23.3 C
Toronto
Sunday, August 30, 2026
spot_img
Homeਭਾਰਤਸ਼ਾਹਰੁਖ ਖਾਨ ਦੇ ਮੁੰਡੇ ਆਰੀਅਨ ਖਾਨ ਨੂੰ ਮਿਲੀ ਜ਼ਮਾਨਤ

ਸ਼ਾਹਰੁਖ ਖਾਨ ਦੇ ਮੁੰਡੇ ਆਰੀਅਨ ਖਾਨ ਨੂੰ ਮਿਲੀ ਜ਼ਮਾਨਤ

ਸ਼ਾਹਰੁਖ ਖਾਨ ਦੇ ਮੁੰਡੇ ਆਰੀਅਨ ਖਾਨ ਨੂੰ ਮਿਲੀ ਜ਼ਮਾਨਤਭਲਕੇ ਸ਼ੁੱਕਰਵਾਰ ਨੂੰ 26 ਦਿਨਾਂ ਬਾਅਦ ਜੇਲ੍ਹ ’ਚੋਂ ਹੋ ਸਕਦੀ ਹੈ ਰਿਹਾਈ
ਮੁੰਬਈ/ਬਿਊਰੋ ਨਿਊਜ਼
ਕਰੂਜ਼ ਡਰੱਗ ਮਾਮਲੇ ’ਚ ਮੁੰਬਈ ਦੀ ਆਰਥਰ ਰੋਡ ਜੇਲ੍ਹ ’ਚ ਬੰਦ ਸ਼ਾਹਰੁਖ ਖਾਨ ਦੇ ਮੁੰਡੇ ਆਰੀਅਨ ਖਾਨ ਨੂੰ ਅੱਜ 26 ਦਿਨ ਬਾਅਦ ਜ਼ਮਾਨਤ ਮਿਲੀ ਗਈ ਹੈ। ਆਉਂਦੀ 2 ਨਵੰਬਰ ਨੂੰ ਸ਼ਾਹਰੁਖ ਖਾਨ ਦਾ ਜਨਮ ਦਿਨ ਹੈ ਅਤੇ ਕੋਰਟ ਦੇ ਇਸ ਫੈਸਲੇ ਨੂੰ ਸ਼ਾਹਰੁਖ ਖਾਨ ਦੇ ਲਈ ਐਡਵਾਂਸ ਬਰਥਡੇਅ ਗਿਫ਼ਟ ਮੰਨਿਆ ਜਾ ਰਿਹਾ ਹੈ ਅਤੇ ਸ਼ਾਹਰੁਖ ਖਾਨ ਹੁਣ ਆਪਣੇ ਬੇਟੇ ਨਾਲ ਮਿਲ ਕੇ ਆਪਣਾ ਜਨਮ ਦਿਨ ਮਨਾ ਸਕਣਗੇ। ਕੋਰਟ ਨੇ ਆਰੀਅਨ ਖਾਨ ਤੋਂ ਇਲਾਵਾ ਮੁਨਮੁਨ ਧਮੀਚਾ ਅਤੇ ਅਰਬਾਜ਼ ਮਰਚੈਂਟ ਨੂੰ ਜ਼ਮਾਨਤ ਦੇ ਦਿੱਤੀ ਹੈ ਪ੍ਰੰਤੂ ਅੱਜ ਦੀ ਰਾਤ ਉਨ੍ਹਾਂ ਨੂੰ ਜੇਲ੍ਹ ’ਚ ਹੀ ਬਿਤਾਉਣੀ ਪਵੇਗੀ ਕਿਉਂਕਿ ਅਦਾਲਤ ਤੋਂ ਰਿਹਾਈ ਦੇ ਹੁਕਮ ਦੀ ਕਾਪੀ ਨਾ ਮਿਲਣ ਕਰਕੇ ਤਿੰਨਾਂ ਨੂੰ ਸ਼ੁੱਕਰਵਾਰ ਜਾਂ ਸ਼ਨੀਵਾਰ ਰਿਹਾਅ ਕੀਤਾ ਜਾ ਸਕਦਾ ਹੈ। ਅੱਜ ਬੰਬੇ ਹਾਈ ਕੋਰਟ ’ਚ ਹੋਈ ਸੁਣਵਾਈ ਤੋਂ ਬਾਅਦ ਇਹ ਫੈਸਲਾ ਸੁਣਾਇਆ ਗਿਆ। ਆਰੋਪੀਆਂ ਦੀ ਜ਼ਮਾਨਤ ਦਾ ਵਿਰੋਧ ਕਰਦੇ ਹੋਏ ਐਡੀਸ਼ਨਲ ਸੌਲੀਸਿਟਰ ਜਨਰਲ ਅਨਿਲ ਸਿੰਘ ਨੇ ਐਨਸੀਬੀ ਵੱਲੋਂ ਦਲੀਲਾਂ ਦਿੱਤੀਆਂ ਪ੍ਰੰਤੂ ਕੋਰਟ ਨੇ ਆਰੋਪੀਆਂ ਨੂੰ ਜ਼ਮਾਨਤ ਦੇ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਤਿੰਨਾਂ ਆਰੋਪੀਆਂ ਨੂੰ ਲੰਘੀ 3 ਅਕਤੂਬਰ ਨੂੰ ਕਰੂਜ਼ਸ਼ਿਪ ਡਰੱਗ ਮਾਮਲੇ ’ਚ ਐਨਸੀਬੀ ਨੇ ਗਿ੍ਰਫ਼ਤਾਰ ਕੀਤਾ ਸੀ।

 

RELATED ARTICLES
POPULAR POSTS