23.9 C
Toronto
Tuesday, September 8, 2026
spot_img
Homeਭਾਰਤ1993 'ਚ ਮੁੰਬਈ ਵਿਖੇ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ 'ਚ ਆਇਆ...

1993 ‘ਚ ਮੁੰਬਈ ਵਿਖੇ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ‘ਚ ਆਇਆ ਫੈਸਲਾ

1993 ‘ਚ ਮੁੰਬਈ ਵਿਖੇ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ‘ਚ ਆਇਆ ਫੈਸਲਾਤਾਹਿਰ ਮਰਚੈਂਟ ਤੇ ਫਿਰੋਜ਼ ਅਬਦੁਲ ਨੂੰ ਫਾਂਸੀ ਦੀ ਸਜ਼ਾ
ਅਬੂ ਸਲੇਮ ਤੇ ਕਰੀਮੁੱਲਾਹ ਨੂੰ ਹੋਈ ਉਮਰਕੈਦ ਦੀ ਸਜ਼ਾ
ਮੁੰਬਈ/ਬਿਊਰੋ ਨਿਊਜ਼
1993 ਦੇ ਮੁੰਬਈ ਬੰਬ ਧਮਾਕਿਆਂ ਦੇ ਕੇਸ ਵਿਚ ਅੰਡਰਵਰਲਡ ਡਾਨ ਅਬੂ ਸਲੇਮ ਸਮੇਤ 5 ਦੋਸ਼ੀਆਂ ‘ਤੇ ਮੁੰਬਈ ਵਿਸ਼ੇਸ਼ ਟਾਡਾ ਅਦਾਲਤ ਨੇ ਅੱਜ ਆਪਣਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਅੰਡਰਵਰਲਡ ਡਾਨ ਅਬੂ ਸਲੇਮ ਅਤੇ ਕਰੀਮੁੱਲਾਹ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਕਰੀਮੁੱਲਾਹ ਖਾਂ ਨੂੰ 2 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਜ਼ੁਰਮਾਨਾ ਨਾ ਦੇਣ ‘ਤੇ 2 ਸਾਲ ਦੀ ਸਜ਼ਾ ਹੋਰ ਭੁਗਤਣੀ ਪਵੇਗੀ।
ਮੁੰਬਈ ‘ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿਚ ਵਿਸ਼ੇਸ਼ ਟਾਡਾ ਅਦਾਲਤ ਨੇ ਅਬੂ ਸਲੇਮ ਸਮੇਤ 6 ਆਰੋਪੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਨ੍ਹਾਂ ਦੋਸ਼ੀਆਂ ਵਿਚੋਂ ਇਕ ਮੁਸਤਫਾ ਦੌਸਾ ਦੀ ਮੌਤ ਹੋ ਚੁੱਕੀ ਹੈ। ਰਿਆਜ਼ ਸਿੱਦੀਕੀ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਤਾਹਿਰ ਮਰਚੈਂਟ ਅਤੇ ਫਿਰੋਜ਼ ਅਬਦੁਲ ਰਾਸ਼ਿਦ ਖਾਨ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਚੇਤੇ ਰਹੇ ਕਿ ਮੁੰਬਈ ਬੰਬ ਧਮਾਕਿਆਂ ਵਿਚ 257 ਵਿਅਕਤੀ ਮਾਰੇ ਗਏ ਸਨ ਅਤੇ 700 ਤੋਂ ਜ਼ਿਆਦਾ ਜ਼ਖਮੀ ਹੋਏ ਸਨ।

RELATED ARTICLES
POPULAR POSTS