17.5 C
Toronto
Sunday, October 5, 2025
spot_img
Homeਭਾਰਤਪੰਜਾਬ ਸਣੇ ਸੱਤ ਸੂਬਿਆਂ ਦੇ 13 ਵਿਧਾਨ ਸਭਾ ਹਲਕਿਆਂ 'ਚ ਜ਼ਿਮਨੀ ਚੋਣਾਂ...

ਪੰਜਾਬ ਸਣੇ ਸੱਤ ਸੂਬਿਆਂ ਦੇ 13 ਵਿਧਾਨ ਸਭਾ ਹਲਕਿਆਂ ‘ਚ ਜ਼ਿਮਨੀ ਚੋਣਾਂ 10 ਜੁਲਾਈ ਨੂੰ

ਭਾਰਤੀ ਚੋਣ ਕਮਿਸ਼ਨ 14 ਜੂਨ ਨੂੰ ਜਾਰੀ ਕਰੇਗਾ ਨੋਟੀਫਿਕੇਸ਼ਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਚੋਣ ਕਮਿਸ਼ਨ ਨੇ ਪੰਜਾਬ ਸਮੇਤ ਸੱਤ ਸੂਬਿਆਂ ਦੇ 13 ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ 10 ਜੁਲਾਈ ਨੂੰ ਕਰਵਾਏ ਜਾਣ ਦਾ ਐਲਾਨ ਕੀਤਾ ਹੈ।
ਪੱਛਮੀ ਬੰਗਾਲ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਵੀ ਇਸੇ ਦਿਨ ਵੋਟਾਂ ਪੈਣਗੀਆਂ। ਮੌਜੂਦਾ ਵਿਧਾਨ ਸਭਾ ਮੈਂਬਰਾਂ ਦੇ ਫੌਤ ਹੋਣ ਜਾਂ ਅਸਤੀਫ਼ੇ ਦੇਣ ਕਾਰਨ ਇਹ ਸੀਟਾਂ ਖ਼ਾਲੀ ਹੋ ਗਈਆਂ ਸਨ ਜਿਨ੍ਹਾਂ ਨੂੰ ਭਰਨ ਲਈ ਜ਼ਿਮਨੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ।
ਪੰਜਾਬ ਦੇ ਜਲੰਧਰ ਪੱਛਮੀ, ਬਿਹਾਰ ਦੇ ਰੂਪੌਲੀ, ਪੱਛਮੀ ਬੰਗਾਲ ਦੇ ਰਾਏਗੰਜ, ਰਾਣਾਘਾਟ ਦੱਖਣ, ਬਗਦਾ ਤੇ ਮਾਨਿਕਤਾਲਾ, ਤਾਮਿਲਨਾਡੂ ਦੇ ਵਿਕਰਵੰਡੀ, ਮੱਧ ਪ੍ਰਦੇਸ਼ ਦੇ ਅਮਰਵਾੜਾ, ਉਤਰਾਖੰਡ ਦੇ ਬਦਰੀਨਾਥ ਤੇ ਮੰਗਲੌਰ ਅਤੇ ਹਿਮਾਚਲ ਪ੍ਰਦੇਸ਼ ਦੇ ਡੇਹਰਾ, ਹਮੀਰਪੁਰ ਤੇ ਨਾਲਾਗੜ੍ਹ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਹੋਣਗੀਆਂ। ਇਸ ਸਬੰਧੀ ਨੋਟੀਫਿਕੇਸ਼ਨ 14 ਜੂਨ ਨੂੰ ਜਾਰੀ ਹੋਵੇਗਾ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਮਿਤੀ 21 ਜੂਨ ਹੈ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 24 ਜੂਨ ਨੂੰ ਕੀਤੀ ਜਾਵੇਗੀ ਅਤੇ ਕਾਗਜ਼ ਵਾਪਸ ਲੈਣ ਦੀ ਆਖ਼ਰੀ ਮਿਤੀ 26 ਜੂਨ ਹੈ। ਜ਼ਿਮਨੀ ਚੋਣਾਂ 10 ਜੁਲਾਈ ਨੂੰ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 13 ਜੁਲਾਈ ਨੂੰ ਹੋਵੇਗੀ। ਚੋਣ ਕਮਿਸ਼ਨ ਨੇ ਕਿਹਾ ਕਿ ਚੋਣਾਂ 15 ਜੁਲਾਈ ਤੋਂ ਪਹਿਲਾਂ ਮੁਕੰਮਲ ਹੋਣੀਆਂ ਹਨ।

 

 

RELATED ARTICLES
POPULAR POSTS