ਅਮਰਿੰਦਰ ਨੇ ਕਿਹਾ ਕੇਜਰੀਵਾਲ ਜੀ ਕਿਥੋਂ ਲੜ ਰਹੇ ਹੋ ਚੋਣ, ਮੈਂ ਵੀ ਉਥੋਂ ਹੀ ਲੜਾਂਗਾ
ਕੇਜਰੀਵਾਲ ਨੇ ਜਵਾਬ ਦਿੱਤਾ, ਤਾਂ ਤੁਸੀਂ ਮੇਰੇ ਖਿਲਾਫ ਲੜ ਰਹੇ ਹੋ, ਬਾਦਲ ਜਾਂ ਡਰੱਗ ਦੇ ਖਿਲਾਫ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼
ਅਰਵਿੰਦ ਕੇਜਰੀਵਾਲ ਅਤੇ ਕੈਪਟਨ ਅਮਰਿੰਦਰ ਦੇ ਵਿਚਾਲੇ ਇਕ ਵਾਰ ਫਿਰ ਤੋਂ ਟਵਿੱਟਰ ਜੰਗ ਛਿੜ ਗਈ ਹੈ। ਬੁੱਧਵਾਰ ਨੂੰ ਅਮਰਿੰਦਰ ਨੇ ਲੰਬੀ ਸੀਟ ਤੋਂ ਜਰਨੈਲ ਸਿੰਘ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਟਵੀਟ ਕਰਕੇ ‘ਆਪ’ ਅਤੇ ਅਕਾਲੀ ਦਲ ਵਿਚਾਲੇ ਸਮਝੌਤੇ ਦੇ ਦੋਸ਼ ਮੜ੍ਹੇ। ਜਿਸ ਦਾ ਕੇਜਰੀਵਾਲ ਨੇ ਜਵਾਬ ਦਿੰਦਿਆਂ ਲਿਖਿਆ, ਸਰ ਕੀ ਤੁਸੀਂ ਪ੍ਰਕਾਸ਼ ਸਿੰਘ ਬਾਦਲ ਖਿਲਾਫ ਚੋਣ ਲੜ ਰਹੇ ਹੋ, ਸੁਖਬੀਰ ਬਾਦਲ ਖਿਲਾਫ, ਮਜੀਠੀਆ ਖਿਲਾਫ ਜਾਂ ਸੇਫ ਸੀਟ ਤੋਂ। ਇਸ ਤੋਂ ਬਾਅਦ ਵਾਰੀ ਫਿਰ ਅਮਰਿੰਦਰ ਦੀ ਸੀ, ਉਹਨਾਂ ਲਿਖਿਆ ਕਿ ਬਾਦਲ ਦਾ ਤਾਂ ਖੇਲ ਖਤਮ ਹੋ ਚੁੱਕਾ ਹੈ ਤੁਸੀਂ ਦੱਸੋਂ ਕਿਥੋਂ ਚੋਣ ਲੜ ਰਹੋ, ਮੈਂ ਉਥੋਂ ਹੀ ਲੜਾਂਗਾ, ਜਿਥੋਂ ਤੁਸੀਂ ਲੜੋਗੇ। ਇਸ ਟਵੀਟ ਦਾ ਜਵਾਬ ਕੇਜਰੀਵਾਲ ਨੇ ਅੱਜ ਦਿੱਤਾ ਤੇ ਕਿਹਾ ਤਾਂ ਤੁਸੀਂ ਮੇਰੇ ਖਿਲਾਫ ਲੜ ਰਹੇ ਹੋ, ਬਾਦਲ ਜਾਂ ਡਰੱਗਜ਼ ਦੇ ਖਿਲਾਫ ਨਹੀਂ। ਬਾਦਲ ਵੀ ਇਹੀ ਕਹਿੰਦੇ ਹਨ ਕਿ ਉਹ ਮੇਰੇ ਖਿਲਾਫ ਲੜ ਰਹੇ ਹਨ। ਮਤਲਬ ਤੁਸੀਂ ਦੋਵੇਂ ਮੇਰੇ ਖਿਲਾਫ ਲੜਨਾ ਚਾਹੁੰਦੇ ਹੋ, ਪਰ ਇਕ ਦੂਜੇ ਦੇ ਖਿਲਾਫ ਨਹੀਂ। ਕੈਪਟਨ ਨੇ ਕਿਹਾ ਮੈਂ ਅਰੁਣ ਜੇਤਲੀ ਤੇ ਮਜੀਠੀਆ ਨੂੰ ਹਰਾ ਚੁੱਕਾ ਹਾਂ। ਪਰ ਤੁਸੀਂ ਮੇਰੇ ਨਾਲ ਲੜਨ ਤੋਂ ਕਿਉਂ ਡਰ ਰਹੇ ਹੋ। ਇਸ ‘ਤੇ ਕੇਜਰੀਵਾਲ ਨੇ ਜਵਾਬ ਦਿੱਤਾ ਮੈਂ ਪੰਜਾਬ ਵਿਚ ਚੋਣ ਨਹੀਂ ਲੜ ਰਿਹਾ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਅਕਤੂਬਰ ਵਿਚ ਇਹ ਦੋਵੇਂ ਆਗੂ ਟਵੀਟ ‘ਤੇ ਭਿੜ ਚੁੱਕੇ ਹਨ ਤੇ ਇਸ ਵਾਰ ਵੀ ਇਹ ਦੋ ਰੋਜ਼ਾ ਜੰਗ ਕਾਫੀ ਲੰਬੀ ਚੱਲੀ, ਜਿਸ ਦੀ ਹੁਣ ਸ਼ੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੈ।
Check Also
ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ਼ ਹੱਤਿਆ ਦੇ ਆਰੋਪ ਹੋਏ ਤੈਅ
ਟਾਈਟਲਰ ’ਤੇ ਸਿੱਖ ਕਤਲੇਆਮ ਦੌਰਾਨ ਲੋਕਾਂ ਨੂੰ ਭੜਕਾਉਣ ਦਾ ਲੱਗਿਆ ਸੀ ਆਰੋਪ ਨਵੀਂ ਦਿੱਲੀ /ਬਿਊਰੋ …