ਪਾਕਿਸਤਾਨ ਦੀ ਸਖਤ ਸ਼ਬਦਾਂ ਕੀਤੀ ਨਿਖੇਧੀ
ਨਵੀ ਦਿੱਲੀ/ਬਿਊਰੋ ਨਿਊਜ਼
ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨੇਵੀ ਅਫਸਰ ਕੁਲਭੂਸ਼ਨ ਜਾਧਵ ਦੇ ਪਰਿਵਾਰ ਨਾਲ ਕੀਤੀ ਬਦਸਲੂਕੀ ਦਾ ਮੁੱਦਾ ਅੱਜ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਰਾਜ ਸਭਾ ਵਿੱਚ ਚੁੱਕਿਆ। ਸੁਸ਼ਮਾ ਨੇ ਪਾਕਿਸਤਾਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਤੇ ਕਿਹਾ ਕਿ ਪਾਕਿਸਤਾਨ ਦੀ ਇਹ ਹਰਕਤ ਬਹੁਤ ਸ਼ਰਮਨਾਕ ਸੀ। ਸੁਸ਼ਮਾ ਨੇ ਕਿਹਾ ਕਿ ਜੁੱਤੀਆਂ ਨਾਲ ਜਾਸੂਸੀ ਕਰਨ ਦੀ ਗੱਲ ਦਰਅਸਲ ਜਲੀਲ ਕਰਨ ਲਈ ਕੀਤੀ ਗਈ ਸੀ। ਜੁੱਤੀਆਂ ਵਿੱਚ ਕੋਈ ਚਿੱਪ ਨਹੀਂ ਸੀ, ਜੇਕਰ ਕੋਈ ਚਿੱਪ ਹੁੰਦੀ ਤਾਂ ਪਹਿਲਾਂ ਹੀ ਪਤਾ ਲੱਗ ਜਾਣਾ ਸੀ। ਸੁਸ਼ਮਾ ਨੇ ਕਿਹਾ ਕਿ ਪਾਕਿਸਤਾਨ ਦੀ ਅਜਿਹੀ ਹਰਕਤ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਉਨੀ ਘੱਟ ਹੈ। ਇਸੇ ਦੌਰਾਨ ਕਾਂਗਰਸ ਨੇਤਾ ਗੁਲਾਮ ਨਬੀ ਅਜ਼ਾਦ ਨੇ ਕਿਹਾ ਕਿ ਇਹ ਸਿਰਫ ਜਾਧਵ ਦੀ ਪਤਨੀ ਤੇ ਮਾਂ ਨਾਲ ਬਦਸਲੂਕੀ ਨਹੀਂ ਬਲਕਿ 130 ਕਰੋੜ ਭਾਰਤੀਆਂ ਦੀ ਬੇਇੱਜ਼ਤੀ ਹੈ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8300 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
ਵਿਕਾਸ ਪ੍ਰੋਜੈਕਟਾਂ ਲਈ ਤਾਮਿਲਨਾਡੂ ਵਾਸੀਆਂ ਨੂੰ ਦਿੱਤੀ ਵਧਾਈ ਰਾਮੇਸ਼ਵਰਮ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ …