ਉਜਾੜੇ ਗਏ 700 ਪੰਜਾਬੀ ਪਰਿਵਾਰਾਂ ਨੂੰ ਚੰਡੀਗੜ੍ਹ ‘ਚ ਮਿਲਣਗੇ ਫਲੈਟ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਪ੍ਰਸ਼ਾਸਨ ਨੇ ਆਖਰ ਇਸ ਸ਼ਹਿਰ ਨੂੰ ਵਸਾਉਣ ਲਈ 50 ਸਾਲ ਪਹਿਲਾਂ ਇਥੋਂ ਉਜਾੜੇ ਗਏ 11 ਪੰਜਾਬੀ ਪਿੰਡਾਂ ਦੇ ਵਸਨੀਕਾਂ ਨੂੰ ਛੱਤ ਦੇਣ ਦਾ ਫੈਸਲਾ ਕਰ ਲਿਆ ਹੈ। ਇਸ ਕਾਰਜ ਲਈ ਲੋੜੀਂਦੀ ਦਫਤਰੀ ਕਾਰਵਾਈ ਵੀ ਸ਼ੁਰੂ ਹੋ ਗਈ ਹੈ। ਭਾਜਪਾ ਦੇ ਚੰਡੀਗੜ੍ਹ ਤੋਂ ਪ੍ਰਧਾਨ ਸੰਜੇ ਟੰਡਨ ਨੇ ਦੱਸਿਆ ਕਿ ਇਸ ਸਬੰਧ ਵਿਚ 15 ਨਵੰਬਰ ਨੂੰ ਦਿੱਲੀ ਵਿਚ ਗ੍ਰਹਿ ਵਿਭਾਗ ਨਾਲ ਗੱਲਬਾਤ ਤੋਂ ਬਾਅਦ ਹਰੀ ਝੰਡੀ ਮਿਲ ਗਈ ਹੈ। ਜਿਸ ਤਹਿਤ ਪ੍ਰਸ਼ਾਸਨ ਹੁਣ 700 ਪਰਿਵਾਰਾਂ ਨੂੰ ਫਲੈਟ ਬਣਾ ਕੇ ਦੇਵੇਗਾ। ਜ਼ਿਕਰਯੋਗ ਹੈ ਕਿ 1966 ਤੋਂ ਲੈ ਕੇ 74 ਦਰਮਿਆਨ ਚੰਡੀਗੜ੍ਹ ਨੂੰ ਦੁਨੀਆ ਦਾ ਟੌਪ ਸਿਟੀ ਬਣਾਉਣ ਲਈ ਉਜਾੜੇ ਗਏ 11 ਪਿੰਡਾਂ ਦੇ ਲੋਕਾਂ ਦੀ ਕਿਸੇ ਨੇ ਸਾਰ ਨਹੀਂ ਲਈ ਸੀ। ਇਹ ਲੋਕ 4-4 ਮਰਲੇ ਦੇ ਪਲਾਟ ਮੰਗ ਰਹੇ ਸਨ, ਪਰ ਪ੍ਰਸ਼ਾਸਨ ਨੇ ਹੁਣ ਇਨ੍ਹਾਂ ਨੂੰ ਪਲਾਟ ਦੇਣ ਦੀ ਥਾਂ ਹਾਊਸਿੰਗ ਬੋਰਡ ਦੇ ਫਲੈਟ ਬਣਾ ਕੇ ਦੇਣ ਦਾ ਭਰੋਸਾ ਦਿੱਤਾ ਹੈ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …