-11 C
Toronto
Wednesday, January 21, 2026
spot_img
Homeਭਾਰਤਭਾਜਪਾ 'ਚੋਂ ਸਸਪੈਂਡ ਕੀਰਤੀ ਆਜ਼ਾਦ ਦੀ ਪਤਨੀ 'ਆਪ' ਵਿਚ ਹੋਵੇਗੀ ਸ਼ਾਮਲ

ਭਾਜਪਾ ‘ਚੋਂ ਸਸਪੈਂਡ ਕੀਰਤੀ ਆਜ਼ਾਦ ਦੀ ਪਤਨੀ ‘ਆਪ’ ਵਿਚ ਹੋਵੇਗੀ ਸ਼ਾਮਲ

4ਨਵੀਂ ਦਿੱਲੀ/ਬਿਊਰੋ ਨਿਊਜ਼  : ਭਾਜਪਾ ‘ਚੋਂ ਸਸਪੈਂਡ ਸੰਸਦ ਮੈਂਬਰ ਕੀਰਤੀ ਆਜ਼ਾਦ ਦੀ ਪਤਨੀ ਪੂਨਮ ਆਮ ਆਦਮੀ ਪਾਰਟੀ ਜੁਆਇੰਨ ਕਰਨ ਦੀ ਤਿਆਰੀ ਵਿਚ ਹੈ। ਉਹ ਆਉਂਦੀ 13 ਨਵੰਬਰ ਨੂੰ ਰਸਮੀ ਤੌਰ ‘ਤੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਵਿਚ ਸ਼ਾਮਲ ਹੋਵੇਗੀ। ਪਾਰਟੀ ਬਦਲਣ ਦੇ ਪਿੱਛੇ ਉਸਦਾ ਕਹਿਣਾ ਹੈ ਕਿ ਭਾਜਪਾ ‘ਚ ਉਸਦੇ ਪਤੀ ਦੀ ਬਹੁਤ ਬੇਇੱਜ਼ਤੀ ਹੋਈ ਹੈ। ਜ਼ਿਕਰਯੋਗ ਹੈ ਕਿ ਕੀਰਤੀ ਆਜ਼ਾਦ ਦੀ ਪਤਨੀ ਪੂਨਮ ਭਾਜਪਾ ਦੀ ਨੈਸ਼ਨਲ ਐਗਜ਼ੀਕਿਊਟਿਵ ਕਮੇਟੀ ਦੀ ਮੈਂਬਰ ਰਹੀ ਹੈ ਅਤੇ ਦਿੱਲੀ ਵਿਚ ਸ਼ੀਲਾ ਦੀਕਸ਼ਤ ਦੇ ਖਿਲਾਫ ਇਲੈਕਸ਼ਨ ਲੜ ਚੁੱਕੀ ਹੈ।  ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਬੁਲਾਰੇ ਸੰਜੇ ਸਿੰਘ ਨੇ ਆਖਿਆ ਕਿ ਪੂਨਮ ਦੇ ਆਉਣ ਨਾਲ ਸਾਡੀ ਪਾਰਟੀ ਮਜ਼ਬੂਤ ਹੋਵੇਗੀ ਅਤੇ ਮਹਿਲਾ ਸ਼ਕਤੀ ਨੂੰ ਤਾਕਤ ਮਿਲੇਗੀ।

RELATED ARTICLES
POPULAR POSTS