15 C
Toronto
Saturday, October 18, 2025
spot_img
Homeਭਾਰਤਕੇਂਦਰੀ ਕੈਬਨਿਟ ਵੱਲੋਂ ਗੰਨੇ ਦੇ ਭਾਅ 'ਚ 25 ਰੁਪਏ ਵਾਧੇ ਨੂੰ ਮਨਜ਼ੂਰੀ

ਕੇਂਦਰੀ ਕੈਬਨਿਟ ਵੱਲੋਂ ਗੰਨੇ ਦੇ ਭਾਅ ‘ਚ 25 ਰੁਪਏ ਵਾਧੇ ਨੂੰ ਮਨਜ਼ੂਰੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਸਰਕਾਰ ਨੇ ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਫਸਲੀ ਸੀਜ਼ਨ (2024-25) ਲਈ ਗੰਨੇ ਦੇ ਵਾਜਬ ਤੇ ਲਾਭਕਾਰੀ ਮੁੱਲ (ਐੱਫਆਰਪੀ) ‘ਚ 25 ਰੁਪਏ ਵਾਧੇ ਦਾ ਐਲਾਨ ਕੀਤਾ ਹੈ ਜਿਸ ਨਾਲ ਗੰਨੇ ਦਾ ਭਾਅ 340 ਰੁਪਏ ਪ੍ਰਤੀ ਕੁਇੰਟਲ ਹੋ ਜਾਵੇਗਾ।
ਐੱਫਆਰਪੀ ਉਹ ਘੱਟੋ-ਘੱਟ ਭਾਅ ਹੈ ਜਿਸ ਦੀ ਖੰਡ ਮਿੱਲਾਂ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਅਦਾਇਗੀ ਕੀਤੀ ਜਾਂਦੀ ਹੈ। ਇਹ ਫ਼ੈਸਲਾ ਨਵੀਂ ਦਿੱਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਵੱਲੋਂ ਲਿਆ ਗਿਆ।
ਕੇਂਦਰ ਵੱਲੋਂ ਕੀਤਾ ਗਿਆ ਇਹ ਸਭ ਤੋਂ ਵੱਡਾ ਵਾਧਾ ਹੈ। ਇਸੇ ਦੌਰਾਨ ਸਰਕਾਰ ਨੇ ਪੁਲਾੜ ਖੇਤਰ ‘ਚ ਸਿੱਧੇ ਵਿਦੇਸ਼ੀ ਨਿਵੇਸ਼ ਸਬੰਧੀ ਨੇਮਾਂ ‘ਚ ਸੋਧ ਕਰਦਿਆਂ ਉਪਗ੍ਰਹਿਆਂ ਦੇ ਉਪਕਰਨ ਬਣਾਉਣ ‘ਚ 100 ਫ਼ੀਸਦ ਸਿੱਧੇ ਨਿਵੇਸ਼ ਦੀ ਮਨਜ਼ੂਰੀ ਦੇ ਦਿੱਤੀ ਹੈ। ਕੈਬਨਿਟ ਨੇ ਇੱਕ ਹੋਰ ਫ਼ੈਸਲੇ ‘ਚ ਔਰਤਾਂ ਦੀ ਸੁਰੱਖਿਆ ਸਕੀਮ ਨੂੰ ਵਿੱਤੀ ਸਾਲ 2025-26 ਤੱਕ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਅਤੇ ਸਕੀਮ ਤਹਿਤ 1,179.72 ਕਰੋੜ ਰੁਪਏ ਦੀ ਰਕਮ ਰੱਖੀ ਗਈ ਹੈ। ਕੈਬਨਿਟ ਨੇ ਹੜ੍ਹ ਪ੍ਰਬੰਧਨ ਤੇ ਸਰਹੱਦੀ ਇਲਾਕੇ ਪ੍ਰੋਗਰਾਮ ਨੂੰ ਜਾਰੀ ਰੱਖਣ ਦੀ ਵੀ ਸਹਿਮਤੀ ਦਿੱਤੀ ਹੈ।

RELATED ARTICLES
POPULAR POSTS