ਸ਼ਰਾਬ ਦੀ ਜਗ੍ਹਾ ਲੋਕਾਂ ਨੂੰ ਪਿਲਾਇਆ ਮੇਥਾਨਾਲ, ਮੁੱਖ ਆਰੋਪੀ ਸਮੇਤ 14 ਗਿ੍ਰਫ਼ਤਾਰ
ਅਹਿਮਦਾਬਾਦ/ਬਿਊਰੋ ਨਿਊਜ਼ : ਗੁਜ਼ਰਾਤ ਦੇ ਬੋਟਾਦ ਜ਼ਿਲ੍ਹੇ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 29 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 30 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਲੰਘੇ ਕੱਲ੍ਹ ਜ਼ਹਿਰੀਲੀ ਸ਼ਰਾਬ ਪੀਣ ਨਾਲ 10 ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦਕਿ 19 ਵਿਅਕਤੀਆਂ ਨੇ ਅੱਜ ਇਲਾਜ਼ ਦੌਰਾਨ ਦਮ ਤੋੜ ਦਿੱਤਾ। ਇਸ ਮਾਮਲੇ ’ਚ ਮੁੱਖ ਆਰੋਪੀ ਸਮੇਤ 14 ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ ਅਤੇ ਐਸਆਈਟੀ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਲੰਘੇ ਕੱਲ੍ਹ ਬਰਵਾਲਾ ਦੇ ਰੋਜਿਦ ਪਿੰਡ ਵਿਚ ਲੱਗੀ ਸ਼ਰਾਬ ਦੀ ਭੱਠੀ ’ਤੇ 8 ਪਿੰਡਾਂ ਦੇ ਲੋਕ ਸ਼ਰਾਬ ਪੀਣ ਲਈ ਆਏ ਸਨ। ਪ੍ਰੰਤੂ ਸ਼ਰਾਬ ਦੀ ਭੱਠੀ ਚਲਾਉਣ ਵਾਲੇ ਨੇ ਲੋਕਾਂ ਨੂੰ ਸ਼ਰਾਬ ਦੇਣ ਦੀ ਜਗ੍ਹਾ ਮੇਥੇਨਾਲ ਨਾਮੀ ਕੈਮੀਕਲ ਹੀ ਪਿਲਾ ਦਿੱਤਾ, ਜਿਸ ਚਲਦਿਆਂ ਇਨ੍ਹਾਂ ਸਾਰੇ ਵਿਅਕਤੀਆਂ ਦੀ ਸਿਹਤ ਖਰਾਬ ਗਈ ਅਤੇ ਕਈਆਂ ਨੇ ਮੌਕੇ ’ਤੇ ਦਮ ਤੋੜ ਦਿੱਤਾ। ਇਹ ਕੈਮੀਕਲ ਅਹਿਮਦਾਬਾਦ ਤੋਂ ਲਿਆਂਦਾ ਗਿਆ ਸੀ।