ਸਵਾਗਤ ’ਚ ਵੱਡੇ ਅਫ਼ਸਰਾਂ ਦੇ ਨਾ ਪਹੁੰਚਣ ’ਤੇ ਪ੍ਰਗਟਾਈ ਨਾਰਾਜ਼ਗੀ
ਮਹਾਰਾਸ਼ਟਰ ਦੌਰੇ ਦੌਰਾਨ ਗਵਈ ਉਲੰਘਣ ਤੋਂ ਨਾਰਾਜ; ਸਮਾਗਮ ਦੌਰਾਨ ਕਿਹਾ: ਭਾਰਤ ਦਾ ਸੰਵਿਧਾਨ ਸੁਪਰੀਮ
ਮੁੰਬਈ/ਬਿਊਰੋ ਨਿਊਜ਼ : ਭਾਰਤ ਦੇ ਚੀਫ ਜਸਟਿਸ ਬੀਆਰ ਗਵਈ ਨੇ ਐਤਵਾਰ ਨੂੰ ਆਪਣੇ ਮਹਾਰਾਸਟਰ ਦੌਰੇ ਦੌਰਾਨ ਸੂਬੇ ਦੇ ਮੁੱਖ ਸਕੱਤਰ, ਪੁਲੀਸ ਮੁਖੀ ਜਾਂ ਸਹਿਰ ਦੇ ਪੁਲੀਸ ਕਮਿਸਨਰ ਵੱਲੋਂ ਉਨ੍ਹਾਂ ਦੇ ਸਵਾਗਤ ਮੌਕੇ ਗੈਰਹਾਜਰ ਰਹਿਣ ’ਤੇ ਆਪਣੀ ਨਾਰਾਜਗੀ ਜਾਹਰ ਕੀਤੀ ਹੈ। ਜ਼ਿਕਰਯੋਗ ਹੈ ਕਿ ਜਸਟਿਸ ਗਵਈ ਦੇਸ਼ ਦੇ ਚੀਫ ਜਸਟਿਸ ਬਣਨ ਤੋਂ ਬਾਅਦ ਐਤਵਾਰ ਨੂੰ ਪਹਿਲੀ ਵਾਰ ਮਹਾਰਾਸ਼ਟਰ ਦੇ ਦੌਰੇ ’ਤੇ ਪੁੱਜੇ ਸਨ। ਗਵਈ ਨੇ 14 ਮਈ ਨੂੰ ਸੀਜੇਆਈ ਵਜੋਂ ਸਹੁੰ ਚੁੱਕੀ ਸੀ। ਉਹ ਮਹਾਰਾਸਟਰ ਅਤੇ ਗੋਆ ਬਾਰ ਕੌਂਸਲ ਦੇ ਇੱਕ ਸਨਮਾਨ ਪ੍ਰੋਗਰਾਮ ਲਈ ਮੁੰਬਈ ਵਿੱਚ ਸਨ। ਸਮਾਰੋਹ ਵਿੱਚ ਬੋਲਦਿਆਂ ਜਸਟਿਸ ਗਵਈ ਨੇ ਕਿਹਾ ਕਿ ਉਹ ਅਜਿਹੇ ਛੋਟੇ ਮੁੱਦਿਆਂ ਨੂੰ ਉਠਾਉਣਾ ਨਹੀਂ ਚਾਹੁੰਦੇ, ਪਰ ਨਾਲ ਹੀ ਜੋਰ ਦੇ ਕੇ ਕਿਹਾ ਕਿ ਲੋਕਤੰਤਰ ਦੇ ਤਿੰਨੋਂ ਥੰਮ੍ਹ ਬਰਾਬਰ ਹਨ ਅਤੇ ਉਨ੍ਹਾਂ ਨੂੰ ਇੱਕ ਦੂਜੇ ਨੂੰ ਮਿਲਣਾ ਚਾਹੀਦਾ ਹੈ ਤੇ ਇੱਕ ਦੂਜੇ ਨੂੰ ਸਤਿਕਾਰ ਦੇਣਾ ਚਾਹੀਦਾ ਹੈ। ਗਵਈ ਨੇ ਕਿਹਾ ਕਿ ਦੇਸ਼ ਦਾ ਸੀਜੇਆਈ, ਜੋ ਖੁਦ ਮਹਾਰਾਸਟਰ ਨਾਲ ਸਬੰਧਤ ਹੈ ਤੇ ਪਹਿਲੀ ਵਾਰ ਸੂਬੇ ਵਿਚ ਆਇਆ ਹੈ, ਤਾਂ ਜੇ ਸੂਬੇ ਦੇ ਮੁੱਖ ਸਕੱਤਰ, ਡੀਜੀਪੀ ਜਾਂ ਮੁੰਬਈ ਪੁਲੀਸ ਕਮਿਸਨਰ ਉਨ੍ਹਾਂ ਦੇ ਸਵਾਗਤ ਵਿਚ ਨਹੀਂ ਆਉਣਾ ਚਾਹੁੰਦੇ, ਤਾਂ ਇਹ ਉਨ੍ਹਾਂ ‘ਤੇ ਨਿਰਭਰ ਕਰਦਾ ਹੈ ਕਿ ਉਹ ਸੋਚਣ ਕਿ ਅਜਿਹਾ ਸਹੀ ਹੈ ਜਾਂ ਨਹੀਂ।
Check Also
ਡਾ. ਰਘਬੀਰ ਕੌਰ ਪੰਜਾਬੀ ਲੇਖਕ ਸਭਾ ਜਲੰਧਰ ਦੇ ਪ੍ਰਧਾਨ ਹੋਣਗੇ
ਹੋਰ ਅਹੁਦੇਦਾਰਾਂ ਅਤੇ ਕਾਰਜਕਾਰਨੀ ਦਾ ਵੀ ਐਲਾਨ ਜਲੰਧਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜਨਲ ਸੈਂਟਰ …