3.4 C
Toronto
Sunday, April 19, 2026
spot_img
Homeਪੰਜਾਬਗੈਂਗਸਟਰਾਂ ਵੱਲੋਂ ਆਤਮ ਸਮਰਪਣ ਸ਼ੁਰੂ

ਗੈਂਗਸਟਰਾਂ ਵੱਲੋਂ ਆਤਮ ਸਮਰਪਣ ਸ਼ੁਰੂ

ਰਵੀ ਦਿਓਲ ਨੇ ਵੀ ਸੁੱਟੇ ਹਥਿਆਰ, ਤਿੰਨ ਫਰਵਰੀ ਤੱਕ ਪੁਲਿਸ ਰਿਮਾਂਡ ‘ਤੇ ਭੇਜਿਆ
ਸੰਗਰੂਰ/ਬਿਊਰੋ ਨਿਊਜ਼
ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੇ ਪੁਲਿਸ ਮੁਕਾਬਲੇ ਵਿਚ ਮਾਰੇ ਜਾਣ ਤੋਂ ਬਾਅਦ ਪੰਜਾਬ ਦੇ ਗੈਂਗਸਟਰਾਂ ਨੂੰ ਪੁਲਿਸ ਦਾ ਡਰ ਸਤਾਉਂਣ ਲੱਗਾ ਹੈ। ਜਿਸ ਕਾਰਨ ਗੈਂਗਸਟਰਾਂ ਨੇ ਆਤਮ ਸਮਰਪਣ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤ ਗੈਂਗਸਟਰ ਰਵੀ ਦਿਓਲ ਨੇ ਸੰਗਰੂਰ ਦੀ ਅਦਾਲਤ ਵਿਚ ਆਤਮ ਸਮਰਪਣ ਕਰਕੇ ਕੀਤੀ ਹੈ। ਮਾਨਯੋਗ ਅਦਾਲਤ ਨੇ ਰਵੀ ਦਿਓਲ ਨੂੰ 3 ਫਰਵਰੀ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਦਿਓਲ ‘ਤੇ ਨਸ਼ਾ ਤਸਕਰੀ, ਕਤਲ ਕੋਸ਼ਿਸ਼, ਲੜਾਈ ਝਗੜੇ ਸਮੇਤ ਹੁਣ ਤੱਕ 14 ਮਾਮਲੇ ਸਾਹਮਣੇ ਆਏ ਹਨ ਤੇ ਕਈ ਮਾਮਲਿਆਂ ਵਿਚ ਉਹ ਅਦਾਲਤ ਦੁਆਰਾ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਸੀ, ਪੁਲਿਸ ਨੇ ਉਸ ਨੂੰ ਏ ਕੈਟਾਗਰੀ ‘ਚ ਸ਼ਾਮਲ ਕੀਤਾ ਹੋਇਆ ਸੀ।

RELATED ARTICLES
POPULAR POSTS