19.4 C
Toronto
Sunday, August 16, 2026
spot_img
Homeਭਾਰਤਦਿੱਲੀ 'ਚ ਲਾਕ ਡਾਊਨ ਦਾ ਐਲਾਨ ਹੁੰਦਿਆਂ ਹੀ ਸ਼ਰਾਬ ਦੇ ਠੇਕਿਆਂ 'ਤੇ...

ਦਿੱਲੀ ‘ਚ ਲਾਕ ਡਾਊਨ ਦਾ ਐਲਾਨ ਹੁੰਦਿਆਂ ਹੀ ਸ਼ਰਾਬ ਦੇ ਠੇਕਿਆਂ ‘ਤੇ ਲੱਗੀ ਭੀੜ

ਦਿੱਲੀ ‘ਚ ਲਾਕ ਡਾਊਨ ਦਾ ਐਲਾਨ ਹੁੰਦਿਆਂ ਹੀ ਸ਼ਰਾਬ ਦੇ ਠੇਕਿਆਂ ‘ਤੇ ਲੱਗੀ ਭੀੜਸ਼ਰਾਬ ਦੀਆਂ ਪੇਟੀਆਂ ਖਰੀਦਦੇ ਦੇਖੇ ਗਏ ਵੱਡੀ ਗਿਣਤੀ ‘ਚ ਲੋਕ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿਚ ਲਾਕ ਡਾਊਨ ਦਾ ਐਲਾਨ ਹੋਣ ਤੋਂ ਬਾਅਦ ਬਜ਼ਾਰਾਂ ਵਿਚ ਹਲਚਲ ਜਿਹੀ ਮਚ ਗਈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਐਲਾਨ ਤੋਂ ਕੁਝ ਹੀ ਦੇਰ ਬਾਅਦ ਦਿੱਲੀ ਦੇ ਵੱਖ-ਵੱਖ ਬਜ਼ਾਰਾਂ ਵਿਚ ਭੀੜ ਵਧ ਗਈ। ਇਹ ਭੀੜ ਸਭ ਤੋਂ ਵੱਧ ਸ਼ਰਾਬ ਦੇ ਠੇਕਿਆਂ ‘ਤੇ ਲੱਗੀ, ਜਿੱਥੇ ਵੱਡੀ ਗਿਣਤੀ ਵਿਚ ਲੋਕ ਸ਼ਰਾਬ ਦੀਆਂ ਪੇਟੀਆਂ ਖਰੀਦਦੇ ਦੇਖੇ ਗਏ। ਦਿੱਲੀ ਦੀ ਗੋਲ ਮਾਰਕੀਟ ਇਲਾਕੇ ਵਿਚ ਸ਼ਰਾਬ ਦੀਆਂ ਦੁਕਾਨਾਂ ‘ਤੇ ਵੱਡੀ ਭੀੜ ਦੇਖੀ ਗਈ। ਪਿਛਲੇ ਸਾਲ ਲਾਕਡਾਊਨ ਦੇ ਕਾਰਨ ਅਜਿਹੀ ਹਲਚਲ ਦੇਖਣ ਨੂੰ ਮਿਲੀ ਸੀ। ਜ਼ਿਕਰਯੋਗ ਹੈ ਕਿ ਦਿੱਲੀ ਵਿਚ ਲਾਕਡਾਊਨ ਦੌਰਾਨ ਮੈਡੀਕਲ ਸਟੋਰ, ਫਲ, ਸਬਜ਼ੀਆਂ, ਦੁੱਧ ਅਤੇ ਕਰਿਆਨੇ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।

RELATED ARTICLES
POPULAR POSTS