ਕਿਹਾ : ਭਾਰਤ ‘ਚ 80 ਫ਼ੀਸਦੀ ਕਰੋਨਾ ਮਰੀਜ਼ ਹੋ ਰਹੇ ਨੇ ਠੀਕ
ਨਵੀਂ ਦਿੱਲੀ/ਬਿਊਰੋ ਨਿਊਜ਼ਭਾਰਤ ਕਰੋਨਾ ਵਾਇਰਸ ਖਿਲਾਫ ਲਗਾਤਾਰ ਲੜਾਈ ਲੜ ਰਿਹਾ ਹੈ ਅਤੇ ਇਸ ਦਿਸ਼ਾ ਵਿੱਚ ਸਫ਼ਲਤਾ ਵੀ ਮਿਲਦੀ ਨਜ਼ਰ ਆ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਨੇ ਅੱਜ ਕਿਹਾ ਕਿ ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ 80 ਫੀਸਦੀ ਮਰੀਜ਼ ਠੀਕ ਹੋ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਬੇਸ਼ੱਕ ਕੋਰੋਨਾ ਵਾਇਰਸ ਦੇ 1,007 ਨਵੇਂ ਕੇਸ ਸਾਹਮਣੇ ਆਏ ਹਨ ਅਤੇ 23 ਵਿਅਕਤੀਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਰ ਮੋਰਚੇ ‘ਤੇ ਕੋਰੋਨਾ ਨਾਲ ਲੜਨਾ ਹੈ, ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਦਾ ਟੀਕਾ ਛੇਤੀ ਤਿਆਰ ਹੋ ਜਾਵੇ ਕਿਉਂਕਿ ਸਾਡੇ ਲਈ ਹਰ ਇੱਕ ਮੌਤ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਭਾਰਤ ਦੂਜੇ ਦੇਸ਼ਾਂ ਨਾਲੋਂ ਬਿਹਤਰ ਹੈ। ਕੋਰੋਨਾ ਕੇਸਾਂ ਦੇ ਵਾਧੇ ਵਿੱਚ 40% ਦੀ ਕਮੀ ਆਈ ਹੈ ਅਤੇ ਕਰੋਨਾ ਤੋਂ ਪੀੜਤ 13.06 ਫੀਸਦੀ ਲੋਕ ਠੀਕ ਹੋ ਗਏ ਹਨ।