18.2 C
Toronto
Wednesday, August 19, 2026
spot_img
Homeਪੰਜਾਬਵਿੱਕੀ ਗੌਂਡਰ ਮੁਕਾਬਲੇ ਸਬੰਧੀ ਜਾਂਚ ਹੋਈ ਸ਼ੁਰੂ

ਵਿੱਕੀ ਗੌਂਡਰ ਮੁਕਾਬਲੇ ਸਬੰਧੀ ਜਾਂਚ ਹੋਈ ਸ਼ੁਰੂ

ਪੁਲਿਸ ਦੀ ਭੂਮਿਕਾ ‘ਤੇ ਕੀਤਾ ਜਾ ਰਿਹਾ ਹੈ ਸ਼ੱਕ
ਚੰਡੀਗੜ੍ਹ/ਬਿਊਰੋ ਨਿਊਜ਼
ਵਿੱਕੀ ਗੌਂਡਰ ਪੁਲਿਸ ਮੁਕਾਬਲੇ ਵਿੱਚ ਪੰਜਾਬ ਪੁਲਿਸ ਦੀ ਭੂਮਿਕਾ ‘ਤੇ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਵਿੱਕੀ ਗੌਂਡਰ ਦੇ ਪਰਿਵਾਰ ਵੱਲੋਂ ਪੁਲਿਸ ਮੁਕਾਬਲੇ ਦੇ ਝੂਠਾ ਹੋਣ ਦੀ ਗੱਲ ਮੀਡੀਆ ਵਿੱਚ ਕੀਤੀ ਜਾ ਰਹੀ ਹੈ। ਪਰਿਵਾਰ ਵੱਲੋਂ ਲਗਾਏ ਇਨ੍ਹਾਂ ਇਲਜ਼ਾਮਾਂ ਨਾਲ ਪੰਜਾਬ ਪੁਲਿਸ ਇੱਕ ਵਾਰ ਫਿਰ ਤੋਂ ਸੁਆਲਾਂ ਦੇ ਘੇਰੇ ਵਿੱਚ ਆ ਗਈ ਹੈ। ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੇ ਇਸ ਪੁਲਿਸ ਮੁਕਾਬਲੇ ਦੀ ਮੈਜਿਸਟ੍ਰੇਟ ਜਾਂਚ ਸ਼ੁਰੂ ਹੋ ਗਈ ਹੈ। ਇਸ ਮੁਕਾਬਲੇ ਨਾਲ ਸਬੰਧਤ ਅਫ਼ਸਰ ਗੰਗਾਨਗਰ ਵਿੱਚ ਹਨ ਤੇ ਵਿੱਕੀ ਗੌਂਡਰ ਦੇ ਪਰਿਵਾਰ ਵਿਚੋਂ ਰਿਸ਼ਤੇਦਾਰ ਗੁਰਭੇਜ ਸੰਧੂ ਅਤੇ ਹੋਰ ਪਰਿਵਾਰਿਕ ਮੈਂਬਰਾਂ ਨੂੰ ਬੁਲਾਇਆ ਗਿਆ ਹੈ। ਹੁਣ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਦੋਵੇਂ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਆਪਣੇ ਵੱਲੋਂ ਪੁਲਿਸ ਖਿਲਾਫ਼ ਸਬੂਤ ਪੇਸ਼ ਕਰਨਗੇ।

RELATED ARTICLES
POPULAR POSTS