ਇੱਕੋ  ਇੱਕ ਪੰਜਾਬੀ ਮੂਲ ਦਾ ਰੈਫਰੀ ਹੈ।
ਪਗੜੀ ਨਾਲ ਹਰਨੇਕ ਇਹ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਮੈਂ ਪੰਜਾਬੀ  ਸਿੱਖ ਹਾਂ ਤੇ ਕੈਨੇਡਾ ਵਾਲੇ ਸਾਰਿਆਂ ਨੂੰ ਬਣਦਾ  ਹੱਕ ਤੇ ਮਾਣ ਇੱਜਤ  ਦਿੰਦੇ ਹਨ। ਹਰਨੇਕ ਸਦਾ ਹੀ ਲੋਕਾਂ ਨੂੰ  ਕਹਿੰਦਾ ਹੈ ਕਿ  ”ਮੈਂ ਦੁਨੀਆਂ ਦੇ ਸੱਭ ਤੋਂ ਵਧੀਆ ਮੁਲਕ ਦੀ ਨੁਮਾਇੰਦਗੀ ਕਰਦਾਂ ਹਾਂ  ਤੇ ਮਾਣ  ਮਹਿਸੂਸ ਕਰਦਾ ਹਾਂ, ਕੋਈ ਸ਼ੱਕ ਹੈ ਤਾਂ ਦੱਸੋ।  ”ਉਹ ਸਦਾ ਹੀ ਇਨ੍ਹਾਂ ਵਰਗੇ ਮੁਕਾਬਲਿਆਂ ਵਿੱਚ  ਜਾਣ ਵੇਲੇ ਆਪਣੇ ਨਾਲ ਕਾਫੀ ਕੈਨੇਡਾ ਦੀਆਂ  ਪਿੰਨ ਤੇ ਝੰਡਾ ਲੈ ਕੇ ਜਾਂਦਾ ਹੈ।  ਇਸ ਸਾਲ ਏਅਰਪੋਰਟ ਤੇ ਅਲਜੀਰੀਆਂਨ  ਟੀਮ ਨੇ ਉਸ ਨੂੰ ਬਹੁਤ ਹੀ ਜ਼ਿਆਦਾ ਇੱਜ਼ਤ ਦਿਖਾਈ ਤੇ ਹਰਨੇਕ ਨੇ ਉਨ੍ਹਾਂ ਨੂੰ ਖੁਸ਼ੀ ਨਾਲ ਕੈਨੇਡਾ ਦਾ ਝੰਡਾ ਤੇ ਇੱਕ ਇੱਕ  ਪਿਨ  ਦਿੱਤੀ  ਅਤੇ ਨਾਲ ਹੀ ਇਸ ਝੰਡੇ ਨੂੰ ਸੰਭਾਲ ਕਿ  ਰੱਖਣ ਦੀ ਬੇਨਤੀ ਕੀਤੀ। ਇਹ ਝੰਡਾ ਅਤੇ ਪਿਨ  ਹਰਨੇਕ ਨੂੰ ਸਾਡੇ ਮਾਨਯੋਗ  ਮੈਂਬਰ  ਪਾਰਲੀਮੈਂਟ ਸੋਨੀਆ ਸਿੱਧੂ ਜੀ ਨੇ ਦਿੱਤੇ ਅਤੇ ਬੜੀ ਇਜ਼ੱਤ ਨਾਲ ਦਫਤਰ ਵਿਚ ਬਿਠਾਇਆ। ਕਿਸੇ ਵੀ ਤਰ੍ਹਾਂ ਦੀ ਭਾਰ  ਚੁੱਕਣ ਸਬੰਧਿਤ ਜਾਣਕਾਰੀ ਲੈਣ ਲਈ  ਹਰਨੇਕ ਨੂੰ 416 569 1488 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ ਤੇ ਉਨਟਾਰੀਓ ਸਿੱਖ ਐਂਡ ਗੁਰਦਵਾਰਾ ਕੌਂਸਲ ਵਲੋਂ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ ਵਲੋਂ ਅਤੇ ਪੰਜਾਬੀ ਕਲਮਾਂ …