
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੀ ਸਿਆਸਤ ’ਚ ਭਾਰਤੀ ਮੂਲ ਦੇ ਆਗੂਆਂ ਦਾ ਦਬਦਬਾ ਹੈ। ਨਵੇਂ ਚੁਣੇ ਗਏ ਭਾਰਤੀ-ਅਮਰੀਕੀ ਸੰਸਦ ਮੈਂਬਰ ਅਮੀਸ਼ ਸ਼ਾਹ ਅਤੇ ਪੀਆ ਡਾਂਡੀਆ ‘ਨਿਊ ਡੈਮੋਕ੍ਰੇਟ ਕੋਲੀਸ਼ਨ’ ਵਿੱਚ ਸ਼ਾਮਲ ਹੋ ਗਏ ਹਨ, ਜਿਸਦੇ ਹੁਣ 142 ਮੈਂਬਰ ਹੋ ਗਏ ਹਨ। ਜਿਸ ਨਾਲ ਇਹ ਮੱਧਮਾਰਗੀ ਸਮੂਹ ਪਾਰਟੀ ਦੇ ਅੰਦਰ ਸਭ ਤੋਂ ਵੱਡਾ ਵਿਚਾਰਧਾਰਕ ਧੜਾ ਬਣ ਗਿਆ ਹੈ। ਬ੍ਰੈਡ ਸ਼ਨਾਈਡਰ ਦੀ ਅਗਵਾਈ ਵਾਲੇ ‘ਨਿਊ ਡੈਮੋਕ੍ਰੇਟ ਕੋਲੀਸ਼ਨ’ ਨੇ ਮੰਗਲਵਾਰ ਨੂੰ 40 ਨਵੇਂ ਚੁਣੇ ਗਏ ਮੈਂਬਰਾਂ ਨੂੰ ਇਸ ਸਮੂਹ ਵਿੱਚ ਸ਼ਾਮਲ ਕੀਤਾ, ਜੋ ਕਿ ਇਸ ਦੇ 30 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਵਾਧਾ ਹੈ। ਸ਼ਾਹ ਅਤੇ ਡਾਂਡੀਆ ਤੋਂ ਇਲਾਵਾ ਨਿਊ ਡੈਮੋਕ੍ਰੇਟ ਕੋਲੀਸ਼ਨ ਵਿੱਚ ਅਮੀ ਬੇਰਾ, ਸੁਹਾਸ ਸੁਬਰਾਮਨੀਅਮ, ਸ੍ਰੀ ਥਾਣੇਦਾਰ ਅਤੇ ਰਾਜਾ ਕਿ੍ਰਸ਼ਨਾਮੂਰਤੀ ਵੀ ਮੈਂਬਰ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸ਼ਾਹ ਦੇ ਪਿਤਾ ਜੈਨ ਅਤੇ ਉਨ੍ਹਾਂ ਦੀ ਮਾਤਾ ਹਿੰਦੂ ਹਨ।

